ਖੇਤੀ ਕਾਨੂੰਨਾਂ ਬਾਰੇ ਵਿਚਾਰ ਵਟਾਂਦਰੇ ਲਈ ਸੰਸਦ ਦਾ ਸੈਸ਼ਨ ਨਾ ਬੁਲਾਉਣਾ ਸਰਕਾਰ ਦਾ ਹੰਕਾਰ: ਪਿ੍ਰਯੰਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿ੍ਰਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਸਿੱਖ ਸੰਤ ਰਾਮ ਸਿੰਘ ਦੀ ਕਥਿਤ ਖ਼ੁੁਦਕੁਸ਼ੀ ਨੂੰ ਲੈ ਕੇ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਦਿਆ

Priyanka

ਨਵੀਂ ਦਿੱਲੀ : ਕਾਂਗਰਸ ਦੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਸਿੱਖ ਸੰਤ ਰਾਮ ਸਿੰਘ ਦੀ ਕਥਿਤ ਖ਼ੁੁਦਕੁਸ਼ੀ ਨੂੰ ਲੈ ਕੇ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਅਤੇ ਖੇਤੀਬਾੜੀ ਕਾਨੂੰਨਾਂ ਤੇ ਵਿਚਾਰ-ਵਟਾਂਦਰੇ ਲਈ ਸੰਸਦ ਦੇ ਸੈਸ਼ਨ ਨੂੰ ਨਾ ਬੁਲਾਉਣ ਲਈ ਸਰਕਾਰ ਤੇ ਹੰਕਾਰ ਅਤੇ ਅਸੰਵੇਦਨਸ਼ੀਲਤਾ ਦਾ ਦੋਸ਼ ਲਗਾਇਆ।

11 ਕਿਸਾਨਾਂ ਦੀ ਸ਼ਹਾਦਤ ਅਤੇ ਬਾਬਾ ਰਾਮ ਸਿੰਘ ਦੀ ਖ਼ੁੁਦਕੁਸ਼ੀ ਇਸ ਦੇ ਬਾਵਜੂਦ ਕਿਸਾਨ ਕਾਨੂੰਨਾਂ ਉੱਤੇ ਵਿਚਾਰ ਵਟਾਂਦਰੇ ਲਈ ਸੰਸਦ ਨਹੀਂ ਖੁੱਲ੍ਹ ਸਕਦੀ। ਇੰਨਾ ਜ਼ਿਆਦਾ ਹੰਕਾਰ ਅਤੇ ਅਸੰਵੇਦਨਸ਼ੀਲਤਾ।