BJP ਸਾਂਸਦ ਦੀ 6 ਸਾਲਾ ਪੋਤੀ ਪਟਾਕਿਆਂ ਨਾਲ ਝੁਲਸੀ, ਹੋਈ ਮੌਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਯਾਗਰਾਜ ਦੇ ਇਕ ਨਿੱਜੀ ਹਸਪਤਾਲ ਵਿਚ ਮੁਢਲਾ ਇਲਾਜ ਕੀਤਾ ਜਾ ਰਿਹਾ ਸੀ। ਇਲਾਜ ਦੌਰਾਨ ਬੱਚੀ ਦੀ ਹੋਈ ਮੌਤ

Granddaughter of BJP MP Rita Bahuguna Joshi dies of burns in Prayagraj

ਪ੍ਰਯਾਗਰਾਜ - ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ ਭਾਜਪਾ ਦੀ ਸੰਸਦ ਮੈਂਬਰ ਡਾ: ਰੀਤਾ ਬਹੁਗੁਣਾ ਜੋਸ਼ੀ ਦੀ 6 ਸਾਲਾ ਪੋਤੀ ਕੀਆ ਦੀ ਪਟਾਕਿਆਂ ਨਾਲ ਝੁਲਸਣ ਕਾਰਨ ਮੌਤ ਹੋ ਗਈ ਹੈ। ਰਾਤ ਨੂੰ ਪਟਾਕੇ ਚਲਾਉਣ ਵੇਲੇ ਕੀਆ ਜੋਸ਼ੀ ਬੁਰੀ ਤਰ੍ਹਾਂ ਝੁਲਸ ਗਈ ਸੀ। ਡਾਕਟਰਾਂ ਨੇ ਕਿਹਾ ਕਿ ਉਹ ਲਗਭਗ 60 ਪ੍ਰਤੀਸ਼ਤ ਝੁਲਸ ਗਈ ਸੀ। ਪ੍ਰਯਾਗਰਾਜ ਦੇ ਇਕ ਨਿੱਜੀ ਹਸਪਤਾਲ ਵਿਚ ਮੁਢਲਾ ਇਲਾਜ ਕੀਤਾ ਜਾ ਰਿਹਾ ਸੀ।

ਇਲਾਜ ਦੌਰਾਨ ਬੱਚੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਕੀਆ ਨੂੰ ਏਅਰ ਐਂਬੂਲੈਂਸ ਰਾਹੀਂ ਦਿੱਲੀ ਸ਼ਿਫਟ ਕੀਤਾ ਜਾਣਾ ਸੀ, ਪਰ ਇਸ ਤੋਂ ਪਹਿਲਾਂ ਹੀ ਉਸ ਨੇ ਦਮ ਤੋੜ ਦਿੱਤਾ। ਇਸ ਮਾਸੂਮ ਬੱਚੀ ਦੀ ਮੌਤ ਕਾਰਨ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਸੰਸਦ ਮੈਂਬਰ ਰੀਤਾ ਜੋਸ਼ੀ ਨੇ ਹਾਦਸੇ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਅਤੇ ਸੀਐਮ ਯੋਗੀ ਨਾਲ ਗੱਲਬਾਤ ਕੀਤੀ ਅਤੇ ਬਿਹਤਰ ਇਲਾਜ ਲਈ ਸਹਾਇਤਾ ਦੀ ਮੰਗ ਕੀਤੀ। ਇਸ ਤੋਂ ਬਾਅਦ ਲੜਕੀ ਦਾ ਇਲਾਜ਼ ਦਿੱਲੀ ਦੇ ਮਿਲਟਰੀ ਹਸਪਤਾਲ ਵਿਖੇ ਹੋਣਾ ਸੀ।

ਜਾਣਕਾਰੀ ਅਨੁਸਾਰ ਬੱਚਿਆਂ ਨਾਲ ਪਟਾਕੇ ਚਲਾਉਣ ਸਮੇਂ ਕੀਆ ਬੁਰੀ ਤਰ੍ਹਾਂ ਝੁਲਸ ਗਈ ਸੀ। 6 ਸਾਲਾ ਬੱਚੀ ਕੁਝ ਦਿਨ ਪਹਿਲਾਂ ਕੋਰੋਨਾ ਵਾਇਰਸ ਦੀ ਲਾਗ ਤੋਂ ਠੀਕ ਹੋ ਕੇ ਕੇ ਘਰ ਪਰਤੀ ਸੀ। ਗੁੜਗਾਉਂ ਦੇ ਇਕ ਹਸਪਤਾਲ ਵਿਚ ਉਸ ਦੀ ਦਾਦੀ ਰੀਤਾ ਜੋਸ਼ੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਇਲਾਜ ਕੀਤਾ ਗਿਆ ਸੀ। ਇਲਾਹਾਬਾਦ ਸੰਸਦੀ ਸੀਟ ਤੋਂ ਭਾਜਪਾ ਸੰਸਦ ਮੈਂਬਰ ਰੀਤਾ ਜੋਸ਼ੀ ਯੋਗੀ ਸਰਕਾਰ ਵਿਚ ਕੈਬਨਿਟ ਮੰਤਰੀ ਰਹੀ ਹੈ।