ਹਿਸਾਰ ਕੋਰਟ ਨੇ ਔਰਤ ਦੇ ਕਤਲ ਕੇਸ ‘ਚ, ਫਿਰ ਰਾਮਪਾਲ ਨੂੰ ਸੁਣਾਈ ਉਮਰਕੈਦ ਦੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਤਲੋਕ ਆਸ਼ਰਮ ਵਿਚ ਔਰਤ ਦਾ ਕਤਲ ਕੀਤੇ ਜਾਣ ਦਾ ਮਾਮਲਾ ਵੀ ਰਾਮਪਾਲ ਉਤੇ ਭਾਰੀ ਪੈ ਗਿਆ ਹੈ...

Rampal

ਹਿਸਾਰ (ਪੀਟੀਆਈ) :  ਸਤਲੋਕ ਆਸ਼ਰਮ ਵਿਚ ਔਰਤ ਦਾ ਕਤਲ ਕੀਤੇ ਜਾਣ ਦਾ ਮਾਮਲਾ ਵੀ ਰਾਮਪਾਲ ਉਤੇ ਭਾਰੀ ਪੈ ਗਿਆ ਹੈ। ਇਸ ਮਾਮਲੇ ਵਿਚ ਹਿਸਾਰ ਦੀ ਅਦਾਲਤ ਨੇ ਬੁੱਧਵਾਰ ਨੂੰ ਰਾਮਪਾਲ ਅਤੇ ਹੋਰ ਦੋਸ਼ੀਆਂ ਨੂੰ ਉਮਰਕੈਦ ਦੀ ਸਜਾ ਸੁਣਾਈ ਹੈ। ਉਮਰ ਕੈਦ ਦੀ ਸਜਾ ਸੁਣਦੇ ਹੀ ਰਾਮਪਾਲ ਉੱਚੀ-ਉੱਚੀ ਰੋਣ ਲੱਗ ਪਿਆ ਅਤੇ ਗੋਡਿਆਂ ਭਾਰ ਬੈਠ ਗਿਆ। ਉਸ ਤੋਂ ਬਾਅਦ ਜੱਜ ਵੱਲ ਦੇਖ ਕੇ ਬੋਲਿਆ ਤੁਸੀਂ ਤਾਂ ਦੇ ਕਬੀਰ ਭਗਤ ਹੋ ਕੁਝ ਤਾਂ ਰਹਿਮ ਕਰ ਦਿੰਦੇ। ਜੱਜ ਨੇ ਰਾਮਪਾਲ ਵੱਲ ਦੇਖਿਆ ਅਤੇ ਬਾਹਰ ਨਿਕਲ ਗਏ। ਅਸਲੀਅਤ ‘ਚ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਰਾਮਪਾਲ ਨੂੰ ਜੱਜ ਨੇ ਹੀ ਦੱਸਿਆ ਸੀ।

ਕਿ ਉਹ ਵੀ ਕਬੀਰ ਦੇ ਸਲੋਕ ਸੁਣਦੇ ਰਹਿੰਦੇ ਹਨ। ਅਤੇ ਉਹਨਾਂ ਨੂੰ ਚੰਗੇ ਲਗਦੇ ਹਨ। ਪਰ ਹੁਣ ਜੱਜ ਨੇ ਰਾਮਪਾਲ ਨੂੰ ਇੰਨ੍ਹੀ ਕਠੋਰ ਸਜ਼ਾ ਸੁਣਾਈ ਤਾਂ ਰਾਮਪਾਲ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਤਾਂ ਕਬੀਰ ਭਗਤ ਹੋ ਥੋੜ੍ਹਾ ਜਿਹਾ ਰਹਿਮ ਕਰ ਦਿੰਦੇ। ਸੁਣਵਾਈ ਲਈ ਜੇਲ ਦੀ ਇਮਾਰਤ  ਵਿਚ ਹੀ ਵਿਸ਼ੇਸ਼ ਅਦਾਲਤ ਲਗਾਈ ਗਈ ਸੀ। ਜਿੱਥੇ ਜੱਜ ਨੇ ਸਜਾ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਵੀ 5 ਲੋਕਾਂ ਦੇ ਕਤਲ ਮਾਮਲੇ ਵਿਚ ਵੀ ਰਾਮਪਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਇਹ ਮਾਮਲਾ ਆਸ਼ਰਮ ਵਿਚ ਔਰਤ ਦ ਕਤਲ ਨਾਲ ਜੁੜਿਆ ਹੈ।

ਰਾਮਪਾਲ ਨੂੰ ਇਕ ਔਰਤ ਦੇ ਕਤਲ ਮਾਮਲੇ ਮਤਲਬ ਕੇਸ ਨੰਬਰ 430 ਵਿਚ ਦੋਸ਼ੀ ਪਾਇਆ ਗਿਆ ਹੈ, ਇਸ ‘ਚ ਰਾਮਪਾਲੀ ਸਮੇਤ 13 ਦੋਸ਼ੀ ਸੀ। ਸਜ਼ਾ ਦੇ ਐਲਾਨ ਤੋਂ ਪਹਿਲਾਂ ਹਿਸਾਰ ‘ਚ ਸੁਰੱਖਿਆ ਬਲ ਵੱਡੀ ਗਿਣਤੀ ਵਿਚ ਤਾਇਨਾਤ ਕੀਤੇ ਗਏ ਸੀ। ਦੋ ਦਰਜਨ ਤੋਂ ਜ਼ਿਆਦਾ ਮੈਜਿਸ਼ਟ੍ਰੇਟ ਨਿਯੁਕਤ ਕੀਤੇ ਗਏ ਸੀ। ਇਸ ਤੋਂ ਪਹਿਲਾਂ, ਮੰਗਲਵਾਰ ਨੂੰ ਹਿਸਾਰ ਕੋਰਟ ਨੇ ਚਾਰ ਔਰਤਾਂ ਅਤੇ ਇਕ ਬੱਚੇ ਦੀ ਮੌਤ ਦੇ ਮਾਮਲੇ ਵਿਚ ਰਾਮਪਾਲ ਦੇ  ਖ਼ਿਲਾਫ਼ ਸਜ਼ਾ ਦਾ ਐਲਾਨ ਕੀਤਾ। ਉਸ ਨੂੰ ਮਰਨ ਤਕ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ। ਇਹਨਾਂ ਦੋਨਾਂ ਮਾਮਲਿਆਂ ਵਿਚ 11 ਅਕਤੂਬਰ ਨੂੰ ਕੋਰਟ ਨੇ ਰਾਮਪਾਲ ਸਮੇਤ ਸਾਰੇ ਦੋਸ਼ੀਆਂ ਨੂੰ ਜਿੰਮੇਵਾਰ ਠਹਿਰਾਇਆ ਹੈ।

ਮੰਗਲਵਾਰ ਨੂੰ ਐਫ਼ਆਈਆਰ ਸੰਖਿਆ 429 ‘ਚ ਫ਼ੈਸਲਾ ਆ ਚੁੱਕਿਆ ਹੈ। ਬੁੱਧਵਾਰ ਨੂੰ ਐਫ਼ਆਈਆਰ ਸੰਖਿਆ ਨੰਬਰ 430 ‘ਚ ਵੀ ਫ਼ੈਸਲਾ ਆ ਚੁਕਿਆ ਹੈ। ਪਹਿਲਾਂ ਮਾਮਲਾ ਨਵੰਬਰ 2014 ਦਾ ਹੈ। ਸਤਲੋਕ ਆਸ਼ਰਮ ਦੇ ਸੰਚਾਲਕ ਕਈਂ ਦੋਸ਼ਾਂ ਵਿਚ ਘਿਰੇ ਹੋਏ ਸੀ। ਕੋਰਟ ਨੇ ਉਹਨਾਂ ਦੇ ਖ਼ਿਲਾਫ਼ ਵਾਰੰਟ ਜਾਰੀ ਕੀਤਾ ਸੀ ਪਰ ਉਸ ‘ਤੇ ਮੁਕੱਦਮਾ ਨਹੀਂ ਚੱਲਿਆ ਸੀ। ਰਾਮਪਾਲ ਪੁਲਿਸ ਦੇ ਨਾਲ ਲੁਕਾਛਿਪੀ ਖੇਡ ਰਿਹਾ ਸੀ। ਪੁਲਿਸ ਨੇ ਆਸ਼ਰਮ ਨੂੰ ਚਾਰਾਂ ਪਾਸਿਆਂ ਤੋਂ ਘੇਰ ਲਿਆ ਸੀ ਪਰ ਰਾਮਪਾਲ ਦੇ ਸਮਰਥਕ ਅਤੇ ਭਗਤ ਪੁਲਿਸ ਨਾਲ ਝਗੜਾ ਕਰ ਰਹੇ ਸੀ। ਉਹ ਮਰਨ ਅਤੇ ਮਾਰਨ ‘ਤੇ ਵੀ ਉਤਰ ਆਏ ਸੀ।

ਇਸ ਅਧੀਨ 18 ਨਵੰਬਰ 2014 ਨੂੰ ਹਿੰਸਾ ਦੇ ਵਿਚ ਇਕ ਔਰਤ ਦੀ ਲਾਸ਼ ਸਤਲੋਕ ਆਸ਼ਰਮ  ਤੋਂ ਬਰਾਮਦ ਕੀਤੀ ਗਈ ਸੀ। ਉਸ ਦੀ ਸ਼ੱਕੀ ਹਲਾਤ ‘ਚ ਮੌਤ ਤੋਂ ਬਾਅਦ ਆਸ਼ਰਮ ਉਤੇ ਸਵਾਲ ਉੱਠ ਰਹੇ ਸੀ। ਉਸ ਦੀ ਮੌਤ ਦਾ ਕਾਰਨ ਉਸ ਵਕਤ ਸਾਫ਼ ਨਹੀਂ ਸੀ। ਪੁਲਿਸ ਨੇ ਵੱਡੀ ਮੁਸ਼ਕਿਲ ਨਾਲ ਉਸ ਲਾਸ਼ ਨੂੰ ਆਸ਼ਰਮ ਤੋਂ ਕੱਢ ਕੇ ਪੋਸਟਮਾਰਟਮ ਲਈ ਭੇਜਿਆ ਸੀ।