ਆਂਧਰਾ ਪ੍ਰਦੇਸ਼ 'ਚ ਕ੍ਰਿਸ਼ਨਾ ਨਦੀ ਵਿੱਚ ਨਹਾਉਣ ਗਏ 5 ਵਿਦਿਆਰਥੀ ਡੁੱਬੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

1 ਦੀ ਲਾਸ਼ ਬਰਾਮਦ, ਬਾਕੀ ਲਾਪਤਾ

photo

 

ਵਿਜੇਵਾੜਾ : ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਕ੍ਰਿਸ਼ਨਾ ਨਦੀ ਵਿੱਚ 5 ਵਿਦਿਆਰਥੀ ਡੁੱਬ ਗਏ। ਉਨ੍ਹਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ। ਸਰਕਲ ਇੰਸਪੈਕਟਰ ਨੇ ਦੱਸਿਆ ਕਿ 7 ਵਿਦਿਆਰਥੀ ਕ੍ਰਿਸ਼ਨਾ ਨਦੀ 'ਚ ਨਹਾਉਣ ਆਏ ਸਨ, ਜਿਨ੍ਹਾਂ 'ਚੋਂ 5 ਡੁੱਬ ਗਏ। ਸਾਰਿਆਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹੁਣ 1 ਵਿਦਿਆਰਥੀ ਦੀ ਲਾਸ਼ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਉਸ ਦੀ ਪਛਾਣ ਕਰ ਲਈ ਗਈ ਹੈ। ਲਾਪਤਾ ਵਿਦਿਆਰਥੀਆਂ ਦੀ ਉਮਰ 12 ਤੋਂ 13 ਸਾਲ ਦਰਮਿਆਨ ਹੈ। ਸਾਰੇ 7ਵੀਂ ਜਮਾਤ ਦੇ ਵਿਦਿਆਰਥੀ ਸਨ। ਵਿਦਿਆਰਥੀ ਸੰਕ੍ਰਾਂਤੀ ਦੀਆਂ ਛੁੱਟੀਆਂ ਮਨਾਉਣ ਘਰ ਜਾ ਰਹੇ ਸਨ। ਪੁਲਿਸ ਨੇ ਦੱਸਿਆ ਕਿ ਵਿਦਿਆਰਥੀ ਕ੍ਰਿਸ਼ਨਾ ਜ਼ਿਲ੍ਹੇ ਦੇ ਯੇਤੂਰੂ ਪਿੰਡ ਦੇ ਰਹਿਣ ਵਾਲੇ ਸਨ।

ਪੁਲਿਸ ਦੇ ਡਿਪਟੀ ਸੁਪਰਡੈਂਟ (ਡੀਐਸਪੀ) ਨੰਦੀਗਾਮਾ ਨਾਗੇਸ਼ਵਰ ਰੈਡੀ ਦੇ ਅਨੁਸਾਰ, ਵਿਦਿਆਰਥੀ ਨਦੀ ਵਿੱਚ ਨਹਾਉਣ ਗਏ ਸਨ। ਲਾਪਤਾ ਵਿਦਿਆਰਥੀਆਂ ਦੀ ਪਛਾਣ ਅਜੇ (12), ਚਰਨ (13), ਬਾਲੇਸੂ (12), ਰਾਕੇਸ਼ (12) ਅਤੇ ਸੰਨੀ (12) ਵਜੋਂ ਹੋਈ ਹੈ।