ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਦੀ ਲੜਾਈ 'ਚ ਢਿੱਲ ਵਿਰੁਧ ਦਿਤੀ ਚੇਤਾਵਨੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਟੀਕੇ ਦੀ ਵੰਡ ਲਈ ਪੂਰੀ ਤਿਆਰੀ ਰੱਖਣ ਦੇ ਨਿਰਦੇਸ਼

image

ਨਵੀਂ ਦਿੱਲੀ, 17 ਅਕਤੂਬਰ : ਸਾਰੇ ਨਾਗਰਿਕਾਂ ਲਈ ਟੀਕਿਆਂ ਦੀ ਜਲਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰੀ ਰੱਖਣ ਦਾ ਸੱਦਾ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਚੋਣ ਅਯੋਜਨ ਦੀ ਤਰ੍ਹਾਂ ਟੀਕੇ ਵੰਢ ਦੀ ਅਜਿਹੀ ਪ੍ਰਣਾਲੀ ਵਿਕਸਿਤ ਕਰਨ ਸੁਝਾਅ ਦਿਤਾ ਜਿਸ ਵਿਚ ਸਰਕਾਰੀ ਅਤੇ ਨਾਗਰਿਕ ਸਮੂਹ ਦੇ ਹਰੇਕ ਪੱਧਰ ਦੀ ਭਾਗੀਦਾਰੀ ਹੋਵੇ।

image


ਕੋਵਿਡ 19 ਮਹਾਂਮਾਰੀ ਸਥਿਤੀ ਅਤੇ ਟੀਕੇ ਦੀ ਵੰਢ ਅਤੇ ਪ੍ਰਬੰਧ ਦੀ ਤਿਆਰੀ ਦੀ ਸਮੀਖਿਆ ਕਰਨ ਲਈ ਇਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੋਜ਼ਾਨਾਂ ਦੇ ਮਾਮਲਿਆਂ ਅਤੇ ਵਾਧਾ ਦਰ 'ਚ ਲਗਾਤਾਰ ਗਿਰਾਵਟ ਦਾ ਜ਼ਿਕਰ ਕੀਤਾ। ਨਾਲ ਹੀ ਉਨ੍ਹਾਂ ਇਸ ਬਿਮਾਰੀ ਵਿਰੁਧ ਕਿਸੇ ਵੀ ਤਰ੍ਹਾਂ ਦੀ ਢਿੱਲ ਵਰਤਨ ਦੇ ਖ਼ਿਲਾਫ਼ ਚੇਤਾਵਨੀ ਅਤੇ ਮਹਾਂਮਾਰੀ ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣ ਦਾ ਸੱਦਾ ਦਿਤਾ।


ਉਨ੍ਹਾਂ ਕਿਹਾ ਤਿਉਹਾਰਾਂ ਦੇ ਆਉਣ ਵਾਲੇ ਮੌਸਮ 'ਚ ਵਿਸ਼ੇਸ਼ ਤੌਰ 'ਤੇ ਕੋਵਿਡ 19 ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੇ ਜਾਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਲੋਕਾਂ ਨੂੰ ਇਸ ਮਹਾਂਮਾਰੀ ਵਿਰੁਧ ਕੋਈ ਢਿੱਲ ਨਹੀਂ ਵਰਤਦੇ ਹੋਏ ਮਾਸਕ ਪਾਉਣ ਚਾਹੀਦਾ, ਨਿਯਮਤ ਤੌਰ 'ਤੇ ਹੱਥਾਂ ਨੂੰ ਧੋਣਾ ਚਾਹੀਦਾ ਤੇ ਸਾਫ਼ ਸਫ਼ਾਈ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।


ਪੀ.ਐਮ.ਓ ਨੇ ਇਕ ਬਿਆਨ 'ਚ ਕਿਹਾ ਕਿ ਭਾਰਤ 'ਚ ਤਿੰਨ ਟੀਕੇ ਵਿਕਸਿਤ ਹੋਣ ਦੇ ਉੱਨਤ ਪੜਾਵਾਂ 'ਚ ਹੈ, ਜਿਨ੍ਹਾਂ ਵਿਚੋਂ ਦੋ ਟੀਕੇ ਦੂਜੇ ਪੜਾਅ 'ਚ ਅਤੇ ਇਕ ਟੀਕਾ ਤੀਜੇ ਪੜਾਅ 'ਚ ਹੈ। ਕੋਵਿਡ -19 ਲਈ ਇਕ ਪ੍ਰਭਾਵਸ਼ਾਲੀ ਟੀਕਾ ਵਿਕਸਿਤ ਕਰਨ ਲਈ ਦੁਨੀਆ ਭਰ ਵਿਚ ਚੱਲ ਰਹੀਆਂ ਕੋਸ਼ਿਸ਼ਾਂ ਦੇ ਵਿਚਾਲੇ ਭਾਰਤ ਸਰਕਾਰ ਨੇ ਕਿਹਾ ਕਿ ਭਾਰਤ ਵਿਚ ਵਾਇਰਸ ਦੇ ਦੋ ਜੀਨੋਮਿਕ ਅਧਿਐਨ ਤੋਂ ਪਤਾ ਲਗਿਆ ਹੈ ਕਿ ਇਹ ਜੈਨੇਟਿਕ ਤੌਰ 'ਤੇ ਸਥਿਰ ਹੈ ਅਤੇ ਇਸ ਦੇ ਸਵਰੂਪ ਵਿਚ ਕੋਈ ਵੱਡਾ ਬਦਲਾਅ ਨਹੀਂ ਹੋਇਆ ਹੈ।  (ਪੀਟੀਆਈ)



ਰੂਸ ਦੀ ਕੋਰੋਨਾ ਵੈਕਸੀਨ ਸਪੂਤਨਿਕ ਵੀ ਨੂੰ ਭਾਰਤ 'ਚ ਟ੍ਰਾਇਲ ਲਈ ਮਿਲੀ ਮਨਜ਼ੂਰੀ

ਹੈਦਰਾਬਾਦ, 17 ਅਕਤੂਬਰ : ਰੂਸ ਦੀ ਕੋਰੋਨਾ ਵੈਕਸੀਨ ਸਪੂਤਨਿਕ ਵੀ ਨੂੰ ਭਾਰਤ 'ਚ ਆਖ਼ਿਰਕਾਰ ਟ੍ਰਾਇਲ ਦੀ ਆਗਿਆ ਦੇ ਦਿਤੀ ਗਈ ਹੈ। ਭਾਰਤ ਦੇ ਡਰੱਗ ਕੰਟਰੋਲਰ ਨੇ ਡਾ: ਰੈਡੀਜ਼ ਲੈਬ ਨੂੰ ਦੂਜੇ ਅਤੇ ਤੀਜੇ ਪੜਾਅ ਦੇ ਟ੍ਰਾਇਲਾਂ ਨੂੰ ਮਨਜ਼ੂਰੀ ਦੇ ਦਿਤੀ ਹੈ। ਕੰਪਨੀ ਨੇ ਇਕ ਬਿਆਨ 'ਚ ਇਹ ਜਾਣਕਾਰੀ ਦਿਤੀ। ਕੰਪਨੀ ਨੇ ਦਸਿਆ ਕਿ ਉਸ ਨੂੰ ਅਤੇ ਰਸ਼ੀਆ ਹਾਈਰੈਕਟ ਇਵੇਸਟਮੈਂਟ ਫ਼ੰਡ (ਆਰਡੀਆਈਐਫ਼) ਨੂੰ ਭਾਰਤੀ ਡਰੱਗ ਕੰਟਰੋਲਰ ਆਫ਼ ਇੰਡੀਆ ਤੋਂ ਇਹ ਮਨਜ਼ੂਰੀ ਪ੍ਰਾਪਤ ਹੋਈ ਹੈ। ਕੰਪਨੀ ਨੇ ਕਿਹਾ ਕਿ ਇਹ ਇਕ ਨਿਯੰਤਰਿਤ ਅਧਿਐਨ ਹੋਵੇਗਾ, ਜਿਸ ਨੂੰ ਕਈ ਕੇਂਦਰਾਂ 'ਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਤੰਬਰ 2020 'ਚ ਡਾ. ਰੈਡੀਜ਼ ਅਤੇ ਆਰਡੀਆਈਐਫ਼ ਨੇ ਸਪੂਤਨਿਕ ਵੀ ਵੈਕਸੀਨ ਦੇ ਪ੍ਰੀਖਣ ਅਤੇ ਭਾਰਤ 'ਚ ਇਸ ਦੀ ਸਪਲਾਈ ਲਈ ਸਾਝੇਦਾਰੀ ਕੀਤੀ ਸੀ।

ਸਾਝੇਦਾਰੀ ਤਹਿਤ ਆਰਡੀਆਈਐਫ਼ ਭਾਰਤ 'ਚ ਰੈਗੂਲੇਟਰੀ ਮਨਜ਼ੂਰੀ 'ਤੇ ਡਾ.ਰੈਡੀਜ਼ ਨੂੰ ਵੈਕਸੀਨ ਦੀ 10 ਕਰੋੜ ਖ਼ੁਰਾਕ ਦੀ ਸਪਲਾਈ ਕਰਗਾ। ਡਰੱਗ ਕੰਟਰੋਲਰ ਆਫ਼ ਇੰਡੀਆ ਨੇ ਸ਼ੁਰੂ 'ਚ ਡਾ: ਰੈਡੀਜ਼ ਲੈਬ ਦੇ ਪ੍ਰਸਤਾਵ 'ਤੇ ਸਵਾਲ ਚੁੱਕੇ ਸਨ। ਕੰਪਨੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਜੀਵੀ ਪ੍ਰਸਾਦ ਨੇ ਕਿਹਾ, ''ਇਹ ਇਕ ਅਹਿਮ ਖ਼ਬਰ ਹੈ, ਜੋ ਸਾਨੂੰ ਭਾਰਤ 'ਚ ਡਾਇਗਨੋਸਟਿਕ ਟੈਸਟ ਸ਼ੁਰੂ ਕਰਨ ਦੀ ਇਜਾਜ਼ਤ ਦਿੰਦਾ ਹੈ। ਅਸੀਂ ਮਹਾਂਮਾਰੀ ਨਾਲ ਨਜਿਠੱਣ ਲਈ ਇਕ ਸੁਰੱਖਿਅਤ ਅਤੇ ਅਸਰਦਾਰ ਟੀਕਾ ਲਿਆਉਣ ਲਈ ਵਚਨਬੱਧ ਹਾਂ।'' ਇਸ ਤੋਂ ਪਹਿਲਾਂ ਡੀਸੀਜੀਆਈ ਨੇ ਕਿਹਾ ਸੀ ਕਿ ਰੂਸ 'ਚ ਇਸ ਦੀ ਬਹੁਤ ਘੱਟ ਆਬਾਦੀ 'ਤੇ ਪਰਖ ਕੀਤੀ ਗਈ ਹੈ, ਇਸ ਲਈ ਇਸ ਨੂੰ ਮਨਜ਼ੂਰੀ ਦੇਣਾ ਸੁਰੱਖਿਅਤ ਨਹੀਂ ਹੋਵੇਗਾ। ਪਰ ਹੁਣ ਇਸ ਦੇ ਫੇਸ ਤਿੰਨ ਦੇ ਆਖਰੀ ਟ੍ਰਾਇਲ ਨੂੰ ਮਨਜ਼ੂਰੀ ਮਿਲ ਗਈ ਹੈ, ਇਸ ਦੀ ਭਾਰਤ 'ਚ ਰੇਜਿਸਟ੍ਰੇਸ਼ਨ ਹੋਣ ਤੋਂ ਬਾਅਦ 40,000 ਵਾਲੰਟੀਅਰਾਂ 'ਤੇ ਟੈਸਟ ਕੀਤੇ ਜਾਣਗੇ।                 (ਪੀਟੀਆਈ)