ਇਲਾਹਾਬਾਦ ਦੇ ਪੂਜਾ ਪੰਡਾਲ 'ਚ ਛੋਟਾ ਰਾਜਨ ਦੇ ਗੁੰਡੇ ਨੂੰ ਗੋਲੀਆਂ ਨਾਲ ਭੁੰਨਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਤ 8.45 ਦੇ ਲਗਭਗ ਦੁਰਗਾ ਬੰਡਾਲ ਵਿਚ ਬੈਠੇ ਨੀਰਜ ਤੇ 3 ਹਮਲਾਵਰਾਂ ਨੇ ਬੰਬ ਅਤੇ ਗੋਲੀਆਂ ਚਲਾ ਦਿਤੀਆਂ। ਹਸਪਤਾਲ ਲੈ ਜਾਣ ਤੇ ਡਾਕਟਰਾਂ ਨੇ ਉਸਨੂੰ ਮ੍ਰਿਤ ਕਰਾਰ ਦਿਤਾ।

Durga Pandaal

ਪ੍ਰਯਾਗਰਾਜ, ( ਪੀਟੀਆਈ ) : ਕੈਂਟ ਥਾਣਾ ਖੇਤਰ ਦੇ ਆਕਾਸ਼ਵਾਣੀ ਚੌਂਕ ਵਿਚ ਲਗਾਏ ਗਏ ਦੁਰਗਾ ਪੰਡਾਲ ਵਿਚ ਮੰਗਲਵਾਰ ਰਾਤ ਛੋਟਾ ਰਾਜਨ ਦੇ ਗੁੰਡੇ ਨੀਰਜ ਬਾਲਮੀਕਿ (40) ਦਾ ਕਤਲ ਕਰ ਦਿਤਾ ਗਿਆ। ਰਾਤ 8.45 ਦੇ ਲਗਭਗ ਦੁਰਗਾ ਬੰਡਾਲ ਵਿਚ ਬੈਠੇ ਨੀਰਜ ਤੇ 3 ਹਮਲਾਵਰਾਂ ਨੇ ਬੰਬ ਅਤੇ ਗੋਲੀਆਂ ਚਲਾ ਦਿਤੀਆਂ। ਹਸਪਤਾਲ ਲੈ ਜਾਣ ਤੇ ਡਾਕਟਰਾਂ ਨੇ ਉਸਨੂੰ ਮ੍ਰਿਤ ਕਰਾਰ ਦਿਤਾ। ਹਮਲੇ ਵਿਚ ਉਸਦਾ ਭਤੀਜਾ ਸੌਰਵ ਵੀ ਜ਼ਖਮੀ ਹੋਇਆ ਹੈ। ਗੋਲੀਆਂ ਅਤੇ ਬੰਬ ਚਲਾਉਣ ਨਾਲ ਪੰਡਾਲ ਵਿਚ ਭੱਜਦੌੜ ਮਚ ਗਈ।

ਕੈਂਟ ਇਲਾਕੇ ਵਿਚ ਸਥਿਤ ਅਫਸਰ ਲਾਈਨ ਕਲੋਨੀ ਨਿਵਾਸੀ ਸਵ.ਬਾਬੂਲਾਲ ਦਾ ਬੇਟਾ ਦੋ ਮਹੀਨੇ ਪਹਿਲਾਂ ਹੀ ਕਤਲ ਦੇ ਮਾਮਲੇ ਵਿਚ ਜੇਲ ਤੋਂ ਰਿਹਾ ਹੋਇਆ ਸੀ। ਉਹ ਹਿਸਟਰੀਸ਼ੀਟਰ ਸੀ। ਕੈਂਟ ਦੁਰਗਾ ਕਮੇਟੀ ਨੂੰ ਚਲਾਉਣ ਵਾਲਾ ਉਸਦੀ ਮਾਸੀ ਦਾ ਬੇਟਾ ਵਿਸ਼ਾਲ ਹੈ। ਆਕਾਸ਼ਵਾਣੀ ਚੌਕ ਵਿਚ ਬਣੇ ਦੁਰਗਾ ਪੰਡਾਲ ਵਿਚ ਆਰਤੀ ਖਤਮ ਹੋਣ ਤੋਂ ਬਾਅਦ ਨੀਰਜ ਪੰਡਾਲ ਵਿਚ ਕੁਰਸੀ ਤੇ ਬੈਠਾ ਸੀ ਤੇ ਉਸਦੇ ਨਾਲ ਹੀ ਉਸਦਾ ਭਤੀਜਾ ਸੌਰਵ ਬੈਠਾ ਸੀ। ਪੰਡਾਲ ਨੇ ਨਾਲ ਬਣੇ ਰਾਹ ਤੋਂ 3 ਨਕਾਬਪੋਸ਼ ਬਦਮਾਸ਼ ਅੰਦਰ ਆਏ ਅਤੇ ਨੀਰਜ ਤੇ ਬੰਬ ਸੁੱਟਿਆ।

ਧਮਾਕਿਆਂ ਤੋਂ ਬਾਅਦ ਹਮਲਾਵਰਾਂ ਨੇ ਗੋਲੀਆਂ ਚਲਾਉਣੀਆਂ ਵੀ ਸ਼ੁਰੂ ਕਰ ਦਿਤੀਆਂ। ਕਈ ਗੋਲੀਆਂ ਲਗਣ ਨਾਲ ਨੀਰਜ ਡਿੱਗ ਗਿਆ ਤਾਂ ਹਮਲਾਵਰ ਹਵਾ ਵਿਚ ਗੋਲੀਆਂ ਚਲਾਉਂਦੇ ਹੋਏ ਪੰਡਾਲ ਤੋਂ ਕੁਝ ਦੂਰੀ ਤੇ ਖੜੀ ਬਾਈਕ ਤੇ ਭੱਜ ਗਏ। ਕਮੇਟੀ ਦੇ ਲੋਕ ਜ਼ਖਮੀ ਨੀਰਜ ਨੂੰ ਜਾਗ੍ਰਤੀ ਹਸਪਤਾਲ ਲੈ ਗਏ। ਉਥੋਂ ਉਸਨੂੰ ਐਸਆਰਐਨ ਹਸਪਾਤਲ ਭੇਜਿਆ ਗਿਆ ਜਿਥੇ ਉਸਦੀ ਮੌਤ ਹੋ ਗਈ। ਪੁਲਿਸ ਨੇ ਪੰਡਾਲ ਨੂੰ ਬੰਦ ਕਰਵਾ ਦਿਤਾ। ਉਸਜੇ ਭਤੀਜੇ ਸੌਰਵ ਨੇ ਦਸਿਆ ਕਿ ਹਮਲਾਵਰ ਦੋਹਾਂ ਹੱਥਾਂ ਨਾਲ ਗੋਲੀਆਂ ਚਲਾ ਰਹੇ ਸਨ।

ਉਸਦਾ ਚਾਚਾ ਅਪਰਾਧ ਦੀ ਦੁਨੀਆ ਨੂੰ ਛੱਡ ਚੁੱਕਾ ਸੀ ਇਸਲੀ ਉਸ ਕੋਲ ਅਸਲ੍ਹਾ ਨਹੀਂ ਸੀ। ਅਸੀਂ ਲੋਕਾਂ ਨੇ ਹਮਲੇ ਤੋਂ ਬਚਾਅ ਲਈ ਇੱਟਾਂ ਅਤੇ ਪੱਥਰਾਂ ਦੀ ਵਰਤੋਂ ਕੀਤੀ। ਪੁਲਿਸ ਮੁਤਾਬਕ ਨੀਰਜ ਬਾਲਮੀਕਿ ਕਚਹਿਰੀ ਡਾਕਘਰ ਲੁੱਟਕਾਂਡ ਦਾ ਦੋਸ਼ੀ ਸੀ। ਉਸ ਤੇ ਇਕ ਦਰਜਨ ਦੇ ਲਗਭਗ ਮੁਕੱਦਮੇ ਦਰਜ ਹਨ। ਐਸਐਸਪੀ ਨਿਤਿਨ ਤਿਵਾੜੀ ਮੁਤਾਬਕ ਸੀਸੀਟੀਵੀ ਵਿਚ ਹਮਲਾਵਰਾਂ ਦੀਆਂ ਤਸਵੀਰਾਂ ਕੈਦ ਹੋਈਆਂ ਹਨ। ਨੀਰਜ ਤੇ ਕਤਲ ਦੇ ਦੋ ਮੁਕੱਦਮਿਆਂ ਸਮਤੇ ਕਈ ਮਾਮਲੇ ਹਨ। ਦੂਜੇ ਗੈਂਗ ਨਾਲ ਉਸਦੀ ਦੁਸ਼ਮਨੀ ਚਲ ਰਹੀ ਸੀ।