UP ਮਾਨਸੂਨ ਸੈਸ਼ਨ ਕੱਲ੍ਹ ਤੱਕ ਮੁਲਤਵੀ, ਵਿਰੋਧੀਆਂ ਨੇ ਬੈਲ ਗੱਡੀਆਂ 'ਤੇ ਪਹੁੰਚ ਕੀਤਾ ਜ਼ੋਰਦਾਰ ਹੰਗਾਮਾ

ਏਜੰਸੀ

ਖ਼ਬਰਾਂ, ਰਾਸ਼ਟਰੀ

24 ਅਗਸਤ ਤੱਕ ਚੱਲਣ ਵਾਲੇ 7 ਦਿਨਾਂ ਦੇ ਇਸ ਸੈਸ਼ਨ ਵਿਚ 4 ਦਿਨ ਦੀ ਛੁੱਟੀ ਰਹੇਗੀ। ਜਿਸ ਦਾ ਮਤਲਬ ਹੈ, ਸਿਰਫ਼ 3 ਦਿਨਾਂ ਲਈ ਹੀ ਸਦਨ 'ਚ ਚਰਚਾ ਹੋਵੇਗੀ।

UP monsoon session postponed till tomorrow due to Opposition's Protest

 

ਲਖਨਊ: ਸ਼ੋਕ ਮਤਾ ਪਾਸ ਹੋਣ ਤੋਂ ਬਾਅਦ ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ (UP Monsoon Session) ਬੁੱਧਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ (Postponed till tomorrow) ਦਿੱਤਾ ਗਿਆ ਹੈ। ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਰੋਧੀ ਧਿਰ ਨੇ ਵੱਖ -ਵੱਖ ਤਰੀਕਿਆਂ ਨਾਲ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਸਮਾਜਵਾਦੀ ਪਾਰਟੀ ਦੇ ਵਿਧਾਇਕਾਂ ਨੇ ਮਹਿੰਗਾਈ, ਕਾਨੂੰਨ ਵਿਵਸਥਾ, ਖੇਤੀਬਾੜੀ ਕਾਨੂੰਨ ਸਮੇਤ ਕਈ ਮੁੱਦਿਆਂ 'ਤੇ ਵਿਧਾਨ ਸਭਾ ਦੇ ਅੰਦਰ ਧਰਨਾ ਦਿੱਤਾ। ਸਪਾ ਵਿਧਾਇਕ ਨੇ ਕਿਹਾ, ਅਸੀਂ ਇੱਥੇ ਬੇਰੁਜ਼ਗਾਰੀ, ਨੌਜਵਾਨਾਂ 'ਤੇ ਅੱਤਿਆਚਾਰ, ਕਿਸਾਨਾਂ 'ਤੇ ਜ਼ੁਲਮ ਅਤੇ ਆਜ਼ਮ ਖਾਨ ਵਿਰੁੱਧ ਝੂਠੇ ਕੇਸਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਾਂ।

ਹੋਰ ਪੜ੍ਹੋ: ਅਰਵਿੰਦ ਕੇਜਰੀਵਾਲ ਦਾ ਵਾਅਦਾ- ਉੱਤਰਾਖੰਡ ਨੂੰ ਬਣਾਵਾਂਗੇ ਦੁਨੀਆਂ ਦੀ ਅਧਿਆਤਮਕ ਰਾਜਧਾਨੀ

ਸਪਾ ਵਿਧਾਇਕ ਗੰਨੇ ਨੂੰ ਲੈ ਕੇ ਬੈਲ ਗੱਡੀਆਂ 'ਤੇ ਪਹੁੰਚੇ ਸਨ। ਕਾਂਗਰਸੀ ਆਗੂ ਰਿਕਸ਼ਾ ਲੈ ਕੇ ਵਿਧਾਨ ਸਭਾ ਪਹੁੰਚੇ।  ਇਸ ਤੋਂ ਪਹਿਲਾਂ 16 ਅਗਸਤ ਨੂੰ ਸਰਬ ਪਾਰਟੀ ਮੀਟਿੰਗ ਵਿਚ ਸੀਐਮ ਯੋਗੀ ਨੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਭਰੋਸਾ ਦਿੱਤਾ ਸੀ ਕਿ ਸਦਨ ਦੀ ਕਾਰਵਾਈ ਵਿਚ ਸਾਰੇ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ। ਸੀਐਮ ਯੋਗੀ (CM Yogi) ਨੇ ਅੱਜ ਵੀ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਕਿ ਸਰਕਾਰ ਲੋਕ ਹਿੱਤ ਨਾਲ ਜੁੜੇ, ਸੂਬੇ ਦੇ ਵਿਕਾਸ ਲਈ, ਪਿੰਡਾਂ ਦੇ ਵਿਕਾਸ ਲਈ, ਕਿਸਾਨਾਂ ਦੇ ਵਿਕਾਸ ਲਈ, ਗਰੀਬਾਂ ਲਈ, ਔਰਤਾਂ ਲਈ ਅਤੇ ਨੌਜਵਾਨਾਂ ਲਈ ਬਣਾਈਆਂ ਗਈਆਂ ਯੋਜਨਾਵਾਂ ਅਤੇ ਇਸ ਨਾਲ ਜੁੜੇ ਹੋਰ ਮੁੱਦਿਆਂ ’ਤੇ ਸਦਨ ‘ਚ ਚਰਚਾ ਕਰਨ ਲਈ ਤਿਆਰ ਹੈ।

ਹੋਰ ਪੜ੍ਹੋ: UP Monsoon Session: CM ਯੋਗੀ ਨੇ ਸਾਰੇ ਮੈਂਬਰਾਂ ਦਾ ਕੀਤਾ ਸਵਾਗਤ, ਕੋਰੋਨਾ ’ਤੇ ਚੱਲ ਰਹੀ ਚਰਚਾ

ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ (UP Elections) ਤੋਂ ਪਹਿਲਾਂ ਇਹ ਆਖਰੀ ਸੈਸ਼ਨ ਹੈ। ਆਪਣੇ ਕਾਰਜਕਾਲ ਦੇ ਆਖਰੀ ਪੂਰਕ ਬਜਟ ਵਿਚ, ਯੋਗੀ ਸਰਕਾਰ ਸਰਕਾਰੀ ਕਰਮਚਾਰੀਆਂ ਦੇ ਮਾਣ ਭੱਤੇ ਵਿਚ ਵਾਧੇ ਸਮੇਤ ਪੰਜ ਮੁੱਖ ਚੋਣ ਪ੍ਰਸਤਾਵ ਪੇਸ਼ ਕਰ ਸਕਦੀ ਹੈ। 24 ਅਗਸਤ ਤੱਕ ਚੱਲਣ ਵਾਲੇ 7 ਦਿਨਾਂ ਦੇ ਇਸ ਸੈਸ਼ਨ ਵਿਚ 4 ਦਿਨ ਦੀ ਛੁੱਟੀ ਰਹੇਗੀ। ਜਿਸ ਦਾ ਮਤਲਬ ਹੈ, ਸਿਰਫ਼ 3 ਦਿਨਾਂ ਲਈ ਹੀ ਸਦਨ ਵਿਚ ਚਰਚਾ ਹੋਵੇਗੀ।