ਇਕ ਸਾਲ ਦੇ ਬੱਚੇ ਨੇ ਮੈਗਜ਼ੀਨ ਦੀ ਕਵਰ ਫੋਟੋ ਦੇਖ ਕਿਹਾ ਮੋਦੀ ਜੀ, ਵੀਡੀਓ ਵਾਇਰਲ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮੋਦੀ ਨੇ ਲਿਖਿਆ ਕਿ ਬੇਹੱਦ ਖੂਬਸੂਰਤ ਨਿਹਾਲ ਨੂੰ ਮੇਰਾ ਅਸ਼ੀਰਵਾਦ ਜ਼ਰੂਰ ਦਿਓ। ਨਰਿੰਦਰ ਮੋਦੀ ਨੇ ਗੁਲ ਪਨਾਗ ਨੂੰ ਵੀ ਟੈਗ ਕੀਤਾ ਹੈ। 

4 hours ago Times of India PM Narendra Modi praises Gul Panag's son Nihal

ਨਵੀਂ ਦਿੱਲੀ- ਅਦਾਕਾਰ, ਬਾਈਕਰ, ਫਿਟਨੈਸ ਫ੍ਰੀਕ, ਪਾਇਲਟ, ਨਿਰਮਾਤਾ, ਟ੍ਰੈਵਲ ਗੁਲ ਪਨਾਗ ਦਾ ਬੇਟਾ ਇਕ ਸਾਲ ਦਾ ਹੈ। ਹਾਲ ਹੀ ਵਿਚ, ਉਸਨੇ ਟਵਿੱਟਰ ਉੱਤੇ ਇੱਕ ਵੀਡੀਓ ਅਪਲੋਡ ਕੀਤਾ ਹੈ ਜਿਸ ਵਿਚ ਉਹ ਆਪਣੇ ਇੱਕ ਸਾਲ ਦੇ ਬੇਟੇ ਨਾਲ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਇੱਕ ਤਸਵੀਰ ਵੇਖ ਕੇ ‘ਮੋਦੀ ਜੀ’ ਕਹਿ ਰਹੇ ਹਨ। ਦਰਅਸਲ, ਓਪਨ ਮੈਗਜ਼ੀਨ ਦੇ ਕਵਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਤਸਵੀਰ ਲੱਗੀ ਹੋਈ ਦਿਖਾਈ ਦਿੱਤੀ।

ਜਿਸ ਨੂੰ ਦੇਖ ਕੇ ਨਿਹਾਲ' ਮੋਦੀ ਜੀ 'ਬੋਲਦੇ ਨਜ਼ਰ ਆ ਰਹੇ ਹਨ।  ਗੁਲ ਪਨਾਗ ਨੇ ਇਹ ਮੁਵਮੈਂਟ ਇਕ ਵੀਡੀਓ ਵਿਚ ਕੈਦ ਕਰ ਲਿਆ ਅਤੇ ਇਸ ਨੂੰ ਨਰਿੰਦਰ ਮੋਦੀ ਨੂੰ ਟੈਗ ਕਰਦੇ ਹੋਏ ਟਵਿੱਟਰ 'ਤੇ ਪੋਸਟ ਕੀਤਾ। ਉਨ੍ਹਾਂ ਲਿਖਿਆ ਕਿ ਨਿਹਾਲ ਅਖਬਾਰਾਂ ਅਤੇ ਰਸਾਲਿਆਂ ਵਿਚ ਨਰਿੰਦਰ ਮੋਦੀ ਨੂੰ ਪਛਾਣ ਲੈਂਦੇ ਹਨ। ਉਹ ਮੈਨੂੰ ਦੱਸ ਰਹੇ ਹਨ ਕਿ ਇਹ ਮੋਦੀ ਜੀ ਹਨ।

ਕੈਮਰੇ ਦੇ ਸਾਹਮਣੇ ਉਹਨਾਂ ਲਈ ਇਹ ਕਰਨਾ ਮੁਸ਼ਕਿਲ ਹੈ ਪਰ ਉਨਾਂ ਨੇ ਫਿਰ ਵੀ ਇਹ ਕੈਪਚਰ ਕਰ ਲਿਆ। ਇਹ ਵੀਡੀਓ ਦੇਖ ਕੇ ਮੋਦੀ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਉਹਨਾਂ ਨੇ ਲਿਖਿਆ ਕਿ ਬੇਹੱਦ ਖੂਬਸੂਰਤ ਨਿਹਾਲ ਨੂੰ ਮੇਰਾ ਅਸ਼ੀਰਵਾਦ ਜ਼ਰੂਰ ਦਿਓ। ਨਰਿੰਦਰ ਮੋਦੀ ਨੇ ਗੁਲ ਪਨਾਗ ਨੂੰ ਵੀ ਟੈਗ ਕੀਤਾ ਹੈ।