ਤੇਲੰਗਾਨਾ 'ਚ ਇਕ ਘਰ ਚ ਲੱਗੀ ਭਿਆਨਕ ਅੱਗ, ਦੋ ਬੱਚਿਆਂ ਸਮੇਤ ਜ਼ਿੰਦਾ ਸੜੇ ਪਰਿਵਾਰ ਦੇ ਛੇ ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਗ ਲੱਗਣ ਵੇਲੇ ਪਰਿਵਾਰ ਸੁੱਤਾ ਪਿਆ ਸੀ ਗੂੜੀ ਨੀਂਦ

photo

 

ਤੇਲੰਗਾਨਾ ਦੇ ਮਨਚੇਰੀਅਲ ਤੋਂ ਬਹੁਤ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਮੰਦਾਮਰੀ ਮੰਡਲ ਵਿੱਚ ਇੱਕ ਘਰ ਵਿੱਚ ਲੱਗੀ ਭਿਆਨਕ ਅੱਗ ਵਿੱਚ ਇੱਕੋ ਪਰਿਵਾਰ ਦੇ 6 ਲੋਕ ਜ਼ਿੰਦਾ ਸੜ ਗਏ। ਘਰ ਦਾ ਮਾਲਕ 50 ਸਾਲਾ ਸ਼ਿਵਯਾ, ਉਸ ਦੀ 45 ਸਾਲਾ ਪਤਨੀ ਪਦਮਾ, ਪਦਮਾ ਦੀ ਵੱਡੀ ਭੈਣ ਦੀ 23 ਸਾਲਾ ਧੀ ਮੋਨੀਕਾ, ਉਸ ਦੀਆਂ ਦੋ ਧੀਆਂ ਅਤੇ ਇਕ ਹੋਰ ਔਰਤ ਇਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ।

ਜਾਣਕਾਰੀ ਅਨੁਸਾਰ ਮੰਚੇਰੀਅਲ ਜ਼ਿਲ੍ਹੇ ਵਿਚ ਇੱਕ ਪਰਿਵਾਰ ਰਾਤ ਨੂੰ ਆਪਣੇ ਘਰ ਵਿੱਚ ਸੌਂ ਰਿਹਾ ਸੀ ਤੇ ਅਚਾਨਕ ਘਰ ਨੂੰ ਅੱਗ ਲੱਗ ਗਈ। ਗੂੜ੍ਹੀ ਨੀਂਦ ਕਾਰਨ ਪਰਿਵਾਰਕ ਮੈਂਬਰਾਂ ਨੂੰ ਕੁਝ ਪਤਾ ਨਹੀਂ ਲੱਗਾ ਅਤੇ ਅੱਗ ਦੀ ਲਪੇਟ ਵਿਚ ਆ ਗਏ। ਮੰਦਾਮਰੀ ਸਰਕਲ ਦੇ ਪੁਲਿਸ ਮੁਖੀ ਪ੍ਰਮੋਦ ਕੁਮਾਰ ਨੇ ਕਿਹਾ ਕਿ ਸ਼ਿਵਯਾ ਆਪਣੀ ਪਤਨੀ ਪਦਮਾ ਮੰਦਮਰੀ ਮੰਡਲ ਨਾਲ ਵੇਂਕਟਪੁਰ ਵਿਚ ਆਪਣੇ ਘਰ 'ਚ ਰਹਿੰਦੇ ਸਨ।  ਦੋ ਦਿਨ ਪਹਿਲਾਂ ਪਦਮਾ ਦੀ ਭਤੀਜੀ, ਦੋ ਧੀਆਂ ਤੇ ਸ਼ਾਂਤੈਯਾ ਨਾਂ ਦੀ ਇਕ ਮਹਿਲਾ  ਉਸ ਦੇ ਘਰ ਆਏ ਸਨ ਤੇ ਘਰ ਵਿਚ ਹੀ ਰਹਿ ਰਹੇ ਸਨ। 

ਰਾਤ ਨੂੰ 12.30 ਵਜੇ ਦੇ ਵਿਚ ਗੁਆਂਢੀਆਂ ਨੇ ਘਰ ਵਿਚ ਲੱਗੀ ਅੱਗ ਵੇਖੀ। ਉਨ੍ਹਾਂ ਨੇ ਤੁਰੰਤ ਪਿੰਡ ਵਾਲਿਆਂ ਨੂੰ ਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਦੱਸਿਆ ਕਿ ਜਦੋਂ ਤੱਕ ਅਸੀਂ ਪਹੁੰਚੇ ਪੂਰੇ ਘਰ ਵਿਚ ਅੱਗ ਲੱਗ ਚੁੱਕੀ ਸੀ ਤੇ ਸਾਰੇ 6 ਲੋਕ ਜ਼ਿੰਦਾ ਸੜ ਗਏ ਸਨ। ਜਾਣਕਾਰੀ ਮੁਤਾਬਕ ਘਰ ਵਿਚ ਕੁੱਲ 6 ਜੀਆਂ ਦੀ ਜਾਨ ਚਲੀ ਗਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।