ਪ੍ਰੇਮੀ ਨੂੰ ਪਾਇਲਟ ਟ੍ਰੇਨਿੰਗ ਕਰਵਾਉਣ ਲਈ ਕੁੜੀ ਨੇ ਕੀਤੀ 1 ਕਰੋੜ ਦੀ ਚੋਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਜਰਾਤ ਦੇ ਰਾਜਕੋਟ 'ਚ ਪਿਆਰ ਕਰਨ ਵਾਲਿਆ ਦਾ ਅਨੋਖਾ ਹੀ ਕਾਰਨਾਮਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਦੱਸ ਦਇਏ ਕਿ ਪਿਆਰ 'ਚ ਪਾਗਲ...

Girl stole rupees one crore

ਰਾਜਕੋਟ (ਭਾਸ਼ਾ): ਗੁਜਰਾਤ ਦੇ ਰਾਜਕੋਟ 'ਚ ਪਿਆਰ ਕਰਨ ਵਾਲਿਆ ਦਾ ਅਨੋਖਾ ਹੀ ਕਾਰਨਾਮਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਦੱਸ ਦਇਏ ਕਿ ਪਿਆਰ 'ਚ ਪਾਗਲ ਇਕ ਮੁਟਿਆਰ ਨੇ ਅਪਣੇ  ਪ੍ਰੇਮੀ ਦੀ ਮਦਦ ਕਰਨ ਲਈ ਅਪਣੇ ਹੀ ਘਰ 'ਚ ਪਾੜ ਲਗਾ ਦਿਤੀ। ਦੱਸਿਆ ਜਾ ਰਿਹਾ ਹੈ ਕਿ 20 ਸਾਲ ਦੀ ਕੁੜੀ ਨੇ ਅਪਣੇ ਘਰ 'ਚ ਕੈਸ਼ ਅਤੇ ਗਹਿਣੇ 'ਤੇ ਹੱਥ ਸਾਫ਼ ਕਰਦੇ ਹੋਏ ਇਕ ਕਰੋਡ਼ ਦੀ ਚੋਰੀ ਨੂੰ ਅੰਜਾਮ ਦੇ ਦਿਤਾ ਹੈ।

ਮੁਟਿਆਰ ਨੇ ਬੈਂਗਲੁਰੂ ਦੀ ਪਾਇਲਟ ਟ੍ਰੇਨਿੰਗ ਅਕੈਡਮੀ 'ਚ ਕੋਰਸ ਕਰਨ ਜਾ ਰਹੇ ਅਪਣੇ ਪ੍ਰੇਮੀ ਨੂੰ ਪੈਸਾ ਉਪਲੱਬਧ ਕਰਾਉਣ ਲਈ ਇਹ ਕਦਮ ਚੁੱਕੀ। ਪੁਲਿਸ ਨੇ ਕੁੜੀ ਅਤੇ ਉਸ ਦੇ ਪ੍ਰੇਮੀ ਨੂੰ ਸ਼ਨੀਵਾਰ ਨੂੰ ਗਿ੍ਰਫ਼ਤਾਰ ਕਰ ਲਿਆ। ਨਾਲ ਹੀ ਦੋਨਾਂ ਦੇ ਕੋਲੋਂ ਚੋਰੀ ਹੋਏ ਗਿਹਣੇ ਅਤੇ ਕੈਸ਼ ਬਰਾਮਦ ਕੀਤਾ। ਪੁਲਿਸ ਦੇ ਮੁਤਾਬਕ ਪਿ੍ਰਯੰਕਾ ਪਰਸਾਨਾ ਨਾਮ ਦੀ ਕੁੜੀ ਦਾ ਪਿਛਲੇ ਦੋ ਸਾਲ ਤੋਂ ਹੇਤ ਸ਼ਾਹ (20) ਦੇ ਨਾਲ ਪਿਆਰ ਸੰਬੰਧ ਚੱਲ ਰਿਹਾ ਸੀ।

ਪੁਲਿਸ ਨੇ ਪਿ੍ਰਯੰਕਾ ਦੇ ਕਾਰੋਬਾਰੀ ਪਿਤਾ ਕਿਸ਼ੋਰ ਪਰਸਾਨਾ ਵਲੋਂ ਚੋਰੀ ਦੀ ਸ਼ਿਕਾਇਤ ਦਰਜ ਕਰਾਉਣ ਦੇ 17 ਦਿਨ ਬਾਅਦ ਸ਼ੁਕਰਵਾਰ ਨੂੰ ਮਾਮਲੇ ਨੂੰ ਸੁਲਝਾ ਲਿਆ। ਉਨ੍ਹਾਂ ਨੇ ਰਾਜਕੋਟ ਦੇ ਭਗਤੀਨਗਰ ਪੁਲਿਸ ਥਾਣੇ 'ਚ ਕੇਸ ਦਰਜ ਕਰਵਾਇਆ ਸੀ। ਸੂਤਰਾਂ ਮੁਤਾਬਕ ਮਾਮਲੇ ਦੀ ਸੱਚਾਈ ਦਾ ਪਤਾ ਚਲਣ ਤੋਂ ਬਾਅਦ ਹੁਣ ਪਿ੍ਰਯੰਕਾ ਦਾ ਪਰਵਾਰ ਚੋਰੀ ਦੀ ਐਫਆਈਆਰ ਵਾਪਸ ਲੈਣਾ ਚਾਹੁੰਦਾ ਹੈ ।  

ਦੱਸ ਦਇਏ ਕਿ ਪਿ੍ਰਯੰਕਾ ਅਪਣੇ ਪ੍ਰੇਮੀ ਹੇਤ ਦੀ ਕਮਰਸ਼ਲ ਪਾਇਲਟ ਬਣਨ 'ਚ ਮਦਦ ਕਰਨਾ ਚਾਹੁੰਦੀ ਸੀ ਅਤੇ ਇਸ ਕਾਰਨ ਉਸ ਨੇ ਅਪਣੇ ਘਰ ਤੋਂ ਚੋਰੀ ਕਰਨ ਦਾ ਫੈਸਲਾ ਕੀਤਾ। 29 ਨਵੰਬਰ ਨੂੰ ਉਸ ਨੇ ਵਾਰਦਾਤ ਨੂੰ ਅੰਜਾਮ ਦਿਤਾ ਅਤੇ ਇਸ ਨੂੰ ਚੋਰੀ ਦੀ ਸ਼ਕਲ ਦੇਣ ਲਈ ਘਰ  ਦੇ ਅੰਦਰ ਤੋੜ ਫੋੜ ਵੀ ਕੀਤੀ। ਉਹ ਦੋਨੇ ਚਾਰਟਰਡ ਅਕਾਉਂਟੈਂਟ ਬਣਨ ਲਈ ਤਿਆਰੀ ਕਰ ਰਹੇ ਸਨ, ਇਸ ਦੌਰਾਨ ਉਨ੍ਹਾਂ ਦੀ ਇਕ ਟਿਊਸ਼ਨ ਕਲਾਸ ਵਿਚ ਮੁਲਾਕਾਤ ਹੋਈ ਸੀ।

ਇਸ ਦੇ ਬਾਅਦ ਦੋਨੇ ਇਕ-ਦੂੱਜੇ  ਦੇ ਕਰੀਬ ਆ ਗਏ। ਪੁਲਿਸ ਮੁਤਾਬਕ ਪਿ੍ਰਯੰਕਾ ਨੇ ਘਰ ਦੀ ਅਲਮਾਰੀ ਤੋਂ 90 ਲੱਖ ਕੀਮਤ ਦੇ 3 ਕਿੱਲੋ ਸੋਨੇ ਦੇ ਗਹਿਣੇ, 2 ਕਿੱਲੋ ਚਾਂਦੀ ਦੇ ਜੇਵਰਾਤ ਅਤੇ 64 ਹਜ਼ਾਰ ਕੈਸ਼ ਉਸ ਸਮੇਂ ਚੋਰੀ ਕੀਤੇ, ਜਦੋਂ ਉਸ ਦੀ ਮਾਂ ਅਤੇ ਵਿਆਹੁਤਾ ਵੱਡੀ ਭੈਣ ਕਿਤੇ ਬਾਹਰ ਗਏ ਹੋਏ ਸਨ। ਚੋਰੀ ਤੋਂ ਬਾਅਦ ਕਿਸੇ ਨੂੰ ਸ਼ਕ ਨਾ ਹੋਵੇ ਇਸ ਲਈ ਪਿ੍ਰਯੰਕਾ ਨੇ ਅਪਣੇ ਘਰ ਵਿਚ ਭੰਨ-ਤੋੜ ਵੀ ਕੀਤੀ ਅਤੇ ਦੁਪਹਿਰ 1.15 'ਤੇ ਘਰ ਨੂੰ ਤਾਲਾ ਲਗਾ ਕੇ ਬਾਹਰ ਨਿਕਲ ਗਈ। ਦੁਪਹਿਰ ਵਿਚ ਢਾਈ ਵਜੇ ਜਦੋਂ ਉਸਦੇ ਪਿਤਾ ਘਰ ਆਏ ਤਾਂ ਉਨ੍ਹਾਂ ਨੂੰ ਚੋਰੀ ਦੀ ਘਟਨਾ ਦਾ ਪਤਾ ਚੱਲਿਆ।