Gwalior News : ਅਜ਼ਬ ਚੋਰ ਦਾ ਗਜ਼ਬ ਕਾਰਨਾਮਾ, ਪਹਿਲਾਂ ਬਾਈਕ ਚੋਰੀ ਕੀਤੀ, ਫਿਰ ਖੁਦ ਹੀ ਦੱਸਿਆ ਪਤਾ ,ਮਾਲਕ ਵੀ ਹੈਰਾਨ
'ਯੂਪੀ ਦੇ ਔਰਈਆ ਥਾਣੇ 'ਚ ਖੜ੍ਹਾ ਹੈ ਤੁਹਾਡਾ ਮੋਟਰਸਾਈਕਲ', ਚੋਰੀ ਦੇ 8 ਮਹੀਨੇ ਬਾਅਦ ਚੋਰ ਨੇ ਮਾਲਕ ਦੇ ਘਰ ਬਾਹਰ ਚਿਪਕਾਇਆ ਪਤਾ
Gwalior News : ਵੈਸੇ ਤਾਂ ਚੋਰ ਹਮੇਸ਼ਾ ਚੋਰੀ ਕਰਨ ਤੋਂ ਬਾਅਦ ਪੂਰਾ ਸਮਾਨ ਆਪਣੇ ਨਾਲ ਲੈ ਜਾਂਦਾ ਹੈ ਅਤੇ ਜਾਂਦੇ -ਜਾਂਦੇ ਆਪਣੇ ਸਬੂਤ ਵੀ ਮਿਟਾ ਦਿੰਦਾ ਹੈ ਪਰ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਇੱਕ ਵੱਖਰਾ ਮਾਮਲਾ ਸਾਹਮਣੇ ਆਇਆ ਹੈ। ਇਹ ਜਾਣ ਕੇ ਪੁਲਿਸ ਵੀ ਹੈਰਾਨ ਹੈ। ਪੁਲਿਸ ਨੇ ਹੁਣ ਇਸ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਦਰਅਸਲ 27 ਦਸੰਬਰ 2023 ਦੀ ਰਾਤ ਨੂੰ ਚੋਰ ਨੇ ਜਨਕਗੰਜ ਥਾਣਾ ਖੇਤਰ ਦੇ ਉਦਾਜੀ ਇਲਾਕੇ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਿਸ ਤੋਂ ਬਾਅਦ ਮੋਟਰਸਾਈਕਲ ਮਾਲਕ ਦੀ ਸ਼ਿਕਾਇਤ ਦੇ ਬਾਵਜੂਦ ਪੁਲਿਸ ਚੋਰੀ ਹੋਏ ਬਾਈਕ ਦਾ ਪਤਾ ਨਹੀਂ ਲਗਾ ਸਕੀ। ਅੱਜ ਚੋਰੀ ਦੇ 8 ਮਹੀਨੇ ਬਾਅਦ ਚੋਰ ਨੇ ਮੋਟਰਸਾਈਕਲ ਮਾਲਕ ਦੇ ਘਰ ਦੀ ਕੰਧ 'ਤੇ ਲਿਖਿਆ, 'ਯੂਪੀ ਦੇ ਔਰਈਆ ਥਾਣੇ 'ਚ ਤੁਹਾਡਾ ਮੋਟਰਸਾਈਕਲ ਖੜ੍ਹਾ ਹੈ।'
ਚੋਰ ਦਾ ਇਹ ਅੰਦਾਜ਼ ਦੇਖ ਕੇ ਮਾਲਕ ਹੈਰਾਨ ਰਹਿ ਗਿਆ, ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਅਤੇ ਸਾਰੀ ਗੱਲ ਦੱਸੀ। ਇਹ ਸੁਣ ਕੇ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ। ਇਸ ਤੋਂ ਬਾਅਦ ਪੁਲਿਸ ਨੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ।