ਸਬ-ਇੰਸਪੈਕਟਰ ਤੋਂ ਛੋਟਾ ਅਧਿਕਾਰੀ ਨਹੀਂ ਕੱਟ ਸਕਦਾ ਤੁਹਾਡਾ ਚਲਾਨ, ਜਾਣੋ ਆਪਣੇ ਅਧਿਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੱਲਦੀ ਗੱਡੀ ਵਿੱਚੋਂ ਚਾਬੀ ਕੱਢ ਕੇ ਨਹੀਂ ਰੋਕ ਸਕਦੀ ਪੁਲਿਸ।

traffic rules

ਨਵੀਂ ਦਿੱਲੀ- ਸੜਕ ਹਾਦਸਿਆਂ ਨੂੰ ਘੱਟ ਕਰਨ ਲਈ ਸੜਕ ਨਿਯਮਾਂ ਦਾ ਪਾਲਣ ਕਰਨਾ ਬਹੁਤ ਜ਼ੁਰੂਰੀ ਹੈ। ਜੇਕਰ ਕੋਈ ਵੀ ਵਿਅਕਤੀ ਟ੍ਰੈਫਿਕ ਨਿਯਮਾਂ ਦਾ ਪਾਲਣ ਨਹੀਂ ਕਰਦਾ ਤੇ ਉਸ ਦਾ ਪੁਲਿਸ ਵਲੋਂ ਚਲਾਨ ਕੱਟ ਦਿੱਤਾ ਜਾਂਦਾ ਹੈ। ਇਸ ਲਈ ਸਾਰੇ ਲੋਕਾਂ ਨੂੰ ਵਾਹਨ ਦੇ ਕਾਗਜ਼ ਪੂਰੇ ਰੱਖੋ ਤਾਂ ਕੋਈ ਤੁਹਾਡਾ ਇੱਕ ਰੁਪਏ ਦਾ ਵੀ ਚਲਾਨ ਨਹੀਂ ਕੱਟ ਸਕੇ। ਕੁਝ ਪੁਲਿਸ ਮੁਲਾਜ਼ਮ ਐਸੇ ਵੀ ਹੁੰਦੇ ਹਨ ਜੋ ਨਿਯਮਾਂ ਦਾ ਫਾਇਦਾ ਚੁੱਕਦੇ ਹੋਏ ਆਮ ਲੋਕਾਂ ਤੋਂ ਪੈਸੇ ਵਸੂਲਦੇ ਹਨ। ਅੱਜ ਅਸੀਂ ਤੁਹਾਨੂੰ ਤੁਹਾਡੇ ਅਧਿਕਾਰ ਬਾਰੇ ਦੱਸਦੇ ਹਾਂ ਤੇ ਇਹ ਵੀ ਦੱਸਦੇ ਹਾਂ ਕਿ ਤੁਸੀਂ ਆਪਣੇ ਹੱਕ ਲਈ ਕਿਥੇ ਖੜ੍ਹ ਸਕਦੇ ਹੋ ਤੇ ਸਵਾਲ ਜਵਾਬ ਕਰ ਸਕਦੇ ਹੋ।

ਪੁਲਿਸ ਨੂੰ ਨਹੀਂ ਇਹ ਅਧਿਕਾਰ
-ਪੁਲਿਸ ਸਾਹਮਣੇ ਤੋਂ ਆ ਰਹੇ ਵਾਹਨ ਨੂੰ ਰੋਕਣ ਲਈ ਚੱਲਦੇ ਵਾਹਨ ਤੇ ਚਾਲਕ ਦਾ ਹੱਥ ਜਾਂ ਬਾਂਹ ਫੜ੍ਹ ਕੇ ਨਹੀਂ ਰੋਕ ਸਕਦੀ।
-ਚੱਲਦੀ ਗੱਡੀ ਵਿੱਚੋਂ ਚਾਬੀ ਕੱਢ ਕੇ ਨਹੀਂ ਰੋਕ ਸਕਦੀ ਪੁਲਿਸ।

-ਚਾਰ ਚੱਕਾ ਵਾਹਨ ਅੱਗੇ ਅਚਾਨਕ ਬੈਰੀਕੇਡ ਨਹੀਂ ਲਾ ਸਕਦੀ ਪੁਲਿਸ।
-ਜੇਕਰ ਸੜਕ ਤੇ ਚੱਲਦੇ ਵਕਤ ਪੁਲਿਸ ਮੁਲਾਜ਼ਮ ਤੁਹਾਨੂੰ ਰੋਕਣ ਲਈ ਵਾਹਨ ਦੀ ਚਾਬੀ ਕੱਢਦੀ ਹੈ ਜਾਂ ਫਿਰ ਜ਼ਬਰਦਸਤੀ ਹੱਥ ਬਾਂਹ ਫੜ੍ਹ ਕੇ ਰੋਕਦੀ ਹੈ ਤਾਂ ਵਾਹਨ ਚਾਲਕ ਉੱਚ ਅਧਿਕਾਰੀਆਂ ਨੂੰ ਪੁਲਿਸ ਕਰਮੀ ਦੀ ਸ਼ਿਕਾਇਤ ਕਰ ਸਕਦਾ ਹੈ।

ਦੱਸ ਦੇਈਏ ਕਿ ਸਿਰਫ ਸਬ ਇੰਸਪੈਕਟਰ ਜਾਂ ਉਸ ਤੋਂ ਉਪਰ ਦਾ ਅਧਿਕਾਰੀ ਤੁਹਾਡਾ ਚਲਾਨ ਕੱਟ ਸਕਦਾ ਹੈ। ਸਬ ਇੰਨਸਪੈਕਟਰ ਤੋਂ ਹੇਠਲੇ ਪੱਧਰ ਦਾ ਕੋਈ ਵੀ ਪੁਲਿਸ ਕਰਮਚਾਰੀ ਤੁਹਾਡਾ ਚਲਾਨ ਨਹੀਂ ਕਰ ਸਕਦਾ। ਇਸ ਲਈ ਚੈੱਕ ਪੁਆਇੰਟ ਤੇ ਸਬ ਇੰਸਪੈਕਟਰ ਜਾਂ ਉਸ ਤੋਂ ਵੱਡੇ ਅਧਿਕਾਰੀ ਦਾ ਮੌਕੇ ਤੇ ਹੋਣਾ ਜ਼ਰੂਰੀ ਹੈ।