ਨੇਟਾ ਡਿਸੂਜ਼ਾ ਨੂੰ ਕੀਤਾ ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਨਿਯੁਕਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹ ਇਸ ਜ਼ਿੰਮੇਵਾਰੀ ਨੂੰ ਉਦੋਂ ਤੱਕ ਨਿਭਾਏਗੀ ਜਦੋਂ ਤੱਕ ਇੱਕ ਸਥਾਈ ਚੇਅਰਮੈਨ ਨਿਯੁਕਤ ਨਹੀਂ ਹੁੰਦਾ

Neta D'Souza

 

ਨਵੀਂ ਦਿੱਲੀ: ਸੁਸ਼ਮਿਤਾ ਦੇਵ ਦੇ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ਨੇ ਮੰਗਲਵਾਰ ਨੂੰ ਨੇਟਾ ਡਿਸੂਜਾ ਨੂੰ ਆਪਣੀ ਮਹਿਲਾ ਵਿੰਗ ਦੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਦੇ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ (K. C. Venugopal) ਵੱਲੋਂ ਜਾਰੀ ਬਿਆਨ ਅਨੁਸਾਰ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨੇਟਾ ਡਿਸੂਜ਼ਾ (Neta D'Souza) ਨੂੰ ਆਲ ਇੰਡੀਆ ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ।

 

ਇਹ ਵੀ ਪੜ੍ਹੋ -  ‘ਤੱਕੜੀ’ ਦਾ ਪੱਲਾ ਫੜਨਗੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ

 ਉਹ ਇਸ ਜ਼ਿੰਮੇਵਾਰੀ ਨੂੰ ਉਦੋਂ ਤੱਕ ਨਿਭਾਏਗੀ ਜਦੋਂ ਤੱਕ ਇੱਕ ਸਥਾਈ ਚੇਅਰਮੈਨ ਨਿਯੁਕਤ ਨਹੀਂ ਹੁੰਦਾ। ਨੇਟਾ ਡਿਸੂਜ਼ਾ ਹੁਣ ਤੱਕ ਮਹਿਲਾ ਕਾਂਗਰਸ ਵਿਚ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਨਿਭਾਅ ਰਹੀ ਸੀ। ਮਹਿਲਾ ਕਾਂਗਰਸ ਦੀ ਪ੍ਰਧਾਨ ਨੇ 15 ਅਗਸਤ ਨੂੰ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਅਤੇ ਸੋਮਵਾਰ ਨੂੰ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋ ਗਈ ਸੀ।