Parliament News: ਪ੍ਰਿਯੰਕਾ ਗਾਂਧੀ ਨੇ ਬੰਗਲਾਦੇਸ਼ 'ਚ ਹਿੰਦੂ ਭਾਈਚਾਰੇ 'ਤੇ ਹੋ ਰਹੇ ਅਤਿਆਚਾਰਾਂ ਵਿਰੁਧ ਸੰਸਦ ਕੰਪਲੈਕਸ 'ਚ ਕੀਤਾ ਪ੍ਰਦਰਸ਼ਨ 

ਏਜੰਸੀ

ਖ਼ਬਰਾਂ, ਰਾਸ਼ਟਰੀ

Parliament News: 'ਬੰਗਲਾਦੇਸ਼ ਦੇ ਹਿੰਦੂਆਂ ਨਾਲ ਖੜੇ ਰਹੋ' ਵਾਲਾ ਬੈਗ ਲੈ ਕੇ ਸੰਸਦ ਪਹੁੰਚੀ ਪ੍ਰਿਯੰਕਾ

Priyanka Gandhi protested in Parliament complex against atrocities on Hindu community in Bangladesh

 

Pariliament News: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਪਾਰਟੀ ਦੇ ਕਈ ਹੋਰ ਸੰਸਦ ਮੈਂਬਰਾਂ ਨੇ ਬੰਗਲਾਦੇਸ਼ ਵਿਚ ਹਿੰਦੂ ਭਾਈਚਾਰੇ ਅਤੇ ਹੋਰ ਘੱਟ ਗਿਣਤੀਆਂ 'ਤੇ ਹੋ ਰਹੇ ਅਤਿਆਚਾਰਾਂ ਵਿਰੁਧ ਮੰਗਲਵਾਰ ਨੂੰ ਸੰਸਦ ਕੰਪਲੈਕਸ ਵਿਚ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਤੋਂ ਉਨ੍ਹਾਂ ਲਈ ਇਨਸਾਫ਼ ਦੀ ਮੰਗ ਕੀਤੀ। ਉਨ੍ਹਾਂ ਨੇ ਆਪਣੇ ਹੱਥ ਵਿਚ ਇਕ ਬੈਗ ਵੀ ਫੜਿਆ ਹੋਇਆ ਸੀ ਜਿਸ 'ਤੇ ਲਿਖਿਆ ਸੀ "ਬੰਗਲਾਦੇਸ਼ ਦੇ ਹਿੰਦੂਆਂ ਅਤੇ ਈਸਾਈਆਂ ਦੇ ਨਾਲ ਖੜੇ ਹੋਵੋ"।

 'ਪ੍ਰਿਯੰਕਾ ਗਾਂਧੀ ਅਤੇ ਕਈ ਹੋਰ ਸੰਸਦ ਮੈਂਬਰ ਸੰਸਦ ਭਵਨ 'ਚ 'ਮਕਰ ਦੁਆਰ' ਨੇੜੇ ਇਕੱਠੇ ਹੋਏ ਅਤੇ 'ਕੇਂਦਰ ਸਰਕਾਰ ਜਵਾਬ ਦੇਵੇ' ਅਤੇ 'ਸਾਨੂੰ ਇਨਸਾਫ਼ ਚਾਹੀਦਾ ਹੈ' ਵਰਗੇ ਨਾਹਰੇ ਲਾਏ। ਕਾਂਗਰਸ ਨੇ ਸੋਮਵਾਰ ਨੂੰ ਵੀ ਇਸ ਮੁੱਦੇ 'ਤੇ ਸੰਸਦ ਕੰਪਲੈਕਸ 'ਚ ਪ੍ਰਦਰਸ਼ਨ ਵੀ ਕੀਤਾ ਸੀ। ਕੇਰਲ ਦੇ ਵਾਇਨਾਡ ਤੋਂ ਲੋਕ ਸਭਾ ਮੈਂਬਰ ਪ੍ਰਿਯੰਕਾ ਗਾਂਧੀ ਨੇ ਲੋਕ ਸਭਾ ਵਿਚ ਸਿਫ਼ਰ ਕਾਲ ਦੌਰਾਨ ਵੀ ਇਹ ਮੁੱਦਾ ਉਠਾਇਆ ਸੀ। ਉਹ ਸੋਮਵਾਰ ਨੂੰ ਇਕ ਹੈਂਡਬੈਗ ਲੈ ਕੇ ਸੰਸਦ ਪਹੁੰਚੀ, ਜਿਸ 'ਤੇ ਫ਼ਲਸਤੀਨੀ ਲੋਕਾਂ ਦਾ ਸਮਰਥਨ ਲਿਖਿਆ ਹੋਇਆ ਸੀ।