PM ਮੋਦੀ ਨੇ ਕਾਸ਼ੀ ਵਿਸ਼ਵਨਾਥ ਕਾਰੀਡੋਰ ਦੇ ਵਰਕਰਾਂ ਨਾਲ ਬੈਠਣ ਲਈ ਛੱਡੀ ਕੁਰਸੀ, ਵੀਡੀਓ ਵਾਇਰਲ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀਐਮ ਮੋਦੀ ਨੇ ਉਨ੍ਹਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਉਨ੍ਹਾਂ ਨਾਲ ਪੌੜੀਆਂ 'ਤੇ ਬੈਠ ਕੇ ਫੋਟੋ ਲਈ ਪੋਜ਼ ਦਿੱਤਾ

PM Modi Shuns Chair, Sits With Shramiks Of Kashi Vishwanath Corridor In Varanasi

 

ਵਾਰਾਣਸੀ -  13 ਦਸੰਬਰ ਨੂੰ ਇਤਿਹਾਸਕ ਕਾਸ਼ੀ ਵਿਸ਼ਵਨਾਥ ਮੰਦਰ ਕੋਰੀਡੋਰ ਦਾ ਉਦਘਾਟਨ ਕਰਨ ਤੋਂ ਬਾਅਦ, ਪੀਐਮ ਮੋਦੀ ਨੇ ਕਾਰੀਡੋਰ ਬਣਾਉਣ ਵਾਲੇ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਉਨ੍ਹਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਉਨ੍ਹਾਂ ਨਾਲ ਬੈਠ ਕੇ ਫੋਟੋ ਲਈ ਪੋਜ਼ ਦਿੱਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਰਸਵਾਰਥ ਹੋ ਕੇ ਪ੍ਰੋਗਰਾਮ ਦੇ ਵਿਚਕਾਰ ਤੋਂ ਹੀ ਆਪਣੀ ਕੁਰਸੀ ਹਟਾ ਕੇ ਇਸ ਪਾਸੇ ਕਰ ਦਿੱਤੀ ਤੇ ਨਿਰਮਾਣ ਮਜ਼ਦੂਰਾਂ ਨਾਲ ਪੌੜੀਆਂ 'ਤੇ ਬੈਠ ਗਏ। 

ਇਸ ਦੇ ਨਾਲ ਹੀ ਨੇਟੀਜ਼ਨਾਂ ਨੇ ਇਸ ਕਦਮ ਲਈ ਪੀਐਮ ਮੋਦੀ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਵਿਚੋਂ ਕੁਝ ਨੇ ਸਵਾਲ ਵੀ ਕੀਤਾ ਕਿ ਕੀ ਕੋਈ ਹੋਰ ਅਜਿਹਾ ਕਰ ਸਕਦਾ ਹੈ। ਦੱਸ ਦਈਏ ਕਿ ਸੋਮਵਾਰ ਨੂੰ ਪੀਐਮ ਮੋਦੀ ਨੇ ਕਾਸ਼ੀ ਵਿਸ਼ਵਨਾਥ ਕੋਰੀਡੋਰ ਪ੍ਰੋਜੈਕਟ 'ਤੇ ਕੰਮ ਕਰ ਰਹੇ ਨਿਰਮਾਣ ਮਜ਼ਦੂਰਾਂ ਨਾਲ ਦੁਪਹਿਰ ਦਾ ਖਾਣਾ ਵੀ ਖਾਧਾ। 

ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਸੋਮਵਾਰ ਸਵੇਰੇ ਵਾਰਾਣਸੀ ਪਹੁੰਚੇ ਅਤੇ ਕਾਸ਼ੀ ਵਿਸ਼ਵਨਾਥ ਮੰਦਰ ਦੇ ਦਰਸ਼ਨ ਕੀਤੇ। ਇਸੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਾਸ਼ੀ ਵਿਸ਼ਵਨਾਥ ਕੋਰੀਡੋਰ ਦੇ ਮੈਗਾ ਪ੍ਰੋਜੈਕਟ ਦਾ ਉਦਘਾਟਨ ਕਰਨ ਤੋਂ ਪਹਿਲਾਂ ਲਲਿਤਾ ਘਾਟ ਵਿਖੇ ਗੰਗਾਵਿੱਚ ਇਸ਼ਨਾਨ ਕੀਤਾ। ਫਿਰ, ਪੀਐਮ ਮੋਦੀ ਨੇ ਪ੍ਰੋਜੈਕਟ ਬਾਰੇ ਗੱਲ ਕੀਤੀ।