ਛੱਤੀਸਗੜ੍ਹ ਤੋਂ ਬਾਅਦ ਹੁਣ ਭੋਪਾਲ ਵਿਚ ਕਾਰ ਨੇ ਲੋਕਾਂ ਨੂੰ ਕੁਚਲਿਆ, 1 ਦੀ ਮੌਤ ,ਕਈ ਜਖ਼ਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਹਾਦਸੇ ਵਿਚ ਇੱਕ ਦੀ ਮੌਤ ਤੇ ਇਕ ਬੱਚੇ ਸਮੇਤ ਕਈ ਜਖ਼ਮੀ ਹੋ ਗਏ

car rams into Durga idol immersion procession in Bhopal

ਮੱਧ ਪ੍ਰਦੇਸ਼ - ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਦੇ ਪਥਲਗਾਓਂ ਵਿਚ ਦੁਰਗਾ ਵਿਸਰਜਨ ਦੌਰਾਨ ਲੋਕਾਂ ਨੂੰ ਕਾਰ ਨਾਲ ਕੁਚਲਣ ਦੀ ਘਟਨਾ ਨੂੰ ਅਜੇ ਕੁੱਝ ਦਿਨ ਹੀ ਹੋਏ ਸਨ ਕਿ ਹੁਣ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਵੀ ਅਜਿਹੀ ਹੀ ਘਟਨਾ ਵਾਪਰੀ ਹੈ। ਦਰਅਸਲ ਭੋਪਾਲ ਵਿਚ ਦੁਰਗਾ ਵਿਸਰਜਨ ਸਮਾਰੋਹ ਵਿਚ ਸ਼ਾਮਲ ਲੋਕਾਂ ਨੂੰ ਇੱਕ ਕਾਰ ਨੇ ਕੁਚਲ ਦਿੱਤਾ। ਇਸ ਹਾਦਸੇ ਵਿਚ ਇੱਕ ਦੀ ਮੌਤ ਤੇ ਇਕ ਬੱਚੇ ਸਮੇਤ ਕਈ ਜਖ਼ਮੀ ਹੋ ਗਏ। ਇਹ ਘਟਨਾ ਭੋਪਾਲ ਰੇਲਵੇ ਸਟੇਸ਼ਨ ਦੇ ਨੇੜੇ ਬਜਰਿਆ ਤਿਰਾਹੇ ਦੇ ਕੋਲ ਵਾਪਰੀ।

ਜਾਣਕਾਰੀ ਅਨੁਸਾਰ ਭੋਪਾਲ ਦੇ ਰੇਲਵੇ ਸਟੇਸ਼ਨ ਦੇ ਨੇੜੇ ਬਜਰਿਆ ਤਿਰਾਹੇ ਵਿਖੇ ਸ਼ਨੀਵਾਰ-ਐਤਵਾਰ ਦੀ ਰਾਤ ਨੂੰ ਦੁਰਗਾ ਮੂਰਤੀ ਦਾ ਵਿਸਰਜਨ ਕੀਤਾ ਜਾਣਾ ਸੀ। ਦੁਰਗਾ ਮੂਰਤੀ ਦੇ ਵਿਸਰਜਨ ਲਈ ਪ੍ਰੋਗਰਾਮ ਵਿਚ ਵੱਡੀ ਭੀੜ ਇਕੱਠੀ ਹੋਈ। ਜਦੋਂ ਸਮਾਰੋਹ ਚੱਲ ਰਿਹਾ ਸੀ, ਇੱਕ ਕਾਰ ਅਚਾਨਕ ਭੀੜ ਦੇ ਵਿਚਕਾਰ ਆ ਵੜੀ। ਇਸ ਦੌਰਾਨ ਕਾਰ ਦੇ ਡਰਾਈਵਰ ਨੇ ਤੇਜ਼ ਰਫ਼ਤਾਰ ਨਾਲ ਕਾਰ ਨੂੰ ਉਲਟਾ ਦਿੱਤਾ।

ਜਿਸ ਦੌਰਾਨ 1 ਦੀ ਮੌਤ ਹੋ ਗਈ। ਜਖ਼ਮੀ ਹੋਏ ਬੱਚੇ ਦੀ ਹਾਲਤ ਵੀ ਗੰਭੀਰ ਹੈ। ਆਲੇ -ਦੁਆਲੇ ਮੌਜੂਦ ਲੋਕ ਕਾਹਲੀ ਨਾਲ ਬੱਚੇ ਨੂੰ ਇਲਾਜ ਲਈ ਹਸਪਤਾਲ ਲੈ ਗਏ, ਜਿੱਥੇ ਉਸ ਦਾ ਇਲਾਜ ਕੀਤਾ ਗਿਆ। ਡਾਕਟਰਾਂ ਨੇ ਇਲਾਜ ਤੋਂ ਬਾਅਦ ਬੱਚੇ ਨੂੰ ਛੁੱਟੀ ਦੇ ਦਿੱਤੀ ਹੈ। ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ਵਿੱਚ, ਇੱਕ ਕਾਰ ਰਿਵਰਸ ਵਿੱਚ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰ ਵਿੱਚ ਦੋ ਤੋਂ ਤਿੰਨ ਲੋਕ ਸਵਾਰ ਹਨ।