CBSE ਦੀ 10ਵੀਂ-12ਵੀਂ ਪ੍ਰੀਖਿਆ ਪਾਸ ਕਰਨਾ ਹੋਇਆ ਅਸਾਨ, ਪਾਸ ਹੋਣ ਲਈ ਲੈਣੇ ਪੈਣਗੇ ਸਿਰਫ਼ 23 ਨੰਬਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਬੀਐਸਈ ਨੇ ਵਿਦਿਆਰਥੀਆਂ ਲਈ  ਬੋਰਡ ਦੀ ਪ੍ਰੀਖਿਆ ਅਸਾਨ ਕੀਤੀ

CBSE Exam

ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਲਈ ਬੋਰਡ ਦੀ ਪ੍ਰੀਖਿਆ ਬੇਹੱਦ ਅਸਾਨ ਕਰ ਦਿੱਤੀ ਹੈ। ਇਸ ਵਾਰ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਸਿਲੇਬਸ ਵੀ ਘੱਟ ਹੈ ਤੇ ਉਹਨਾਂ ਲਈ ਪ੍ਰੀਖਿਆ ਪਾਸ ਕਰਨਾ ਵੀ ਆਸਾਨ ਹੋਵੇਗਾ।

ਸੀਬੀਐਸਈ ਨੇ ਜ਼ਿਆਦਾਤਰ ਵਿਸ਼ਿਆਂ ਵਿਚ ਸਿਲੇਬਸ ਘੱਟ ਕੀਤਾ ਹੈ, ਇਸ ਨਾਲ ਵਿਦਿਆਰਥੀਆਂ 'ਤੇ ਪੂਰਾ ਸਿਲੇਬਸ ਪੜ੍ਹਨ ਦਾ ਦਬਾਅ ਨਹੀਂ ਹੋਵੇਗਾ। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸੀਬੀਐਸਈ ਨੇ ਸਿਲੇਬਸ ਵਿਚ ਕਟੌਤੀ ਕਰਨ ਦਾ ਫੈਸਲਾ ਕੀਤਾ ਸੀ, ਜਿਸ ਤੋਂ ਬਾਅਦ ਹਰੇਕ ਵਿਸ਼ੇ ਵਿਚੋਂ ਚਾਰ ਤੋਂ ਪੰਜ ਪਾਠ ਘੱਟ ਕੀਤੇ ਗਏ ਹਨ।

10ਵੀਂ ਅਤੇ 12ਵੀਂ ਦੇ ਪ੍ਰੈਕਟੀਕਲ ਵਿਸ਼ਿਆਂ ਤੋਂ ਇਲਾਵਾ 20 ਨੰਬਰ ਦਾ ਅੰਦਰੂਨੀ ਮੁਲਾਂਕਣ ਕੀਤਾ ਜਾਵੇਗਾ। ਵਿਦਿਆਰਥੀਆਂ ਨੂੰ ਪਾਸ ਹੋਣ ਲਈ ਅੰਦਰੂਨੀ ਮੁਲਾਂਕਣ ਵਿਚ 6 ਨੰਬਰ ਲੈਣਾ ਲਾਜ਼ਮੀ ਹੋਵੇਗਾ।

ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਵਿਸ਼ਾ ਪਾਸ ਕਰਨ ਲਈ 70 ਵਿਚੋਂ ਸਿਰਫ਼ 23 ਅੰਕ ਹੀ ਹਾਸਲ ਕਰਨੇ ਹੋਣਗੇ। ਇਸ ਤੋਂ ਇਲਾਵਾ 80 ਨੰਬਰ ਵਾਲੇ ਵਿਸ਼ਿਆਂ ਵਿਚੋਂ ਵਿਦਿਆਰਥੀਆਂ ਨੂੰ 26 ਅੰਕ ਹਾਸਲ ਕਰਨੇ ਪੈਣਗੇ। ਸੀਬੀਐਸਈ ਦੀ ਪ੍ਰੈਕਟੀਕਲ ਪ੍ਰੀਖਿਆ ਵਿਚ ਵਿਦਿਆਰਥੀਆਂ ਨੂੰ 30 ਵਿਚੋਂ 9 ਅੰਕ ਲੈਣੇ ਲਾਜ਼ਮੀ ਹੋਣਗੇ।