CBI ਦੀ ਕਾਰਵਾਈ 'ਤੇ ਬੋਲੇ ਮਨੀਸ਼ ਸਿਸੋਦੀਆ- ਤਾਨਾਸ਼ਾਹੀ ਸਾਹਮਣੇ ਝੁਕਾਂਗੇ ਨਹੀਂ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ- ਇਹ ਆਜ਼ਾਦੀ ਦੀ ਦੂਜੀ ਲੜਾਈ ਹੈ 

Manish Sisiodia

ਨਵੀਂ ਦਿੱਲੀ : ਸੀਬੀਆਈ ਅੱਜ ਸਵੇਰੇ 11 ਵਜੇ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਤੋਂ ਸ਼ਰਾਬ ਨੀਤੀ ਘੁਟਾਲੇ ਵਿੱਚ ਪੁੱਛਗਿੱਛ ਕਰੇਗੀ। ਮਨੀਸ਼ ਸਿਸੋਦੀਆ ਨੇ ਪੁੱਛਗਿੱਛ ਤੋਂ ਪਹਿਲਾਂ ਟਵੀਟ ਕਰ ਕੇ ਆਪਣੀ ਗ੍ਰਿਫਤਾਰੀ ਦਾ ਖਦਸ਼ਾ ਪ੍ਰਗਟਾਇਆ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਜਾਂਚ 'ਚ ਪੂਰਾ ਸਹਿਯੋਗ ਕਰਨਗੇ।

ਸਿਸੋਦਿਆ ਸੀਬੀਆਈ ਦਫ਼ਤਰ ਜਾਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ ਦਫ਼ਤਰ ਅਤੇ ਰਾਜਘਾਟ ਦਾ ਦੌਰਾ ਕਰਨਗੇ। ਘਰੋਂ ਨਿਕਲਣ ਸਮੇਂ ਉਨ੍ਹਾਂ ਨੇ ਆਪਣੀ ਪਤਨੀ ਤੋਂ ਤਿਲਕ ਲਗਵਾਇਆ ਅਤੇ ਮਾਤਾ ਤੋਂ ਆਸ਼ੀਰਵਾਦ ਲਿਆ। ਹੰਗਾਮੇ ਦੀ ਸੰਭਾਵਨਾ ਨੂੰ ਦੇਖਦੇ ਹੋਏ ਸਿਸੋਦੀਆ ਦੇ ਘਰ ਦੇ ਬਾਹਰ ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ ਹਨ। ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਧਾਰਾ 144 ਵੀ ਲਾਗੂ ਹੈ। ਇਸ ਮੌਕੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਮੇਰੇ ਖ਼ਿਲਾਫ਼ ਪੂਰੀ ਤਰ੍ਹਾਂ ਫ਼ਰਜ਼ੀ ਕੇਸ ਬਣਾ ਕੇ ਇਨ੍ਹਾਂ ਦੀ ਤਿਆਰੀ ਮੈਨੂੰ ਗ੍ਰਿਫ਼ਤਾਰ ਕਰਨ ਦੀ ਹੈ। ਚੋਣਾਂ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ 'ਚ ਮੈਂ ਗੁਜਰਾਤ ਜਾਣਾ ਸੀ।

ਇਹ ਲੋਕ ਗੁਜਰਾਤ 'ਚ ਬੁਰੀ ਤਰ੍ਹਾਂ ਹਾਰ ਰਹੇ ਹਨ। ਇਨ੍ਹਾਂ ਦਾ ਮਕਸਦ ਮੈਨੂੰ ਗੁਜਰਾਤ ਚੋਣ ਪ੍ਰਚਾਰ ਵਿਚ ਜਾਣ ਤੋਂ ਰੋਕਣਾ ਹੈ। ਅੱਗੇ ਉਨ੍ਹਾਂ ਕਿਹਾ ਕਿ ਮੇਰੇ ਜੇਲ੍ਹ ਜਾਣ ਨਾਲ ਚੋਣ ਪ੍ਰਚਾਰ ਨਹੀਂ ਰੁਕੇਗਾ। ਚੰਗੇ ਸਕੂਲ, ਹਸਪਤਾਲ, ਨੌਕਰੀ ਅਤੇ ਬਿਜਲੀ ਲਈ ਗੁਜਰਾਤ ਦਾ ਬੱਚਾ-ਬੱਚਾ ਚੋਣ ਪ੍ਰਚਾਰ ਕਰ ਰਿਹਾ ਹੈ। ਗੁਜਰਾਤ ਦੀਆਂ ਚੋਣਾਂ ਇੱਕ ਅੰਦੋਲਨ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਇਸ ਤਾਨਾਸ਼ਾਹੀ ਦੇ ਸਾਹਮਣੇ ਝੁਕਾਂਗੇ ਨਹੀਂ।  ਮਨੀਸ਼ ਸਿਸੋਦੀਆ ਨੇ ਇਸ ਨੂੰ ਆਜ਼ਾਦੀ ਦੀ ਦੂਜੀ ਲੜਾਈ ਕਰਾਰ ਦਿਤਾ ਹੈ।