ਸਾਬਕਾ ਸਾਂਸਦ ਦੇ ਬੇਟੇ ਆਸ਼ੀਸ਼ ਪਾਂਡੇ ਦੇ ਵਿਰੁਧ ਗੈਰ ਜਮਾਨਤੀ ਵਾਰੰਟ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਹਯਾਤ ਹੋਟਲ ਵਿਚ ਪਿਸਟਲ ਦੇ ਦਮ 'ਤੇ ਗੁੰਡਾਗਰਦੀ ਕਰਨ ਦੇ ਆਰੋਪੀ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸਾਬਕਾ ਸਾਂਸਦ ਦੇ ਬੇਟੇ ਆਸ਼ੀਸ਼ ਪਾਂਡੇ ਦੇ ਵਿ...

Non-bailable warrant against BSP leader's son

ਨਵੀਂ ਦਿੱਲੀ : (ਭਾਸ਼ਾ) ਪਟਿਆਲਾ ਹਾਉਸ ਕੋਰਟ ਨੇ ਦਿੱਲੀ ਦੇ ਹੋਟੇਲ ਹਯਾਤ ਵਿਚ ਖੁਲ੍ਹੇਆਮ ਪਿਸਟਲ ਨਾਲ ਧਮਕਾਉਣ ਵਾਲੇ ਆਸ਼ੀਸ਼ ਪਾਂਡੇ ਦੇ ਵਿਰੁਧ ਗੈਰ ਜਮਾਨਤੀ ਵਾਰੰਟ ਜਾਰੀ ਕਰਨ ਦਾ ਆਦੇਸ਼ ਦਿਤਾ ਹੈ। ਦਿੱਲੀ ਪੁਲਿਸ ਨੇ ਕੋਰਟ ਤੋਂ ਆਰੋਪੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ। ਸਟਾਈਲਿਸ਼ ਬਾਈਕ ਅਤੇ ਲਗਜ਼ਰੀ ਗੱਡੀਆਂ ਦੇ ਸ਼ੌਕੀਨ ਆਸ਼ੀਸ਼ ਕੋਲ ਪਿਸਟਲ, ਰਾਈਫਲ ਅਤੇ ਬੰਦੂਕ  ਦਾ ਲਾਈਸੈਂਸ ਹੈ। ਆਸ਼ੀਸ਼ 'ਤੇ ਪੰਜ ਸਿਤਾਰਾ ਹੋਟਲ ਕੰਪਲੈਕਸ ਵਿਚ ਲੋਕਾਂ ਨੂੰ ਪਿਸਟਲ ਨਾਲ ਡਰਾਉਣ ਅਤੇ ਧਮਕੀ ਦੇਣ ਦਾ ਇਲਜ਼ਾਮ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ। 

ਨਿਊਜ ਏਜੰਸੀ ਭਾਸ਼ਾ ਦੇ ਮੁਤਾਬਕ, ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਮਾਮਲੇ ਵਿਚ ਕਥਿਤ ਲਾਪਰਵਾਹੀ ਦੇ ਸਬੰਧ ਵਿਚ ਹੋਟਲ ਹਯਾਤ ਰੀਜੈਂਸੀ ਨੂੰ ਕਾਰਨ ਦੱਸੋ ਨੋਟਿਸ ਵੀ ਭੇਜਿਆ ਸੀ। ਆਰੋਪੀ ਆਸ਼ੀਸ਼ ਪਾਂਡੇ ਲਖਨਊ ਦਾ ਰਹਿਣ ਵਾਲਾ ਹੈ ਅਤੇ ਉਹ ਬਸਪਾ ਦੇ ਸਾਬਕਾ ਸਾਂਸਦ ਰਾਕੇਸ਼ ਪਾਂਡੇ ਦਾ ਪੁੱਤਰ ਹੈ। ਉਸ ਦਾ ਭਰਾ ਰਿਤੇਸ਼ ਪਾਂਡੇ ਉਤਰ ਪ੍ਰਦੇਸ਼ ਵਿੱਚ ਵਿਧਾਇਕ ਹੈ। ਅਕਬਰਪੁਰ ਨਗਰ ਦੇ ਮੋਹਸਿਨਪੁਰ ਮੰਸੂਪੁਰ ਦਾ ਮੂਲ ਨਿਵਾਸੀ ਨੌਜਵਾਨ ਉਦਯੋਗਪਤੀ ਆਸ਼ੀਸ਼ ਪਾਂਡੇ ਉਰਫ ਸੁੱਡੂ ਪਾਂਡੇ ਲਖਨਊ ਦੇ ਗੋਮਤੀਨਗਰ ਵਿਚ ਪਤਨੀ ਅਤੇ ਬੱਚਿਆਂ ਨਾਲ ਰਹਿੰਦਾ ਹੈ। ਲਖਨਊ ਵਿਚ ਰਹਿ ਕੇ ਉਹ ਕੰਮ-ਕਾਜ ਚਲਾਉਂਦਾ ਹੈ।

ਆਸ਼ੀਸ਼ ਦੇ ਪਿਤਾ ਰਾਕੇਸ਼ ਪਾਂਡੇ 2002 ਵਿਚ ਸਪਾ ਤੋਂ ਜਲਾਲਪੁਰ ਦੇ ਵਿਧਾਇਕ ਰਹਿ ਚੁੱਕੇ ਹਨ। ਸਾਲ 2009 ਵਿਚ ਬਸਪਾ ਤੋਂ ਅੰਬੇਡਕਰਨਗਰ ਲੋਕਸਭਾ ਦੇ ਸਾਂਸਦ ਚੁਣੇ ਗਏ ਸਨ।ਆਸ਼ੀਸ਼ ਦੇ ਵੱਡੇ ਚਾਚਾ ਪਵਨ ਪਾਂਡੇ 1991 ਵਿਚ ਅਕਬਰਪੁਰ ਤੋਂ ਸ਼ਿਵਸੇਨਾ ਵਲੋਂ ਵਿਧਾਇਕ ਚੁਣੇ ਗਏ ਸਨ। ਛੋਟੇ ਚਾਚਾ ਕ੍ਰਿਸ਼ਣ ਕੁਮਾਰ ਉਰਫ ਕੱਕੂ ਪਾਂਡੇ ਵੀ ਰਾਜਨੀਤੀ ਨਾਲ ਜੁਡ਼ੇ ਹਨ। ਸੁਲਤਾਨਪੁਰ ਦੇ ਇਸੌਲੀ ਵਿਧਾਨਸਭਾ ਤੋਂ 2007 ਵਿਚ ਬਸਪਾ ਤੋਂ ਕੱਕੂ ਪਾਂਡੇ ਚੋਣ ਲੜ ਚੁੱਕੇ ਹਨ। ਆਸ਼ੀਸ਼ ਦਾ ਕੋਈ ਅਪਰਾਧਿਕ ਇਤਹਾਸ ਨਹੀਂ ਹੈ। ਉਨ੍ਹਾਂ ਦੇ ਵਿਰੁਧ ਜਿਲ੍ਹੇ ਵਿਚ ਕਿਸੇ ਤਰ੍ਹਾਂ ਦਾ ਕੋਈ ਮੁਕੱਦਮਾ ਦਰਜ ਨਹੀਂ ਹੈ।