ਕਾਂਗਰਸੀ ਵਿਧਾਇਕ ਦਾ ਬਲਾਤਕਾਰ ਦੇ ਮੁੱਦੇ 'ਤੇ ਸ਼ਰਮਨਾਕ ਬਿਆਨ, ਆਖੀ ਇਹ ਗੱਲ 

ਏਜੰਸੀ

ਖ਼ਬਰਾਂ, ਰਾਸ਼ਟਰੀ

ਆਲੋਚਨਾ ਹੋਣ ਤੋਂ ਬਾਅਦ ਮੰਗੀ ਮਾਫ਼ੀ 

Congress MLA's embarrassing statement on rape issue

 

ਬੇਲਗਾਵੀ- ਕਰਨਾਟਕ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਕਾਂਗਰਸ ਦੇ ਸੀਨੀਅਰ ਵਿਧਾਇਕ ਕੇ.ਆਰ. ਰਮੇਸ਼ ਕੁਮਾਰ ਨੇ ਵਿਧਾਨ ਸਭਾ ’ਚ ਜਬਰ ਜ਼ਿਨਾਹ ਨੂੰ ਲੈ ਕੇ ਬੇਹੱਦ ਵਿਵਾਦਿਤ ਤੇ ਸ਼ਰਮਨਾਕ ਬਿਆਨ ਦਿੱਤਾ ਹੈ ਪਰ ਉਸ ਤੋਂ ਬਾਅਦ ਉਹਨਾਂ ਨੇ ਮਾਫ਼ੀ ਵੀ ਮੰਗ ਲਈ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਵਿਚ ਕਿਹਾ ਕਿ ਜਦੋਂ ਜਬਰ ਜ਼ਿਨਾਹ ਹੋਣ ਤੋਂ ਰੋਕ ਨਾ ਸਕੋ, ਤਾਂ ਲੇਟ ਕੇ ਉਸ ਦਾ ਮਜ਼ਾ ਲੈਣਾ ਚਾਹੀਦਾ। ਉਨ੍ਹਾਂ ਦੇ ਇਸ ਬਿਆਨ ਦਾ ਵਿਧਾਨ ਸਭਾ ’ਚ ਕਿਸੇ ਵੀ ਪਾਰਟੀ ਨੇ ਵਿਰੋਧ ਨਹੀਂ ਕੀਤਾ।

ਇੱਥੋਂ ਤੱਕ ਕਿ ਵਿਧਾਨ ਸਭਾ ਸਪੀਕਰ ਵਿਸ਼ਵੇਸ਼ਵਰ ਹੇਗੜੇ ਕਾਗੇਰੀ ਵੀ ਹੱਸਦੇ ਨਜ਼ਰ ਆਏ। ਰਮੇਸ਼ ਕੁਮਾਰ ਨੇ ਕਿਹਾ ਕਿ ਤੁਸੀਂ ਜਿਸ ਹਾਲਤ ’ਚ ਹੋ, ਉਸ ’ਚ ਇਹੀ ਕਿਹਾ ਜਾ ਸਕਦਾ ਹੈ ਕਿ ਜਦੋਂ ਜਬਰ ਜ਼ਿਨਾਹ ਨੂੰ ਰੋਕਣ ’ਚ ਅਸਫ਼ਲ ਹੋਵੋ ਤੇ ਜਬਰ ਜ਼ਿਨਾਹ ਹੋਣਾ ਤੈਅ ਹੈ ਤਾਂ ਲੇਟ ਜਾਓ ਤੇ ਮਜ਼ਾ ਲਓ। ਵਿਧਾਨ ਸਭਾ ਸਪੀਕਰ ਕਾਗੇਰੀ ਕੋਲ ਸਮੇਂ ਦੀ ਘਾਟ ਸੀ ਅਤੇ ਉਨ੍ਹਾਂ ਨੇ ਸ਼ਾਮ 6 ਵਜੇ ਤੱਕ ਚਰਚਾ ਪੂਰੀ ਕਰਨੀ ਸੀ, ਜਦੋਂ ਕਿ ਵਿਧਾਇਕ ਸਮਾਂ ਵਧਾਉਣ ਦੀ ਅਪੀਲ ਕਰ ਰਹੇ ਸਨ। 

ਕਾਗੇਰੀ ਨੇ ਹੱਸਦੇ ਹੋਏ ਕਿਹਾ,‘‘ਮੈਂ ਉਸ ਸਥਿਤੀ ’ਚ ਹਾਂ, ਜਿੱਥੇ ਮੈਂ ਮਜ਼ਾ ਲੈਣਾ ਹੈ ਅਤੇ ਹਾਂ,ਹਾਂ ਕਰਨਾ ਹੈ। ਠੀਕ ਹੈ। ਮੈਨੂੰ ਤਾਂ ਇਹੀ ਮਹਿਸੂਸ ਹੁੰਦਾ ਹੈ। ਮੈਨੂੰ ਸਥਿਤੀ ਨੂੰ ਕੰਟਰੋਲ ਕਰਨਾ ਛੱਡ ਦੇਣਾ ਚਾਹੀਦਾ ਅਤੇ ਕਾਰਵਾਈ ਸਹੀ ਤਰੀਕੇ ਨਾਲ ਚਲਾਉਣੀ ਚਾਹੀਦੀ ਹੈ। ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਗੱਲ ਜਾਰੀ ਰੱਖੋ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ ਸਿਰਫ਼ ਇੰਨੀ ਹੈ ਕਿ ਸਦਨ ਦਾ ਕੰਮਕਾਜ ਨਹੀਂ ਹੋ ਰਿਹਾ ਹੈ।

ਸਾਬਕਾ ਮੰਤਰੀ ਰਮੇਸ਼ ਕੁਮਾਰ ਨੇ ਇਸ ’ਤੇ ਦਖ਼ਲਅੰਦਾਜੀ ਕਰਦੇ ਹੋਏ ਕਿਹਾ,‘‘ਦੇਖੋ, ਇਕ ਕਹਾਵਤ ਹੈ- ‘‘ਜਦੋਂ ਜਬਰ ਜ਼ਿਨਾਹ ਹੋਣ ਤੋਂ ਨਾ ਰੋਕ ਸਕੋ ਤਾਂ ਲੇਟ ਕੇ ਮਜ਼ਾ ਲੈਣਾ ਚਾਹੀਦਾ। ਤੁਸੀਂ ਇਕ ਦਮ ਅਜਿਹੀ ਹਾਲਤ ’ਚ ਹੋ।’’ਦੱਸ ਦਈਏ ਕਿ ਰਾਮੇਸ਼ ਕੁਮਾਰ ਦੇ ਬਿਆਨ ਨੂੰ ਲੈ ਕੇ ਕਾਫ਼ੀ ਵਿਵਾਦ ਵੀ ਹੋਇਆ ਤੇ ਉਹਨਾਂ ਦੀ ਆਲੋਚਨਾ ਵੀ ਕਾਫ਼ੀ ਹੋਈ ਜਿਸ ਤੋਂ ਬਾਅਦ ਉਹਨਾਂ ਨੇ ਮੁਆਫੀ ਮੰਗ ਲਈ ਹੈ। ਰਮੇਸ਼ ਕੁਮਾਰ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਬਿਆਨ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਮੁਆਫੀ ਮੰਗਦੇ ਹਨ।