ਕਿਸਾਨ ਵਿਰੋਧੀ ਦਿਵਸ ਦੇ ਰੂਪ 'ਚ ਮਨਾਉਣਾ ਠੀਕ ਰਹੇਗਾ PM ਮੋਦੀ ਦਾ ਜਨਮਦਿਨ: ਸੁਪ੍ਰੀਆ ਸ਼੍ਰੀਨੇਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਪ੍ਰੀਆ ਨੇ ਕਿਹਾ, “600 ਤੋਂ ਵੱਧ ਕਿਸਾਨ ਸ਼ਹੀਦ ਹੋਏ, ਪ੍ਰਧਾਨ ਮੰਤਰੀ ਦੇ ਮੂੰਹੋਂ ਹਮਦਰਦੀ ਦਾ ਇੱਕ ਸ਼ਬਦ ਵੀ ਨਹੀਂ ਨਿਕਲਿਆ।

Supriya Shrinate

 

ਨਵੀਂ ਦਿੱਲੀ: ਕਾਂਗਰਸ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਵਧਾਈ ਦਿੱਤੀ ਅਤੇ ਨਾਲ ਹੀ ਉਨ੍ਹਾਂ ਦੀ ਸਰਕਾਰ ਦੀਆਂ "ਅਸਫਲਤਾਵਾਂ" ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੀਐੱਮ ਮੋਦੀ ਦਾ ਜਨਮਦਿਨ 'ਬੇਰੁਜ਼ਗਾਰੀ ਦਿਵਸ','ਕਿਸਾਨ ਵਿਰੋਧੀ ਦਿਵਸ','ਕੋਰੋਨਾ ਪ੍ਰਬੰਧਨ ਦਿਵਸ' ਅਤੇ ਮਹਿੰਗਾਈ ਦਿਵਸ ਵਜੋਂ ਮਨਾਇਆ ਜਾਣਾ ਉਚਿਤ ਹੋਵੇਗਾ। ਪਾਰਟੀ ਦੇ ਬੁਲਾਰੇ ਸੁਪ੍ਰੀਆ ਸ਼੍ਰੀਨੇਤ ਨੇ ਕਿਹਾ, "ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਹੈ, ਉਨ੍ਹਾਂ ਨੂੰ ਸ਼ੁਭਕਾਮਨਾਵਾਂ, ਉਹ ਲੰਮੀ ਉਮਰ ਭੋਗਣ।"

ਉਨ੍ਹਾਂ ਇਹ ਵੀ ਕਿਹਾ, “ਭਾਰਤ ਦੇ ਮਹਾਨ ਪ੍ਰਧਾਨ ਮੰਤਰੀਆਂ ਦੇ ਜਨਮਦਿਨਾਂ ਨੂੰ ਇੱਕ-ਇੱਕ ਨਾਮ ਦਿੱਤਾ ਗਿਆ ਹੈ, ਜਿਵੇਂ ਬੱਚਿਆਂ ਦੇ ਪਿਆਰੇ ਚਾਚਾ ਨਹਿਰੂ ਦੇ ਜਨਮਦਿਨ ਨੂੰ ‘ਬਾਲ ਦਿਵਸ' ਵਜੋਂ ਮਨਾਇਆ ਜਾਂਦਾ ਹੈ। ਇੰਦਰਾ ਜੀ ਦਾ ਜਨਮਦਿਨ 'ਕੌਮੀ ਏਕਤਾ ਦਿਵਸ', ਰਾਜੀਵ ਜੀ ਦਾ ਜਨਮਦਿਨ 'ਸਦਭਾਵਨਾ ਦਿਵਸ' ਅਤੇ ਅਟਲ ਜੀ ਦਾ ਜਨਮਦਿਨ 'ਸੁਸ਼ਾਸਨ ਦਿਵਸ' ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਸੁਪ੍ਰੀਆ ਨੇ ਸਵਾਲ ਕੀਤਾ ਕਿ, "ਅੱਜ ਸਵੇਰੇ ਹਰ ਅਖ਼ਬਾਰ ਦੇ ਮੁੱਖ ਅਤੇ ਪੂਰੇ ਪੰਨੇ ਦੇ ਇਸ਼ਤਿਹਾਰਾਂ ਵਿਚ ਮੋਦੀ ਜੀ ਦਾ ਮੁਸਕਰਾਉਂਦਾ ਚਿਹਰਾ ਵੇਖਣ ਤੋਂ ਬਾਅਦ ਇਹ ਖਿਆਲ ਆਇਆ ਕਿ ਮੋਦੀ ਜੀ ਦੇ ਜਨਮਦਿਨ 'ਤੇ ਉਹਨਾਂ ਦੀ ਕਿਹੜੀ ਪ੍ਰਾਪਤੀ ਦਾ ਜਸ਼ਨ ਮਨਾਇਆ ਜਾਣਾ ਚਾਹੀਦਾ ਹੈ?"

ਸੁਪ੍ਰਿਆ ਨੇ ਤੰਜ਼ ਕੱਸਦੇ ਹੋਏ ਕਿਹਾ, "ਜਦੋਂ ਪ੍ਰਧਾਨ ਮੰਤਰੀ ਮੋਦੀ ਦੀਆਂ ਪ੍ਰਾਪਤੀਆਂ ਵੱਲ ਨਜ਼ਰ ਮਾਰਦੇ ਹਾਂ ਤਾਂ ਬੀਤੇ ਸੱਤ ਸਾਲਾਂ ਵਿਚ ਰੁਜਡਗਾਰ ਦੇ ਲਈ ਦਰ-ਦਰ ਦੀਆਂ ਠੋਕਰਾਂ ਖਾਂਦੇ ਹੋਏ ਨੌਜਵਾਨ, ਸ਼ੋਸ਼ਿਤ ਕਿਸਾਨ, ਬੰਦ ਉਦਯੋਗਾਂ, ਆਕਸੀਜਨ ਤੋਂ ਬਗੈਰ ਮਰ ਰਹੇ ਲੋਕ, ਮਹਿੰਗਾਈ ਤੋਂ ਪੀੜਤ ਲੋਕ, ਗੈਸ ਛੱਡ ਚੁੱਲ੍ਹੇ 'ਤੇ ਕੰਮ ਕਰ ਰਹੀਆਂ ਔਰਤਾਂ, ਵੱਡੇ ਸਰਕਾਰੀ ਉੱਦਮਾਂ ਦੀ ਵਿਕਰੀ, ਈਡੀ, ਸੀਬੀਆਈ ਅਤੇ ਆਮਦਨ ਟੈਕਸ ਵਿਭਾਗ ਅਤੇ ਕੁਝ ਬਹੁਤ ਹੀ ਜਾਣੂ ਵੱਡੇ -ਵੱਡੇ ਸਰਮਾਏਦਾਰਾਂ ਦੇ ਚਿਹਰੇ ਹੀ ਅੱਖਾਂ ਦੇ ਸਾਹਮਣੇ ਆਉਂਦੇ ਹਨ। 

ਕਾਂਗਰਸੀ ਨੇਤਾ ਨੇ ਕਿਹਾ ਕਿ ਮੋਦੀ ਦਾ ਜਨਮਦਿਨ 'ਬੇਰੁਜ਼ਗਾਰੀ ਦਿਵਸ, ਕਿਸਾਨ ਵਿਰੋਧੀ ਦਿਵਸ ',' ਕੋਰੋਨਾ ਪ੍ਰਬੰਧਨ ਦਿਵਸ ',' ਮਹਿੰਗਾਈ ਦਿਵਸ',' ਉਦਯੋਗ ਹੌਲੀ, ਕਾਰੋਬਾਰ ਬੰਦ ਦਿਵਸ ',' ਪੂੰਜੀਪਤੀ ਪੂਜਾ ਦਿਵਸ 'ਅਤੇ ਈਡੀ ਦਿਵਸ ਵਜੋਂ ਮਨਾਉਣਾ ਵਧੀਆ ਰਹੇਗਾ। ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਸਵਾਲ ਕੀਤਾ, 'ਜਦੋਂ ਅਗਸਤ 'ਚ 15 ਲੱਖ, ਜੁਲਾਈ 'ਚ 32 ਲੱਖ, ਮਈ ਅਤੇ ਅਪ੍ਰੈਲ 'ਚ 2.27 ਕਰੋੜ ਲੋਕਾਂ ਦੀਆਂ ਨੌਕਰੀਆਂ ਖ਼ਤਮ ਹੋਈਆਂ ਸਨ ਤਾਂ ਮਨ 'ਚ ਇਹ ਸਵਾਲ ਉੱਠਦਾ ਹੈ ਕਿ ਸਾਲਾਨਾ 2 ਕਰੋੜ ਨੌਕਰੀਆਂ ਕਿੱਥੇ ਹਨ?

ਆਖ਼ਰ ਕੇਂਦਰ ਅਤੇ ਰਾਜ ਸਰਕਾਰਾਂ ਵਿੱਚ 61 ਲੱਖ ਸਰਕਾਰੀ ਅਸਾਮੀਆਂ ਖਾਲੀ ਕਿਉਂ ਹਨ? ਸੁਪ੍ਰੀਆ ਨੇ ਕਿਹਾ, “600 ਤੋਂ ਵੱਧ ਕਿਸਾਨ ਸ਼ਹੀਦ ਹੋਏ, ਪ੍ਰਧਾਨ ਮੰਤਰੀ ਦੇ ਮੂੰਹੋਂ ਹਮਦਰਦੀ ਦਾ ਇੱਕ ਸ਼ਬਦ ਵੀ ਨਹੀਂ ਨਿਕਲਿਆ। ਖਾਣਾ ਪਕਾਉਣ ਵਾਲੇ ਤੇਲ ਦੀਆਂ ਕੀਮਤਾਂ ਨੂੰ ਵੀ ਅੱਗ ਲੱਗੀ ਹੋਈ ਹੈ। ਦਾਲਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਨੋਟਬੰਦੀ ਦੇ ਤੁਹਾਡੇ ਤੁਗਲਕੀ ਫ਼ਰਮਾਨ ਅਤੇ ਬਿਨਾਂ ਸੋਚੇ ਸਮਝੇ 'ਗੱਬਰ ਸਿੰਘ ਟੈਕਸ' ਲਗਾਉਣ ਨਾਲ ਦੇਸ਼ ਭਰ ਵਿਚ ਉਦਯੋਗਾਂ ਨੂੰ ਤਬਾਹ ਕਰ ਦਿੱਤਾ ਹੈ। "

ਇਹ ਵੀ ਪੜ੍ਹੋ - SC ਕਾਲਜੀਅਮ ਨੇ ਪਹਿਲੀ ਵਾਰ 8 ਉੱਚ ਅਦਾਲਤਾਂ ’ਚ ਚੀਫ਼ ਜਸਟਿਸ ਦੀ ਨਿਯੁਕਤੀ ਨੂੰ ਦਿੱਤੀ ਮਨਜ਼ੂਰੀ    

ਉਨ੍ਹਾਂ ਦਾਅਵਾ ਕੀਤਾ, “ਮੋਦੀ ਜੀ, ਕੋਰੋਨਾ ਸਮੇਂ ਦੌਰਾਨ ਤੁਹਾਡੀ ਉਦਾਸੀਨਤਾ ਅਤੇ ਅਸਫਲਤਾ ਨੇ ਦੇਸ਼ ਵਿਚ ਹੰਗਾਮਾ ਖੜ੍ਹਾ ਕਰ ਦਿੱਤਾ। ਤੁਸੀਂ ਤਸਵੀਰਾਂ ਤਾਂ ਬਹੁਤ ਖਿਚਵਾਈਆਂ, ਪਰ ਟੀਕੇ ਦੇ ਆਦੇਸ਼ ਦੇਰ ਨਾਲ ਦਿੱਤੇ ਗਏ ਅਤੇ ਬਹੁਤ ਘੱਟ ਦਿੱਤੇ ਗਏ- ਇਸੇ ਕਰਕੇ ਅੱਜ ਤੱਕ ਸਿਰਫ਼ 13 ਪ੍ਰਤੀਸ਼ਤ ਆਬਾਦੀ ਦਾ ਮਤਲਬ 18.7 ਕਰੋੜ ਲੋਕਾਂ ਨੂੰ ਦੋਵੇਂ ਖੁਰਾਕਾਂ ਮਿਲੀਆਂ ਹਨ। ਸੁਪ੍ਰੀਆ ਨੇ ਵਿਅੰਗ ਕੱਸਦੇ ਹੋਏ ਕਿਹਾ, “ਸੱਤ ਸਾਲਾਂ ਦੀਆਂ ਇਹ ਪ੍ਰਾਪਤੀਆਂ ਸ਼ਾਇਦ ਅੱਜ ਤੁਹਾਨੂੰ ਪ੍ਰੇਰਿਤ ਕਰਨ। ਅਖ਼ਬਾਰਾਂ ਅਤੇ ਟੀਵੀ 'ਤੇ ਸੁਰਖੀਆਂ ਬਟੋਰਨੀਆਂ ਇੱਕ ਵੱਖਰੀ ਗੱਲ ਹੈ, ਪਰ ਸੱਤਾ ਦੇ ਨਸ਼ੇ ਵਿੱਚ, ਤੁਸੀਂ ਭੁੱਲ ਗਏ ਹੋ ਕਿ ਚੁਣੀਆਂ ਹੋਈਆਂ ਸਰਕਾਰਾਂ ਕਾਨੂੰਨ, ਮਾਣ, ਰਾਜਧਰਮ ਅਤੇ ਲੋਕ ਹਿੱਤਾਂ ਨਾਲ ਚੱਲਦੀਆਂ ਹਨ। ਅੱਜ ਤੁਹਾਡੇ 71 ਵੇਂ ਜਨਮਦਿਨ 'ਤੇ ਤੁਹਾਡੀ ਤੰਦਰੁਸਤੀ ਦੇ ਨਾਲ ਪ੍ਰਮਾਤਮਾ ਨੂੰ ਇਹ ਹੀ ਕਾਮਨਾ ਹੈ ਕਿ ਤੁਸੀਂ ਇਹ ਸਭ ਸਾਕਾਰ ਕਰੋ।