Sikh TTE checker : ਮੁੰਬਈ 'ਚ ਸਿੱਖ ਟਿਕਟ ਚੈਕਰ 'ਤੇ ਹਮਲਾ, SGPC ਪ੍ਰਧਾਨ ਨੇ ਹਮਲੇ ਦੀ ਕੀਤੀ ਨਿਖੇਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

Attack on Sikh ticket checker in Mumbai

Attack on Sikh ticket checker in Mumbai, video of the incident has come out

Sikh TTE checker : ਮੁੰਬਈ ਤੋਂ ਇਕ ਖੌਫ਼ਨਾਕ ਖਬਰ ਸਾਹਮਣੇ ਆਈ ਹੈ। ਇਕ ਸਿੱਖ ਅਧਿਕਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਮੁੰਬਈ ਦੇ ਚਰਚਗੇਟ ਤੋਂ ਵਿਰਾਰ ਜਾ ਰਹੀ ਫਾਸਟ ਏਅਰ ਕੰਡੀਸ਼ਨਡ (ਏਸੀ) ਲੋਕਲ ਟਰੇਨ ਵਿੱਚ ਇੱਕ ਯਾਤਰੀ ਨੇ ਮੁੱਖ ਟਿਕਟ ਇੰਸਪੈਕਟਰ ਨਾਲ ਝਗੜਾ ਕੀਤਾ।

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਚੀਫ਼ ਟਿਕਟ ਇੰਸਪੈਕਟਰ ਜਸਬੀਰ ਸਿੰਘ ਟਿਕਟਾਂ ਦੀ ਜਾਂਚ ਕਰ ਰਹੇ ਸਨ। ਉਨ੍ਹਾਂ ਦੇਖਿਆ ਕਿ ਏਸੀ ਲੋਕਲ ਟਰੇਨ ਵਿੱਚ ਤਿੰਨ ਯਾਤਰੀ ਫਸਟ ਕਲਾਸ ਦੀਆਂ ਟਿਕਟਾਂ ਲੈ ਕੇ ਸਫ਼ਰ ਕਰ ਰਹੇ ਸਨ।

ਸਿੱਖ ਅਧਿਕਾਰੀ ਨੇ ਜੁਰਮਾਨੇ ਦੀ ਗੱਲ ਕਹੀ ਫਿਰ ਹੋਇਆ ਸੀ ਹਮਲਾ

ਸਿੰਘ ਨੇ ਯਾਤਰੀਆਂ ਨੂੰ ਰੇਲਵੇ ਨਿਯਮਾਂ ਅਨੁਸਾਰ ਜੁਰਮਾਨਾ ਅਦਾ ਕਰਨ ਲਈ ਕਿਹਾ। ਫਿਰ ਇਕ ਹੋਰ ਯਾਤਰੀ ਅਨਿਕੇਤ ਭੌਂਸਲੇ ਨੇ ਸਿੰਘ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਿਰ ਹੱਥੋਪਾਈ ਦਾ ਸਹਾਰਾ ਲਿਆ। ਸਿੱਖ ਅਧਿਕਾਰੀ ਦਾ ਕਹਿਣਾ ਹੈ ਕਿ ਜਦੋਂ ਹਮਲਾਵਰਾਂ ਨੂੰ ਟ੍ਰੇਨ ਤੋਂ ਉਤਰਨ ਲਈ ਕਿਹਾ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਫਿਰ ਹੀ ਝਗੜਾ ਸ਼ੁਰੂ ਹੋ ਗਿਆ। ਹੱਥੋਪਾਈ ਦੌਰਾਨ ਸਿੱਖ ਅਧਿਕਾਰੀ ਨੂੰ ਸੱਟ ਵੀ ਲੱਗ ਗਈ ਸੀ।

ਸੂਚਨਾ ਮਿਲਦੇ ਸਾਰ ਹੀ ਪੁਲਿਸ ਜਵਾਨ ਪਹੁੰਚੇ

ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਰੇਲਵੇ ਪੁਲਿਸ ਦੇ ਜਵਾਨ ਪਹੁੰਚ ਗਏ । ਉਨ੍ਹਾਂ ਨੇ ਹਮਲਾਵਰ ਨੂੰ ਕਾਬੂ ਕੀਤਾ।ਇਸ ਤੋਂ ਬਾਅਦ ਹਮਲਾਵਰ ਭੋਸਲੇ ਨੇ ਮੁਆਫ਼ੀ ਮੰਗੀ ਅਤੇ ਜਸਬੀਰ ਸਿੰਘ ਨੂੰ 1500 ਰੁਪਏ ਵਾਪਸ ਕਰ ਦਿੱਤੇ।