Flight Emergency Landing : ਫਲਾਈਟ 'ਚ ਯਾਤਰੀ ਦੀ ਅਚਾਨਕ ਵਿਗੜੀ ਤਬੀਅਤ ,ਹਸਪਤਾਲ 'ਚ ਇਲਾਜ ਦੌਰਾਨ ਹੋਈ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਵੀਰਵਾਰ ਨੂੰ ਭੋਪਾਲ 'ਚ ਕਰਵਾਈ ਗਈ ਸੀ ਐਮਰਜੈਂਸੀ ਲੈਂਡਿੰਗ

Akasa Air Flight

Bhopal Airport Flight Emergency Landing : ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਮੁੰਬਈ ਜਾ ਰਹੀ ਅਕਾਸਾ ਏਅਰਲਾਈਨਜ਼ ਦੀ ਫਲਾਈਟ 'ਚ ਵੀਰਵਾਰ ਨੂੰ ਇਕ ਯਾਤਰੀ ਦੀ ਅਚਾਨਕ ਤਬੀਅਤ ਵਿਗੜ ਗਈ ਸੀ। ਸੀਟ ਤੋਂ ਡਿੱਗਦੇ ਹੀ ਯਾਤਰੀ ਬੇਹੋਸ਼ ਹੋ ਗਿਆ ਸੀ। ਇਸ ਤੋਂ ਬਾਅਦ ਜਹਾਜ਼ ਦੀ ਭੋਪਾਲ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਸੀ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। 

ਮੀਡੀਆ ਰਿਪੋਰਟਾਂ ਮੁਤਾਬਕ ਯਾਤਰੀ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਫਲਾਈਟ 'ਚ ਹੀ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। 

ਭੋਪਾਲ ਹਵਾਈ ਅੱਡੇ ਦੇ ਡਾਇਰੈਕਟਰ ਰਾਮਜੀ ਅਵਸਥੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਪ੍ਰਯਾਗਰਾਜ ਦੇ ਦਸ਼ਰਥ ਗਿਰੀ (82) ਵਜੋਂ ਹੋਈ ਹੈ। ਉਹ ਆਪਣੇ ਪਰਿਵਾਰਕ ਮੈਂਬਰ ਅਮਿਤ ਗਿਰੀ ਨਾਲ ਮੁੰਬਈ ਜਾ ਰਹੇ ਸਨ। ਉਸਦਾ ਪਰਿਵਾਰ ਮੁੰਬਈ ਵਿੱਚ ਰਹਿੰਦਾ ਹੈ। ਉਹ ਇਲਾਜ ਲਈ ਮੁੰਬਈ ਜਾ ਰਿਹਾ ਸੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋਈ ਹੋਵੇਗੀ।

 ਫਲਾਈਟ ਨੇ ਸਵੇਰੇ 9.50 ਵਜੇ ਉਡਾਣ ਭਰੀ

ਅਕਾਸਾ ਏਅਰਲਾਈਨਜ਼ ਦੇ ਅਨੁਸਾਰ ਅਕਾਸਾ ਏਅਰਲਾਈਨਜ਼ ਦੀ ਉਡਾਣ (ਕਿਊਪੀ 1492) ਨੇ ਵਾਰਾਣਸੀ ਤੋਂ ਮੁੰਬਈ ਲਈ ਸਵੇਰੇ 9.50 ਵਜੇ ਉਡਾਣ ਭਰੀ। ਸ਼ਡਿਊਲ ਮੁਤਾਬਕ ਇਸ ਨੇ ਦੁਪਹਿਰ 12.50 ਵਜੇ ਮੁੰਬਈ ਏਅਰਪੋਰਟ 'ਤੇ ਲੈਂਡ ਕਰਨਾ ਸੀ ਪਰ ਅਚਾਨਕ ਜਹਾਜ਼ 'ਚ ਸਵਾਰ ਯਾਤਰੀ ਦੀ ਸਿਹਤ ਖਰਾਬ ਹੋ ਗਈ। ਜਿਸ ਸਮੇਂ ਉਨ੍ਹਾਂ ਦੀ ਸਿਹਤ ਵਿਗੜ ਗਈ, ਜਹਾਜ਼ ਮੱਧ ਪ੍ਰਦੇਸ਼ ਦੇ ਖੰਡਵਾ ਦੇ ਉੱਪਰੋਂ ਲੰਘ ਰਿਹਾ ਸੀ। ਜਹਾਜ਼ ਨੂੰ ਨੇੜਲੇ ਹਵਾਈ ਅੱਡੇ ਭੋਪਾਲ 'ਤੇ ਉਤਾਰਿਆ ਗਿਆ।