ਪੀਲੀਭੀਤ : ਬੱਸ ਅਤੇ ਜੀਪ ਦੀ ਟੱਕਰ 'ਚ 9 ਦੀ ਮੌਤ, 32 ਜ਼ਖ਼ਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀਲੀਭੀਤ : ਬੱਸ ਅਤੇ ਜੀਪ ਦੀ ਟੱਕਰ 'ਚ 9 ਦੀ ਮੌਤ, 32 ਜ਼ਖ਼ਮੀ

image

ਪੀਲੀਭੀਤ, 17 ਅਕਤੂਬਰ : ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ 'ਚ ਸਨਿਚਰਵਾਰ ਨੂੰ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 32 ਲੋਕ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਘਟਨਾ ਪੀਲੀਭੀਤ ਦੇ ਪੁਰਾਣਾਪੁਰ ਖੇਤਰ ਦੀ ਹੈ ।

image


ਐਸਪੀ ਪੀਲੀਭਿਤ ਜੈਪ੍ਰਕਾਸ਼ ਅਨੁਸਾਰ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ ਹੈ । ਬੱਸ ਵਿਚ 40 ਯਾਤਰੀ ਅਤੇ ਜੀਪ 'ਚ 10 ਯਾਤਰੀ ਸਵਾਰ ਸਨ। ਇਕ ਰੋਡਵੇਜ਼ ਦੀ ਬੱਸ ਸਵਾਰੀਆਂ ਨੂੰ ਲੈ ਕੇ ਲਖਨਊ ਤੋਂ ਪੀਲੀਭੀਤ ਵਲ ਜਾ ਰਹੀ ਸੀ। ਉੱਥੇ ਹੀ ਬੋਲੇਰੋ ਗੱਡੀ ਪੂਰਨਪੁਰ ਵਲ ਜਾ ਰਹੀ ਸੀ। ਅਚਾਨਕ, ਸੋਹਰਮਾਉ ਦੀ ਸਰਹੱਦ 'ਤੇ ਦੋਵੇਂ ਵਾਹਨ ਜ਼ਬਰਦਸਤ ਟਕਰਾ ਗਏ। ਟੱਕਰ ਤੋਂ ਬਾਅਦ ਬੱਸ ਪਲਟ ਗਈ। ਕਈ ਯਾਤਰੀ ਬੱਸ ਦੇ ਹੇਠਾਂ ਦੱਬ ਗਏ। ਸਾਰਿਆਂ ਨੂੰ ਤੇਜ਼ੀ ਨਾਲ ਬਾਹਰ ਕੱਢਿਆ ਗਿਆ, ਜਦੋਂਕਿ ਬੋਲੇਰੋ 'ਚ ਸਵਾਰ ਲੋਕ ਵੀ ਜ਼ਖ਼ਮੀ ਹੋ ਗਏ। ਜਿਸ ਤੋਂ ਬਾਅਦ ਸਾਰਿਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ । ਜਿਥੇ ਡਾਕਟਰਾਂ ਵਲੋਂ 9 ਲੋਕਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ । ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪੀਲੀਭੀਤ ਸੜਕ ਹਾਦਸੇ 'ਤੇ ਦੁੱਖ ਜ਼ਾਹਰ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਵਾਰ ਵਾਲਿਆਂ ਨੂੰ 5-5 ਲੱਖ ਰੁਪਏ ਆਰਥਕ ਮਦਦ ਦੇ ਵਜੋਂ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਹਨ ਕਿ ਉਹ ਤੁਰਤ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਦੀ ਸਹਾਇਤਾ ਕਰਨ। (ਪੀਟੀਆਈ)