ਸਰਕਾਰੀ ਜਾਂਚ ’ਚ ਪੀਣ ਯੋਗ ਪਾਣੀ ਦੇ 13 ਲੱਖ ਨਮੂਨਿਆਂ ’ਚੋਂ 1.11 ਲੱਖ ਨਮੂਨੇ ਫ਼ੇਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਤੋਂ ਇਲਾਵਾ ਜਲ ਸ਼ੋਧਨ ਪਲਾਂਟਾਂ ਦੇ ਸਹੀ ਨਾਲ ਕੰਮ ਨਾ ਕਰਨ ਕਰ ਕੇ ਅਤੇ ਪਾਣੀ ਦੀ ਸਪਲਾਈ ਸਹੀ ਨਾ ਹੋਣ ਤੋਂ ਵੀ ਪਾਣੀ ’ਚ ਅਸ਼ੁਧੀਆਂ ਹੋ ਸਕਦੀਆਂ ਹਨ।

Out of 13 lakh samples of potable water, 1.11 lakh samples failed

ਨਵੀਂ ਦਿੱਲੀ : ਦੇਸ਼ ਭਰ ’ਚ  ਸਰਕਾਰੀ ਪ੍ਰੋਗਰਾਮ ਤਹਿਤ ਪੀਣ ਵਾਲੇ ਪਾਣੀ ਦੇ 13 ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ ’ਚ 1,11474 ਨਮੂਨੇ ਅਸ਼ੁਧ ਮਿਲੇ ਹਨ। ਅਧਿਕਾਰਤ ਅੰਕੜਿਆਂ ਵਿਚ ਇਹ ਜਾਣਕਾਰੀ ਦਿਤੀ ਗਈ। ਇਹ ਨਮੂਨੇ ਸਰਕਾਰ ਦੇ ਪੀਣ ਵਾਲੇ ਪਾਣੀ ਦੀ ਜਾਂਚ ਅਤੇ ਨਿਗਰਾਨੀ ਪ੍ਰੋਗਰਾਮ ਤਹਿਤ ਲਏ ਗਏ ਸਨ। 

ਜਲ ਸ਼ਕਤੀ ਮੰਤਰਾਲਾ ਦੇ ਪ੍ਰੋਗਰਾਮ ਤਹਿਤ ਇਕੱਠੇ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਪੀਣ ਵਾਲੇ ਪਾਣੀ ’ਚ ਅਸ਼ੁਧੀਆਂ ਧਰਤੀ ਦੀ ਸਤ੍ਹਾ ’ਤੇ ਕੁਦਰਤੀ ਤੌਰ ’ਤੇ ਮੌਜੂਦ ਰਸਾਇਣਕ ਅਤੇ ਮਿਨਰਲ ਵਰਗੇ ਆਰਸੇਨਿਕ, ਫਲੋਰਾਈਡ, ਆਇਰਨ ਅਤੇ ਯੂਰੀਅਮ ਆਦਿ ਦੀ ਸੀ। ਇਸ ਵਿਚ ਕਿਹਾ ਗਿਆ ਕਿ ਜਲ ਸਰੋਤਾਂ ਦੇ ਨੇੜੇ ਭਾਰੀ ਧਾਤੂ ਦੀਆਂ ਉਤਪਾਦਨ ਇਕਾਈਆਂ ਕਾਰਨ ਵੀ ਪਾਣੀ ’ਚ ਅਸ਼ੁਧੀਆਂ ਹੋ ਸਕਦੀਆਂ ਹਨ।

ਮੰਤਰਾਲਾ ਨੇ ਕਿਹਾ ਕਿ ਇਸ ਤੋਂ ਇਲਾਵਾ ਜਲ ਸ਼ੋਧਨ ਪਲਾਂਟਾਂ ਦੇ ਸਹੀ ਨਾਲ ਕੰਮ ਨਾ ਕਰਨ ਕਰ ਕੇ ਅਤੇ ਪਾਣੀ ਦੀ ਸਪਲਾਈ ਸਹੀ ਨਾ ਹੋਣ ਤੋਂ ਵੀ ਪਾਣੀ ’ਚ ਅਸ਼ੁਧੀਆਂ ਹੋ ਸਕਦੀਆਂ ਹਨ। ਅੰਕੜਿਆਂ ਮੁਤਾਬਕ ਲੈਬੋਰਟਰੀ ਵਿਚ 13,17,028 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਵਿਚ 1,11,474 ਨਮੂਨਿਆਂ ’ਚ ਅਸ਼ੁਧੀਆਂ ਮਿਲੀਆਂ।

ਇਕ ਅਧਿਕਾਰੀ ਨੇ ਦਸਿਆ ਕਿ ਜੇਕਰ ਪਾਣੀ ਦਾ ਨਮੂਨਾ ਗੁਣਵੱਤਾ ਜਾਂਚ ’ਚ ਖਰਾ ਨਹੀਂ ਉਤਰਦਾ ਤਾਂ ਅਧਿਕਾਰੀਆਂ ਨੂੰ ਆਨਲਾਈਨ ਇਸ ਬਾਰੇ ਜਾਣਕਾਰੀ ਦਿਤੀ ਜਾ ਸਕਦੀ ਹੈ। ਮੰਤਰਾਲਾ ਦੇ ਅੰਕੜਿਆਂ ਮੁਤਾਬਕ ਹੁਣ ਤਕ 2,05,941 ਪਿੰਡਾਂ ਦੇ ਪਾਣੀ ਦੇ ਨਮੂਨਿਆਂ 2011 ਲੈਬੋਰਟਰੀ ’ਚ ਜਾਂਚੇ ਗਏ ਹਨ। ਜ਼ਿਕਰਯੋਗ ਹੈ ਕਿ ਪਾਣੀ ਦੇ ਨਮੂਨਿਆਂ ਦੀ ਜਾਂਚ ਦਾ ਪ੍ਰੋਗਰਾਮ ਜਲ ਜੀਵਨ ਮਿਸ਼ਨ ਤਹਿਤ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਮਕਸਦ ਟੁਟੀਆਂ ਜ਼ਰੀਏ ਘਰਾਂ ਤਕ ਸੁਰੱਖਿਅਤ ਅਤੇ ਉੱਚਿਤ ਪੀਣ ਵਾਲਾ ਪਾਣੀ ਉਪਲੱਬਧ ਕਰਾਉਣਾ ਹੈ।