ਕੋਰੋਨਾ ਦੀ ਲਪੇਟ 'ਚ WHO ਸਟਾਫ਼, 65 ਕਰਮਚਾਰੀ ਕੋਰੋਨਾ ਪਾਜ਼ੀਟਿਵ 

ਏਜੰਸੀ

ਖ਼ਬਰਾਂ, ਰਾਸ਼ਟਰੀ

ਲਾਗ ਦੀ ਲਪੇਟ ਵਿਚ ਆਏ ਅੱਧੇ ਤੋਂ ਜ਼ਿਆਦਾ ਕਰਮਚਾਰੀ ਅਜਿਹੇ ਹਨ ਜੋ ਘਰ ਵਿਚ ਕੰਮ ਕਰ ਰਹੇ ਹਨ

World Health Organization

ਨਵੀਂ ਦਿੱਲੀ - ਵਿਸ਼ਵ ਸਿਹਤ ਸੰਗਠਨ ਦੇ ਹੈੱਡਕੁਆਰਟਰ ਵਿਚ ਤੈਨਾਤ 65 ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਐਸੋਸੀਏਟਡ ਪ੍ਰੈਸ ਵੱਲੋਂ ਪ੍ਰਾਪਤ ਕੀਤੀ ਇਕ ਅੰਦਰੂਨੀ ਈ-ਮੇਲ ਤੋਂ ਇਹ ਖੁਲਾਸਾ ਹੋਇਆ ਹੈ। ਜਦਕਿ ਵਿਸ਼ਵ ਸਿਹਤ ਏਜੰਸੀ ਆਖਦੀ ਰਹੀ ਹੈ ਕਿ ਉਸ ਦੇ ਜਿਨੇਵਾ ਸਥਿਤ ਥਾਂ 'ਤੇ ਵਾਇਰਸ ਦਾ ਕੋਈ ਪ੍ਰਸਾਰ ਨਹੀਂ ਹੈ।

ਇਹ ਖੁਲਾਸਾ ਯੂਰਪ ਵਿਚ, ਮੇਜ਼ਬਾਨ ਦੇਸ਼ ਸਵਿੱਟਜ਼ਰਲੈਂਡ ਅਤੇ ਖਾਸ ਕਰਕੇ ਜਿਨੇਵਾ ਵਿਚ ਵਾਇਰਸ ਦੇ ਵੱਧਦੇ ਮਾਮਲਿਆਂ ਵਿਚਾਲੇ ਹੋਇਆ ਹੈ। ਈ-ਮੇਲ ਵਿਚ ਆਖਿਆ ਗਿਆ ਹੈ ਕਿ ਲਾਗ ਦੀ ਲਪੇਟ ਵਿਚ ਆਏ ਅੱਧੇ ਤੋਂ ਜ਼ਿਆਦਾ ਕਰਮਚਾਰੀ ਅਜਿਹੇ ਹਨ ਜੋ ਘਰ ਵਿਚ ਕੰਮ ਕਰ ਰਹੇ ਹਨ। ਇਨ੍ਹਾਂ ਵਿਚ ਡਬਲਯੂ. ਐੱਚ. ਓ. ਦੇ 32 ਕਰਮਚਾਰੀ ਅਜਿਹੇ ਹਨ ਜੋ ਹੈੱਡਕੁਆਰਟਰ ਭਵਨ ਕੰਪਲੈਕਸ ਵਿਚ ਕੰਮ ਕਰਦੇ ਹਨ।

ਇਸ ਤੋਂ ਸੰਕੇਤ ਮਿਲਦਾ ਹੈ ਕਿ ਵਿਸ਼ਵ ਸਿਹਤ ਨਿਕਾਯ ਵਿਚ ਮਹਾਂਮਾਰੀ ਨੂੰ ਰੋਕਣ ਸਬੰਧੀ ਕਦਮ ਲੋੜੀਂਦੇ ਨਹੀਂ ਹਨ। ਉਥੇ ਹੀ ਕੋਰੋਨਾ ਮਹਾਮਾਰੀ ਕਾਰਨ ਹੁਣ ਤੱਕ ਪੂਰੀ ਦੁਨੀਆ ਵਿਚ 55,122,587 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 1,328,811 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 38,318,717 ਲੋਕਾਂ ਨੂੰ ਰੀਕਵਰ ਹੋ ਚੁੱਕੇ ਹਨ। ਇਹ ਜਾਣਕਾਰੀ ਵਰਲਡੋਮੀਟਰ ਨੇ ਆਪਣੀ ਵੈੱਬਸਾਈਟ 'ਤੇ ਸਾਂਝੀ ਕੀਤੀ ਹੈ।