ਸਿੰਘੂ ’ਤੇ ‘ਲਿੰਚਿੰਗ’ ਘਟਨਾ ਤੋਂ ਬਾਅਦ ਪ੍ਰਦਰਸ਼ਨ ਵਾਲੀਆਂ ਥਾਵਾਂ ’ਤੇ ਲਾਏ ਜਾਣਗੇ ਕੈਮਰੇ: ਕਿਸਾਨਆਗੂ
ਇਸ ਘਟਨਾ ਦਾ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ’ਤੇ ਅਸਰ ਨਹੀਂ ਪਵੇਗਾ
CCTV
ਨਵੀਂ ਦਿੱਲੀ : ਸਿੰਘੂ ਸਰਹੱਦ ’ਤੇ ਇਕ ਵਿਅਕਤੀ ਦੀ ਮਾਰਕੁੱਟ ਕਰ ਕੇ ਹਤਿਆ ਕਰਨ ਨੂੰ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਕਿਸਾਨ ਆਗੂਆਂ ਨੇ ਸਨਿਚਵਾਰ ਨੂੰ ਕਿਹਾ ਕਿ ਉਹ ਪ੍ਰਦਰਸ਼ਨ ਵਾਲੀਆਂ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਗਾ ਕੇ ਅਤੇ ਵਲੰਟੀਅਰਾਂ ਦੀ ਗਿਣਤੀ ਵਧਾ ਕੇ ਸੁਰੱਖਿਆ ਚੌਕਸ ਕਰਨਗੇ ਅਤੇ ਇਸ ਘਟਨਾ ਦਾ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ’ਤੇ ਅਸਰ ਨਹੀਂ ਪਵੇਗਾ। ਦੱਸਣਯੋਗ ਹੈ ਕਿ ਨਿਹੰਗਾ ਦੇ ਇਕ ਸਮੂਹ ਨੇ ਬੇਅਦਬੀ ਦੇ ਦੋਸ਼ ’ਚ ਦਲਿਤ ਮਜ਼ਦੂਰ ਲਖਬੀਰ ਸਿੰਘ ਦੀ ਸ਼ੁਕਰਵਾਰ ਨੂੰ ਕਥਿਤ ਤੌਰ ’ਤੇ ਹਤਿਆ ਕਰ ਦਿਤੀ ਸੀ।