ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਖੇਤਰ 'ਚ ਬਣਾਏ ਜਾ ਰਹੇ ਫਲਾਈਓਵਰ ਦਾ ਇਕ ਹਿੱਸਾ ਡਿੱਗਿਆ
14 ਲੋਕ ਹੋਏ ਜ਼ਖਮੀ
ਮੁੰਬਈ: ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਵਿੱਚ ਇੱਕ ਨਿਰਮਾਣ (Part of flyover under construction in Mumbai's Bandra Kurla complex collapses) ਅਧੀਨ ਫਲਾਈਓਵਰ ਦਾ ਇੱਕ ਹਿੱਸਾ ਡਿੱਗ ਗਿਆ, ਜਿਸ ਕਾਰਨ ਕੁਝ ਮਜ਼ਦੂਰ ਜ਼ਖਮੀ ਹੋ ਗਏ। ਪੁਲਿਸ ਅਤੇ ਫਾਇਰ ਬ੍ਰਿਗੇਡ ਮੌਕੇ 'ਤੇ ਮੌਜੂਦ ਹਨ।
ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਅਨੁਸਾਰ ਇਹ ਹਾਦਸਾ ਸ਼ੁੱਕਰਵਾਰ ਸਵੇਰੇ 4.40 ਵਜੇ ਵਾਪਰਿਆ। ਇਸ ਹਾਦਸੇ ਵਿੱਚ ਕੁੱਲ 14 ਲੋਕਾਂ ਨੂੰ ਸੱਟਾਂ ਲੱਗੀਆਂ ਹਨ। ਸਾਰੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਹੋਰ ਵੀ ਪੜ੍ਹੋ: ਤਿੰਨ ਖੇਤੀਬਾੜੀ ਕਾਨੂੰਨਾਂ ਦੇ ਇਕ ਸਾਲ ਪੂਰੇ ਹੋਣ 'ਤੇ ਅਕਾਲੀ ਦਲ ਦਾ ਬਲੈਕ ਫਰਾਈਡੇ ਪ੍ਰੋਟੈਸਟ ਮਾਰਚ |
ਵਧੇਰੇ ਜਾਣਕਾਰੀ ਦਿੰਦਿਆਂ ਡੀਸੀਪੀ (ਜ਼ੋਨ 8) ਮੰਜੂਨਾਥ ਸਿੰਗੇ ਨੇ ਦੱਸਿਆ ਕਿ ਬੀਕੇਸੀ ਮੁੱਖ ਸੜਕ ਅਤੇ ਸਾਂਤਾਕਰੂਜ਼-ਚੈਂਬੂਰ ਲਿੰਕ ਸੜਕ ਨੂੰ ਜੋੜਨ ਵਾਲੇ ਨਿਰਮਾਣ ਅਧੀਨ ਫਲਾਈਓਵਰ ਦਾ ਇੱਕ ਹਿੱਸਾ ਸ਼ਾਮ 4.30 ਵਜੇ ਦੇ ਕਰੀਬ (Part of flyover under construction in Mumbai's Bandra Kurla complex collapses) ਡਿੱਗ ਗਿਆ। ਇਸ ਵਿੱਚ 14 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਕਿਸੇ ਲਾਪਤਾ ਵਿਅਕਤੀ ਬਾਰੇ ਕੋਈ ਜਾਣਕਾਰੀ ਹੈ।
ਹੋਰ ਵੀ ਪੜ੍ਹੋ: ਦਿੱਲੀ ਵਿਚ ਮਾਨਸੂਨ ਮਿਹਰਬਾਨ : 1964 ਤੋਂ ਬਾਅਦ ਸੱਭ ਤੋਂ ਵੱਧ ਮੀਂਹ, ਹਾਲੇ ਹੋਰ ਬਾਰਸ਼ ਦੀ ਸੰਭਾਵਨਾ