ਉੱਤਰ ਪ੍ਰਦੇਸ਼ 'ਚ ਮੀਂਹ ਨਾਲ ਡਿੱਗੀ ਗਊਸ਼ਾਲਾ ਦੀ ਕੰਧ, ਬਜ਼ੁਰਗ ਅਤੇ ਦੋ ਪਸ਼ੂਆਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। 

Gaushala wall

 

ਜੌਨਪੁਰ : ਯੂਪੀ ਦੇ ਜੌਨਪੁਰ ਜ਼ਿਲ੍ਹੇ ਵਿੱਚ ਭਾਰੀ ਮੀਂਹ ਨਾਲ ਇੱਕ ਹੋਰ ਹਾਦਸਾ ਵਾਪਰ ਗਿਆ। ਮੱਛਲੀਸ਼ਹਿਰ ਖੇਤਰ ਦੇ ਪਿੰਡ ਜਹਾਨਸਾਪੁਰ (ਕੋਰਧਾ) ਵਿੱਚ ਪਸ਼ੂਆਂ ਦੀ ਗਊਸ਼ਾਲਾ ਦੀ ਕੰਧ ਢਹਿ ਗਈ। ਮਲਬੇ ਹੇਠ ਦੱਬੇ ਜਾਣ ਕਾਰਨ ਇੱਕ ਬਜ਼ੁਰਗ ਆਦਮੀ ਅਤੇ ਦੋ ਪਸ਼ੂਆਂ ਦੀ ਮੌਤ ਹੋ ਗਈ।

 ਹੋਰ ਵੀ ਪੜ੍ਹੋ: ਖੇਤੀ ਕਾਨੂੰਨਾਂ ਦਾ ਇਕ ਸਾਲ: CM ਪੰਜਾਬ ਨੇ ਕੇਂਦਰ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕੀਤੀ ਮੰਗ

 

ਹੋਰ ਵੀ ਪੜ੍ਹੋ: ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੀ ਰਿਹਾਇਸ਼ ਦੇ ਬਾਹਰ ਧਰਨੇ 'ਤੇ ਬੈਠੇ ਕਿਸਾਨ ਦੀ ਹੋਈ ਮੌਤ

ਪਿੰਡ ਦਾ ਵਸਨੀਕ ਹਰੀਲਾਲ (65) ਵੀਰਵਾਰ ਸ਼ਾਮ ਨੂੰ ਆਪਣੇ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਬੰਨ੍ਹਣ ਗਿਆ ਸੀ। ਇਸ ਦੌਰਾਨ  ਗਊਸ਼ਾਲਾ ਦੀ ਕੱਚੀ ਕੰਧ ਢਹਿ ਗਈ, ਜਿਸ ਨਾਲ ਉਹ ਮਲਬੇ ਹੇਠ ਦਬ ਗਿਆ।

 

ਪਰਿਵਾਰਕ ਮੈਂਬਰ ਐਂਬੂਲੈਂਸ ਰਾਹੀਂ ਸਥਾਨਕ ਕਮਿਊਨਿਟੀ ਹੈਲਥ ਸੈਂਟਰ ਲੈ ਕੇ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। 

 ਹੋਰ ਵੀ ਪੜ੍ਹੋ: ਬਿਹਾਰ ਦੇ ਇਕ ਹੋਰ ਵਿਅਕਤੀ ਦੇ ਖਾਤੇ 'ਚ ਆਏ 52 ਕਰੋੜ