SC ਕਾਲਜੀਅਮ ਨੇ ਪਹਿਲੀ ਵਾਰ 8 ਉੱਚ ਅਦਾਲਤਾਂ ’ਚ ਚੀਫ਼ ਜਸਟਿਸ ਦੀ ਨਿਯੁਕਤੀ ਨੂੰ ਦਿੱਤੀ ਮਨਜ਼ੂਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਤੋਂ ਇਲਾਵਾ, ਕਾਲਜੀਅਮ ਨੇ ਹਾਈ ਕੋਰਟ ਦੇ ਕਰੀਬ 2 ਦਰਜਨ ਜੱਜਾਂ ਦੇ ਤਬਾਦਲੇ ਨੂੰ ਵੀ ਦਿੱਤੀ ਪ੍ਰਵਾਨਗੀ।

Supreme Court of India

 

ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਕਾਲਜੀਅਮ (SC Collegium) ਨੇ ਦੇਸ਼ ਵਿਚ ਇੱਕੋ ਸਮੇਂ 8 ਉੱਚ ਅਦਾਲਤਾਂ ਦੇ ਮੁੱਖ ਜੱਜਾਂ (Chief Justices) ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪਹਿਲੀ ਵਾਰ ਹੈ ਕਿ ਕਾਲਜੀਅਮ ਨੇ ਇੱਕੋ ਸਮੇਂ ਇੰਨੇ ਮੁੱਖ ਜੱਜਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤੋਂ ਇਲਾਵਾ, ਕਾਲਜੀਅਮ ਨੇ ਹਾਈ ਕੋਰਟ (High Court) ਦੇ ਕਰੀਬ 2 ਦਰਜਨ ਜੱਜਾਂ ਦੇ ਤਬਾਦਲੇ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ: ਲਗਾਤਾਰ ਤੀਜੇ ਦਿਨ ਸੋਨੂੰ ਸੂਦ ਦੇ ਮੁੰਬਈ ਸਥਿਤ ਘਰ ਪਹੁੰਚੇ IT ਵਿਭਾਗ ਦੇ ਅਧਿਕਾਰੀ

ਦੱਸ ਦੇਈਏ, ਦੇਸ਼ ਦੀਆਂ ਬਹੁਤ ਸਾਰੀਆਂ ਉੱਚ ਅਦਾਲਤਾਂ ਨੂੰ ਜੱਜਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਹਾਬਾਦ ਹਾਈਕੋਰਟ ਵਿਚ ਮਨਜ਼ੂਰ 160 ਜੱਜਾਂ ਦੇ ਮੁਕਾਬਲੇ ਸਿਰਫ਼ 93 ਜੱਜਾਂ ਦੇ ਨਾਲ ਕੰਮ ਚੱਲ ਰਿਹਾ ਹੈ। ਦੇਸ਼ ਭਰ ਦੀਆਂ ਹਾਈ ਕੋਰਟਾਂ ਵਿਚ ਜੱਜਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ, ਸੁਪਰੀਮ ਕੋਰਟ ਕਾਲਜੀਅਮ ਨੇ 12 ਹਾਈ ਕੋਰਟਾਂ ਵਿਚ 68 ਜੱਜਾਂ ਦੀ ਨਿਯੁਕਤੀ ਲਈ ਕੇਂਦਰ ਸਰਕਾਰ ਨੂੰ ਨਾਮ ਭੇਜੇ ਸਨ, ਜਿਨ੍ਹਾਂ ਵਿਚ 16 ਇਲਾਹਾਬਾਦ ਦੇ ਸਨ। ਇਸ ਨਾਲ ਇਨ੍ਹਾਂ ਸਾਰੀਆਂ  ਉੱਚ ਅਦਾਲਤਾਂ ਵਿਚ ਖਾਲੀ ਅਸਾਮੀਆਂ ਕਾਰਨ ਵੱਡੀ ਗਿਣਤੀ ਵਿਚ ਲੰਬਿਤ ਕੇਸਾਂ ਦੀ ਪਰੇਸ਼ਾਨੀ ਦੂਰ ਹੋ ਜਾਵੇਗੀ।

ਇਹ ਵੀ ਪੜ੍ਹੋ: ਪਿਛਲੇ 100 ਦਿਨ ਤੋਂ ਧਰਨਾ ਦੇ ਰਹੇ NSQ ਅਧਿਆਪਕਾਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਵਿਚ ਇੱਕੋ ਸਮੇਂ ਨੌਂ ਜੱਜ ਨਿਯੁਕਤ ਕੀਤੇ ਗਏ ਸਨ।  ਇਨ੍ਹਾਂ ਨੌਂ ਨਵੇਂ ਜੱਜਾਂ ਵਿਚ ਤਿੰਨ ਮਹਿਲਾ ਜੱਜ ਸ਼ਾਮਲ ਸਨ। ਸੀਜੇਆਈ ਰਮਨ ਸਮੇਤ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਵਧ ਕੇ 33 ਹੋ ਗਈ ਹੈ, ਜਦੋਂ ਕਿ ਮਨਜ਼ੂਰਸ਼ੁਦਾ ਗਿਣਤੀ 34 ਹੈ।