10 ਸਾਲ ਪੁਰਾਣੇ ਜੱਜ ਰਿਸ਼ਵਤ ਕਾਂਡ 'ਚ ਚੰਡੀਗੜ੍ਹ ਸੀ.ਬੀ.ਆਈ ਦੀ ਫਟਕਾਰ, ਕਿਹਾ- ਦਸੰਬਰ ਤੱਕ ਹੋਵੇ ਪੂਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਸ ਵਿੱਚ  ਕੋਰਟ 'ਚ  20 ਗਵਾਹਾਂ ਨੂੰ ਦੁਬਾਰਾ ਕਟਘਰੇ ਵਿੱਚ ਬੁਲਾਉਣ ਦੀ ਅਰਜ਼ੀ ਨੂੰ ਰੱਦ  ਕਰਦੇ ਹੋਏ ਮੁਲਜ਼ਮਾਂ ਨੂੰ ਸੀਆਰਪੀਸੀ 313 ਦੇ ਤਹਿਤ ਆਪਣੇ ਬਿਆਨ ......

photo

 

 ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਾਬਕਾ ਮਹਿਲਾ ਜੱਜ ਜਸਟਿਸ ਨਿਰਮਲ ਯਾਦਵ ਨਾਲ ਸਬੰਧਤ 'ਕੈਸ਼ ਐਟ ਡੋਰ' ਰਿਸ਼ਵਤਖੋਰੀ ਦੇ ਮਾਮਲੇ ਨੂੰ 14 ਸਾਲ ਹੋ ਚੁੱਕੇ ਹਨ, ਜੋ ਅਜੇ ਵੀ ਚੰਡੀਗੜ੍ਹ ਸੀਬੀਆਈ ਅਦਾਲਤ ਵਿੱਚ ਵਿਚਾਰ ਅਧੀਨ ਹੈ। ਹੁਣ ਚੰਡੀਗੜ੍ਹ ਅਦਾਲਤ ਨੇ ਕਿਹਾ ਹੈ ਕਿ ਇਸ ਕੇਸ ਦੀ ਸੁਣਵਾਈ ਦਸੰਬਰ, 2022 ਤੱਕ ਮੁਕੰਮਲ ਕਰ ਲਈ ਜਾਵੇਗੀ। ਸੀਆਰਪੀਸੀ 313 ਤਹਿਤ ਮੁਲਜ਼ਮਾਂ ਦੇ ਬਿਆਨ ਦਰਜ ਕਰਨ ਲਈ 10 ਅਕਤੂਬਰ ਨੂੰ ਸੁਣਵਾਈ ਤੈਅ ਕੀਤੀ ਗਈ ਸੀ। ਹਾਲਾਂਕਿ ਇਸ ਮਾਮਲੇ 'ਚ ਬਚਾਅ ਪੱਖ ਵੱਲੋਂ ਲਗਾਤਾਰ ਤਰੀਕਾਂ ਦੀ ਮੰਗ ਕੀਤੀ ਜਾ ਰਹੀ ਹੈ।

ਅਜਿਹੀ ਸਥਿਤੀ ਵਿੱਚ ਹੁਣ ਸੀਬੀਆਈ ਅਦਾਲਤ ਨੇ ਅਗਲੀ ਤਰੀਕ ਮੰਗਣ ਦਾ ਮੌਕਾ ਦੇਣ ਤੋਂ ਇਨਕਾਰ ਕਰਦਿਆਂ ਸੀਆਰਪੀਸੀ 313 ਤਹਿਤ 19 ਨਵੰਬਰ ਨੂੰ ਬਿਆਨ ਦਰਜ ਕਰਨ ਲਈ ਕਿਹਾ ਹੈ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਇਹ ਕੇਸ 10 ਸਾਲ ਤੋਂ ਪੁਰਾਣੇ ਕੇਸਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਅਜਿਹੇ 'ਚ ਹਾਈ ਕੋਰਟ ਦੇ ਹੁਕਮਾਂ ਤਹਿਤ ਇਸ ਸਾਲ ਦਸੰਬਰ ਤੱਕ ਕੇਸ ਦਾ ਨਿਪਟਾਰਾ ਕੀਤਾ ਜਾਣਾ ਹੈ। ਕੇਸ ਵਿੱਚ  ਕੋਰਟ 'ਚ  20 ਗਵਾਹਾਂ ਨੂੰ ਦੁਬਾਰਾ ਕਟਘਰੇ ਵਿੱਚ ਬੁਲਾਉਣ ਦੀ ਅਰਜ਼ੀ ਨੂੰ ਰੱਦ  ਕਰਦੇ ਹੋਏ ਮੁਲਜ਼ਮਾਂ ਨੂੰ ਸੀਆਰਪੀਸੀ 313 ਦੇ ਤਹਿਤ ਆਪਣੇ ਬਿਆਨ ਦਰਜ ਕਰਨ ਲਈ ਕਿਹਾ ਸੀ।

ਸੇਵਾਮੁਕਤ ਜੱਜ ਨਿਰਮਲ ਯਾਦਵ 'ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 11 ਅਤੇ ਬਾਕੀ ਚਾਰ ਮੁਲਜ਼ਮਾਂ 'ਤੇ ਅਪਰਾਧਿਕ ਸਾਜ਼ਿਸ਼ ਸਮੇਤ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਦੋਸ਼ ਲਗਾਏ ਗਏ ਸਨ। ਮੁਲਜ਼ਮਾਂ ਵਿੱਚ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਸੰਜੀਵ ਬਾਂਸਲ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਜਸਟਿਸ ਯਾਦਵ ਦੇ ਨਾਲ-ਨਾਲ ਹਰਿਆਣਾ-ਦਿੱਲੀ ਦੇ ਹੋਟਲ ਕਾਰੋਬਾਰੀ ਰਵਿੰਦਰ ਸਿੰਘ ਭਸੀਨ, ਚੰਡੀਗੜ੍ਹ ਦੇ ਕਾਰੋਬਾਰੀ ਰਾਜੀਵ ਗੁਪਤਾ ਅਤੇ ਇਕ ਨਿਰਮਲ ਸਿੰਘ ਵਿਰੁੱਧ ਕੇਸ ਚੱਲ ਰਿਹਾ ਹੈ।

ਹਾਈ ਕੋਰਟ ਦੀ ਇੱਕ ਤਤਕਾਲੀ ਮਹਿਲਾ ਜੱਜ 15 ਲੱਖ ਰੁਪਏ ਰਿਸ਼ਵਤ ਲੈ ਕੇ ਜਸਟਿਸ ਨਿਰਮਲਜੀਤ ਕੌਰ ਦੇ ਘਰ ਪਹੁੰਚ ਗਈ ਸੀ। ਸੀਬੀਆਈ ਕੇਸ ਮੁਤਾਬਕ ਇਹ ਰਕਮ ਜਸਟਿਸ ਨਿਰਮਲ ਯਾਦਵ ਲਈ ਸੀ। 13 ਅਗਸਤ 2008 ਨੂੰ ਵਾਪਰੇ ਇਸ ਘਟਨਾਕ੍ਰਮ ਬਾਰੇ ਜਸਟਿਸ ਨਿਰਮਲਜੀਤ ਕੌਰ ਦੇ ਚਪੜਾਸੀ ਅਮਰੀਕ ਸਿੰਘ ਨੇ ਸ਼ਿਕਾਇਤ ਦਿੱਤੀ ਸੀ। ਪ੍ਰਕਾਸ਼ ਰਾਮ ਨਾਮ ਦਾ ਵਿਅਕਤੀ ਇਹ ਪੈਸੇ ਪਲਾਸਟਿਕ ਦੇ ਥੈਲੇ ਵਿੱਚ ਲੈ ਕੇ ਉਸਦੇ ਘਰ ਪਹੁੰਚਿਆ। ਉਸ ਨੇ ਚਪੜਾਸੀ ਨੂੰ ਦੱਸਿਆ ਕਿ ਦਿੱਲੀ ਤੋਂ ਕੁਝ ਕਾਗਜ਼ਾਤ ਆਏ ਹਨ ਜੋ ਪਹੁੰਚਾਉਣੇ ਹਨ। ਹਾਲਾਂਕਿ ਬੈਗ ਵਿੱਚ ਮੋਟੀ ਰਕਮ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਾਮਲੇ ਦੀ ਜਾਂਚ ਚੰਡੀਗੜ੍ਹ ਸੀਬੀਆਈ ਨੂੰ ਸੌਂਪ ਦਿੱਤੀ ਗਈ ਸੀ।ਮਾਮਲੇ ਦੀ ਤਾਜ਼ਾ ਸੁਣਵਾਈ ਮੌਕੇ ਮੁਲਜ਼ਮ ਰਵਿੰਦਰ ਸਿੰਘ ਭਸੀਨ ਨੇ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਹੈ।