Global Hunger Index ਦੀ ਰਿਪੋਰਟ ਜਾਰੀ,107 ਦੇਸ਼ਾਂ 'ਚੋਂ ਭਾਰਤ 94ਵੇਂ ਨੰਬਰ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਿਪੋਰਟ ਮੁਤਾਬਕ ਭਾਰਤ ਦੀ ਲਗਪਗ 14% ਆਬਾਦੀ ਕੁਪੋਸ਼ਣ ਦਾ ਸ਼ਿਕਾਰ ਹੈ।

Global Hunger Index 2020

ਨਵੀਂ ਦਿੱਲੀ- ਦੇਸ਼ 'ਚ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਭੁੱਖ ਅੱਜ ਵੱਡੀ ਸਮੱਸਿਆ ਬਣੀ ਹੋਈ ਹੈ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿਚ ਇਹ ਸਮੱਸਿਆ ਵਧਦੀ ਜਾ ਰਹੀ ਹੈ। ਦੁਨੀਆ ਦੇ ਭੁੱਖ ਸੂਚਕ ਦੀ ਮੰਨੀਏ ਤਾਂ ਭਾਰਤ ਵਿਚ ਅਜੇ ਵੀ ਭੁਖਮਰੀ ਦੀ ਸਮੱਸਿਆ ਹੋਰ ਤੇਜ਼ੀ ਨਾਲ ਵਧਦੀ ਜਾ ਰਹੀ ਹੈ।  ਇਸ ਦੇ ਤਹਿਤ ਅੱਜ ਗਲੋਬਲ ਹੰਗਰ ਇੰਡੈਕਸ 2020 ਦੀ ਰਿਪੋਰਟ ਜਾਰੀ ਕੀਤੀ ਗਈ ਹੈ।

ਪਰ ਇਸ ਵਾਰ ਦੀ ਰਿਪੋਰਟ ਦੇ ਮੁਤਾਬਿਕ ਭਾਰਤ ਇੰਡੈਕਸ 'ਚ ਭਾਰਤ ਦੀ ਰੈਂਕਿੰਗ ਵਿਚ ਸੁਧਾਰ ਹੋਇਆ ਹੈ। ਭਾਰਤ ਵਿਚ ਭੁੱਖ ਦੇ ਮਾਮਲੇ ਵਿਚ ਸਥਿਤੀ 27.2 ਦੇ ਸਕੋਰ ਨਾਲ 'ਗੰਭੀਰ' ਹੈ। ਰਿਪੋਰਟ ਮੁਤਾਬਕ ਭਾਰਤ ਦੀ ਲਗਪਗ 14% ਆਬਾਦੀ ਕੁਪੋਸ਼ਣ ਦਾ ਸ਼ਿਕਾਰ ਹੈ।

ਗੁਆਂਢੀ ਦੇਸ਼ਾਂ ਤੋਂ ਪਿੱਛੇ ਭਾਰਤ-
ਪਰ ਫਿਰ ਵੀ ਭਾਰਤ ਕਈ ਗੁਆਂਢੀ ਦੇਸ਼ਾਂ ਤੋਂ ਪਿੱਛੇ ਹੈ। ਇਨ੍ਹਾਂ ਦੇਸ਼ਾਂ ਵਿਚ ਨੇਪਾਲ, ਸ੍ਰੀਲੰਕਾ, ਮਿਆਂਮਾਰ, ਪਾਕਿਸਤਾਨ, ਬੰਗਲਾਦੇਸ਼, ਇੰਡੋਨੇਸ਼ੀਆ ਸ਼ਾਮਲ ਹਨ।

ਰਿਪੋਰਟ ਦੇ ਮੁਤਾਬਿਕ 13 ਦੇਸ਼ ਹਨ ਅੱਗੇ 
ਦੱਸ ਦਈਏ ਕਿ 107 ਦੇਸ਼ਾਂ ਦੀ ਸੂਚੀ ਵਿਚ ਭਾਰਤ 94ਵੇਂ ਨੰਬਰ 'ਤੇ ਹੈ। ਸਿਰਫ 13 ਦੇਸ਼ ਹਨ ਜਿਨ੍ਹਾਂ ਤੋਂ ਭਾਰਤ ਅੱਗੇ ਹੈ। ਇਹ ਦੇਸ਼ ਰਵਾਂਡਾ, ਨਾਈਜੀਰੀਆ, ਅਫਗਾਨਿਸਤਾਨ, ਲੀਬੀਆ, ਮੋਜ਼ਾਮਬੀਕ ਅਤੇ ਚਾਡ ਹਨ।

ਗੌਰਤਲਬ ਹੈ ਕਿ ਪਿਛਲੇ ਸਾਲ ਦੀ ਗੱਲ ਕਰੀਏ ਤੇ  117 ਦੇਸ਼ਾਂ ਵਿੱਚ ਭਾਰਤ102ਵੇਂ ਨੰਬਰ 'ਤੇ ਸੀ। ਸਾਲ 2018 ਵਿਚ ਗਲੋਬਲ ਹੰਗਰ ਇੰਡੈਕਸ ਦੇ ਮੁਤਾਬਿਕ 119 ਦੇਸ਼ਾਂ ਵਿਚੋਂ ਭਾਰਤ 103 ਵੇਂ ਨੰਬਰ 'ਤੇ ਸੀ।