OLA ਈ-ਸਕੂਟਰ ਦੀ ਵਿਕਰੀ ਵਿਚ ਵਾਧਾ, ਸਿਰਫ਼ ਦੋ ਦਿਨਾਂ ਵਿਚ ਹੋਈ 1,100 ਕਰੋੜ ਰੁਪਏ ਤੋਂ ਪਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਫਿਲਹਾਲ ਖਰੀਦ ਪ੍ਰਕਿਰਿਆ ਰੋਕ ਦਿੱਤੀ ਹੈ, ਪਰ ਦੀਵਾਲੀ ਦੇ ਸਮੇਂ 1 ਨਵੰਬਰ ਨੂੰ ਵਿਕਰੀ ਦੁਬਾਰਾ ਸ਼ੁਰੂ ਹੋ ਜਾਵੇਗੀ।

OLA Electric Scooter

 

ਨਵੀਂ ਦਿੱਲੀ: ਓਲਾ ਦੇ ਸਹਿ-ਸੰਸਥਾਪਕ ਭਾਵੀਸ਼ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਦੇ ਐਸ 1 ਇਲੈਕਟ੍ਰਿਕ ਸਕੂਟਰ (S1 Electric Scooter) ਦੀ ਵਿਕਰੀ ਦੋ ਦਿਨਾਂ ਵਿਚ 1,100 ਕਰੋੜ ਰੁਪਏ ਨੂੰ ਪਾਰ ਕਰ ਗਈ ਹੈ। ਅਗਰਵਾਲ ਨੇ ਕਿਹਾ ਕਿ ਕੰਪਨੀ ਨੇ ਫਿਲਹਾਲ ਖਰੀਦ ਪ੍ਰਕਿਰਿਆ ਰੋਕ ਦਿੱਤੀ ਹੈ, ਪਰ ਦੀਵਾਲੀ (Diwali) ਦੇ ਸਮੇਂ 1 ਨਵੰਬਰ ਨੂੰ ਵਿਕਰੀ (Sales) ਦੁਬਾਰਾ ਸ਼ੁਰੂ ਹੋ ਜਾਵੇਗੀ।

ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਦਾ ਇਕ ਸਾਲ: CM ਪੰਜਾਬ ਨੇ ਕੇਂਦਰ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕੀਤੀ ਮੰਗ

ਦੱਸ ਦੇਈਏ ਕਿ ਓਲਾ ਇਲੈਕਟ੍ਰਿਕ (OLA Electric) ਨੇ ਬੁੱਧਵਾਰ ਨੂੰ ਆਪਣਾ ਇਲੈਕਟ੍ਰਿਕ ਸਕੂਟਰ ਦੀ ਵਿਕਰੀ ਸ਼ੁਰੂ ਕਰ ਦਿੱਤੀ ਸੀ, ਜੋ ਕਿ ਦੋ ਰੂਪਾਂ - ਓਲਾ ਐਸ 1 ਅਤੇ ਐਸ 1 ਪ੍ਰੋ ਵਿਚ ਆਉਂਦਾ ਹੈ। ਕੰਪਨੀ ਨੇ ਪਹਿਲੇ ਦਿਨ 600 ਕਰੋੜ ਰੁਪਏ ਦੇ ਸਕੂਟਰ ਵੇਚੇ ਸਨ। 

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੀ ਸ਼ਰਾਬ ਠੇਕੇਦਾਰਾਂ ਨੂੰ ਵੱਡੀ ਰਾਹਤ, ਲਾਈਸੈਂਸ ਫ਼ੀਸ ਕੀਤੀ ਮੁਆਫ਼

ਅਗਰਵਾਲ ਨੇ ਇਕ ਟਵੀਟ ਵਿਚ ਕਿਹਾ, “ਈਵੀ (Electric Vehicle) ਯੁੱਗ ਦਾ ਦੂਜਾ ਦਿਨ ਪਹਿਲੇ ਦਿਨ ਨਾਲੋਂ ਵੀ ਬਿਹਤਰ ਸੀ! ਦੋ ਦਿਨਾਂ ਵਿਚ ਵਿਕਰੀ ਨੇ 1100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ! ਖਰੀਦ ਵਿੰਡੋ 1 ਨਵੰਬਰ ਨੂੰ ਦੁਬਾਰਾ ਖੁੱਲ੍ਹ ਜਾਵੇਗੀ।” ਉਨ੍ਹਾਂ ਨੇ ਇਕ ਬਲਾਗ ਪੋਸਟ ਵਿਚ ਕਿਹਾ ਕਿ ਈ-ਸਕੂਟਰ ਲਈ ਗਾਹਕਾਂ ਦੁਆਰਾ ਦਿਖਾਇਆ ਗਿਆ ਉਤਸ਼ਾਹ ਸਮੁੱਚੇ ਰੂਪ ਵਿਚ ਬਣਿਆ ਰਿਹਾ।

ਇਹ ਵੀ ਪੜ੍ਹੋ: ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਘਟੀਆ ਕਰਤੂਤ ਕੈਮਰੇ 'ਚ ਕੈਦ, ਗੋਲਕ 'ਚੋਂ ਚੋਰੀ ਕੀਤੇ ਪੈਸੇ

ਉਸਨੇ ਅੱਗੇ ਕਿਹਾ, “ਕੁੱਲ ਮਿਲਾ ਕੇ 2 ਦਿਨਾਂ ਵਿਚ, ਅਸੀਂ ਵਿਕਰੀ ਦੇ ਰੂਪ ਵਿਚ 1,100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ! ਇਹ ਨਾ ਸਿਰਫ਼ ਆਟੋਮੋਟਿਵ ਉਦਯੋਗ ਵਿਚ ਬੇਮਿਸਾਲ ਹੈ, ਬਲਕਿ ਇਹ ਭਾਰਤੀ ਈ-ਕਾਮਰਸ ਵਿਚ ਕਿਸੇ ਇੱਕ ਉਤਪਾਦ ਦੀ ਇੱਕ ਦਿਨ ਵਿਚ ਸਭ ਤੋਂ ਵੱਧ ਵਿਕਰੀ (ਮੁੱਲ ਦੇ ਅਨੁਸਾਰ) ਵੀ ਹੈ, ਇਤਿਹਾਸ! ਅਸੀਂ ਸੱਚਮੁੱਚ ਇਕ ਡਿਜੀਟਲ ਇੰਡੀਆ ਵਿਚ ਰਹਿ ਰਹੇ ਹਾਂ।” ਇਸ ਦੇ ਨਾਲ ਹੀ OLA ਈ-ਸਕੂਟਰ ਦੀ ਸਪਲਾਈ ਅਕਤੂਬਰ 2021 ਸ਼ੁਰੂ ਹੋ ਜਾਵੇਗਾ। ਖਰੀਦਦਾਰਾਂ ਨੂੰ ਖਰੀਦ ਦੇ 72 ਘੰਟਿਆਂ ਦੇ ਅੰਦਰ ਅਨੁਮਾਨਤ ਸਪੁਰਦਗੀ ਦੀ ਮਿਤੀ ਬਾਰੇ ਸੂਚਿਤ ਕੀਤਾ ਜਾਵੇਗਾ।