Delhi News : ਦਿੱਲੀ 'ਚ ਭੀੜ ਘੱਟ ਕਰਨ ਲਈ 11,000 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਰਾਜਮਾਰਗਾਂ ਦਾ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi News : ਦਵਾਰਕਾ ਐਕਸਪ੍ਰੈਸਵੇਅ ਅਤੇ ਅਰਬਨ ਐਕਸਟੈਂਸ਼ਨ ਰੋਡ-2 ਦੇ ਦਿੱਲੀ ਸੈਕਸ਼ਨ ਦਾ ਉਦਘਾਟਨ ਕੀਤਾ। 

ਦਿੱਲੀ 'ਚ ਭੀੜ ਘੱਟ ਕਰਨ ਲਈ 11,000 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਰਾਜਮਾਰਗਾਂ ਦਾ ਉਦਘਾਟਨ

Delhi News in Punjabi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕੌਮੀ ਰਾਜਧਾਨੀ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਆਵਾਜਾਈ ਦੀ ਭੀੜ ਨੂੰ ਘੱਟ ਕਰਨ ਲਈ ਲਗਭਗ 11,000 ਕਰੋੜ ਰੁਪਏ ਦੀ ਲਾਗਤ ਵਾਲੇ ਦਵਾਰਕਾ ਐਕਸਪ੍ਰੈਸਵੇਅ ਅਤੇ ਅਰਬਨ ਐਕਸਟੈਂਸ਼ਨ ਰੋਡ-2 ਦੇ ਦਿੱਲੀ ਸੈਕਸ਼ਨ ਦਾ ਉਦਘਾਟਨ ਕੀਤਾ। 

ਇਹ ਦੋਵੇਂ ਪ੍ਰਾਜੈਕਟ ਰਾਜਧਾਨੀ ਵਿਚ ਭੀੜ ਘਟਾਉਣ ਲਈ ਸਰਕਾਰ ਦੀ ਵਿਆਪਕ ਯੋਜਨਾ ਦੇ ਤਹਿਤ ਵਿਕਸਤ ਕੀਤੇ ਗਏ ਹਨ, ਜਿਸ ਦਾ ਉਦੇਸ਼ ਪਹੁੰਚ ਵਿਚ ਸੁਧਾਰ ਕਰਨਾ, ਯਾਤਰਾ ਦੇ ਸਮੇਂ ਵਿਚ ਕਟੌਤੀ ਕਰਨਾ ਅਤੇ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਟਰੈਫਿਕ ਨੂੰ ਘਟਾਉਣਾ ਹੈ। 

ਇਨ੍ਹਾਂ ਨਵੇਂ ਪ੍ਰਾਜੈਕਟਾਂ ਨਾਲ ਸੋਨੀਪਤ, ਰੋਹਤਕ, ਬਹਾਦਰਗੜ੍ਹ ਅਤੇ ਗੁਰੂਗ੍ਰਾਮ ਤੋਂ ਆਈ.ਜੀ.ਆਈ. ਹਵਾਈ ਅੱਡੇ ਤਕ ਯਾਤਰਾ ਦੇ ਸਮੇਂ ਵਿਚ ਕਾਫ਼ੀ ਕਮੀ ਆਉਣ ਦੀ ਉਮੀਦ ਹੈ। 

ਉਨ੍ਹਾਂ ਕਿਹਾ ਕਿ ਦਵਾਰਕਾ ਐਕਸਪ੍ਰੈਸਵੇਅ ਅਤੇ ਯੂ.ਈ.ਆਰ.-2 ਨਾਲ ਦਿੱਲੀ-ਐਨਸੀਆਰ ਦੇ ਲੋਕਾਂ ਨੂੰ ਲਾਭ ਹੋਵੇਗਾ। ਇਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਮੋਦੀ ਨੇ ਕਿਹਾ ਕਿ ਸਰਕਾਰ ਦਿੱਲੀ ਦੇ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦਿੱਲੀ ਨੂੰ ਵਿਕਾਸ ਦਾ ਮਾਡਲ ਬਣਾ ਰਹੀ ਹੈ ਜੋ ਵਿਕਾਸਸ਼ੀਲ ਭਾਰਤ ਦੀ ਭਾਵਨਾ ਨੂੰ ਦਰਸਾਉਂਦੀ ਹੈ। 

 (For more news apart from Two highways worth Rs 11,000 crore inaugurated to reduce congestion in Delhi News in Punjabi, stay tuned to Rozana Spokesman)