Elvish Yadav ਦੇ ਘਰ 'ਤੇ ਹੋਈ ਫਾਇੰਰਿੰਗ ਦੀ ਭਾਊ ਗੈਂਗ ਨੇ ਲਈ ਜ਼ਿੰਮੇਵਾਰੀ
ਕਿਹਾ : ਐਲਵਿਸ਼ ਨੇ ਬੈਟਿੰਗ ਐਪ ਨੂੰ ਪ੍ਰਮੋਟ ਕਰਕੇ ਕਈ ਘਰਾਂ ਨੂੰ ਕੀਤਾ ਹੈ ਬਰਬਾਦ
Elvish Yadav's house shooting news : ਹਰਿਆਣਾ ਦੇ ਯੂਟਿਊਬਰ ਐਲਵਿਸ਼ ਯਾਦਵ ਦੇ ਘਰ ’ਤੇ ਐਤਵਾਰ ਨੂੰ ਸਵੇਰੇ ਫਾਈਰਿੰਗ ਹੋਈ। ਇਸ ਫਾਈਰਿੰਗ ਦੀ ਜ਼ਿੰਮੇਵਾਰੀ ਭਾਊ ਗੈਂਗ ਦੇ ਗੈਂਗਸਟਰ ਨੀਰਜ ਫਰੀਦਪੁਰ ਅਤੇ ਭਾਊ ਰਿਤੋਲਿਆ ਨੇ ਲਈ ਹੈ ਅਤੇ ਗੈਂਗ ਵੱਲੋਂ ਇਸ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।
ਉਨ੍ਹਾਂ ਪੋਸਟ ’ਚ ਲਿਖਿਆ ਕਿ ਐਲਵਿਸ਼ ਨੇ ਬੈਟਿੰਗ ਐਪ ਨੂੰ ਪ੍ਰਮੋਟ ਕਰਕੇ ਕਈ ਘਰ ਬਰਬਾਦ ਕਰ ਦਿੱਤੇ ਹਨ। ਭਾਊ ਗੈਂਗ ਨੇ ਸ਼ੇਅਰ ਕੀਤੀ ਪੋਸਟ ’ਚ ਲਿਖਿਆ ਕਿ ਅੱਜ ਜੋ ਐਲਵਿਸ਼ ਦੇ ਘਰ ’ਤੇ ਗੋਲੀ ਚੱਲੀ ਹੈ ਉਹ ਗੋਲੀ ਨੀਰਜ ਫਰੀਦਪੁਰ ਅਤੇ ਭਾਊ ਰਿਤੋਲਿਆ ਨੇ ਚਲਾਈ ਹੈ। ਇਸ ਤੋਂ ਅੱਗੇ ਲਿਖਿਆ ਕਿ ਇਸ ਨੂੰ ਅਸੀਂ ਆਪਣੀ ਜਾਣਕਾਰੀ ਦਿੱਤੀ ਹੈ। ਐਲਵਿਸ਼ ਨੇ ਸੱਟੇ ਦਾ ਪ੍ਰਮੋਸ਼ਨ ਕਰਕੇ ਬਹੁਤ ਘਰਾਂ ਨੂੰ ਬਰਬਾਦ ਕਰ ਦਿੱਤਾ ਹੈ।
ਭਾਊ ਗੈਂਗ ਨੇ ਪੋਸਟ ’ਚ ਅੱਗੇ ਲਿਖਿਆ ਕਿ ਜੋ ਵੀ ਸੋਸ਼ਲ ਮੀਡੀਆ ਦੇ ਕੀੜੇ ਹਨ, ਸਭ ਨੂੰ ਚਿਤਾਵਨੀ ਦਿੰਦੇ ਹਾਂ ਕਿ ਜੋ ਵੀ ਸੱਟੇ ਦੀ ਪ੍ਰਮੋਸ਼ਨ ਕਰਦਾ ਮਿਲੇਗਾ, ਉਸ ਕੋਲ ਫੋਨ ਕਾਲ ਜਾਂ ਗੋਲੀ ਕਦੇ ਵੀ ਆ ਸਕਦੀ ਹੈ। ਗੈਂਗ ਨੇ ਅੱਗੇ ਲਿਖਿਆ ਕਿ ਜੋ ਵੀ ਸੱਟੇ ਵਾਲੇ ਹਨ ਤਿਆਰ ਰਹਿਣ। ਜਦਕਿ ਸ਼ੋਸ਼ਲ ਮੀਡੀਆ ’ਤੇ ਪਾਈ ਗਈ ਇਸ ਪੋਸਟ ਦੀ ਰੋਜ਼ਾਨਾ ਸਪੋਕਸਮੈਨ ਪੁਸ਼ਟੀ ਨਹੀਂ ਕਰਦਾ।