ਅਰਵਿੰਦ ਕੇਜਰੀਵਾਲ ਦਾ 'ਮਿਸ਼ਨ ਪੰਜਾਬ', 'ਮਿਸ਼ਨ ਨਵਾਂ ਤੇ ਸੁਨਹਿਰਾ ਪੰਜਾਬ' ਮੁਹਿੰਮ ਦੀ ਕੀਤੀ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

3 ਕਰੋੜ ਪੰਜਾਬੀਆਂ ਨੂੰ ਜੋੜਨ ਦਾ ਰੱਖਿਆ ਟੀਚਾ

Arvind Kejriwal

 

ਚੰਡੀਗੜ੍ਹ- ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਆਮ ਆਦਮੀ ਪਾਰਟੀ (AAP) ਨੇ ਚੋਣਾਂ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਅੱਜ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਵਲੋਂ ਅੱਜ 'ਮਿਸ਼ਨ ਨਵਾਂ ਤੇ ਸੁਨਹਿਰਾ ਪੰਜਾਬ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।

 

ਇਸ ਦੇ ਲਈ ਉਹਨਾਂ ਨੇ ਇਕ ਨੰਬਰ ਜਾਰੀ ਕੀਤਾ ਗਿਆ ਹੈ, ਜਿਸ ਰਾਹੀਂ 3 ਕਰੋੜ ਪੰਜਾਬੀਆਂ ਨੂੰ ਜੋੜਨ ਦਾ ਟੀਚਾ ਰੱਖਿਆ ਗਿਆ ਹੈ। ਉਹਨਾਂ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਹ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਦਾ ਮਿਸ਼ਨ ਹੈ।

 

ਜੇਕਰ ਤੁਸੀਂ ਵੀ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਚਾਹੁੰਦੇ ਹੋ ਤਾਂ ਸਾਡੇ ਮਿਸ਼ਨ ਨਾਲ ਜੁੜੋ। ਇਸ ਮਿਸ਼ਨ ਵਿਚ ਹਰ ਕਿਸੇ ਨੂੰ ਜੋੜਿਆ ਜਾਵੇਗਾ, ਚਾਹੇ ਉਹ ਬਜ਼ੁਰਗ ਹੋਵੇ ਬੱਚਾ ਹੋਵੇ ਆਦਮੀ ਜਾਂ ਔਰਤ। ਕੇਜਰੀਵਾਲ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਵਿਚ ਪੰਜਾਬ ਨੂੰ ਬਦਲਣ ਲਈ ਇਸ ਮਿਸ਼ਨ ਨਾਲ ਜੁੜੋ। ਇਸ ਦੌਰਾਨ ਆਮ ਆਦਮੀ ਨੇ ਇਕ ਨੰਬਰ 7070237070 ਵੀ ਜਾਰੀ ਕੀਤਾ ਹੈ, ਜਿਸ 'ਤੇ  ਮਿਸ ਕਾਲ ਕਰਕੇ ਪਾਰਟੀ ਨਾਲ ਜੁੜਿਆ ਜਾ ਸਕਦਾ ਹੈ।