''ਅਜਿਹੇ ਲੋਕਾਂ ਕਰਕੇ ਹੀ ਰੇਪ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਦਾ''

ਏਜੰਸੀ

ਖ਼ਬਰਾਂ, ਰਾਸ਼ਟਰੀ

ਵਕੀਲ ਇੰਦਰਾ ਜੈ ਸਿੰਘ ਦੀ ਅਪੀਲ ਤੇ ਭੜਕੀ ਨਿਰਭਿਆ ਦਾ ਮਾਂ

File Photo

ਨਵੀਂ ਦਿੱਲੀ : ਦੇਸ਼ ਦੀ ਪ੍ਰਸਿੱਧ ਵਕੀਲ ਇੰਦਰਾ ਜੈ ਸਿੰਘ ਦੁਆਰਾ ਨਿਰਭਿਆ ਦੀ ਮਾਂ ਨੂੰ ਉਸ ਦੀ ਬੇਟੀ ਦੇ ਦੋਸ਼ੀਆ ਦੀ ਫਾਂਸੀ ਦੀ ਸਜਾ ਨੂੰ ਮਾਫ ਕਰਨ ਵਾਲੀ ਅਪੀਲ 'ਤੇ ਆਸਾ ਦੇਵੀ ਭੜਕ ਗਈ ਹੈ। ਉਨ੍ਹਾਂ ਨੇ ਵਕੀਲ ਜੈ ਸਿੰਘ ਨੂੰ ਨਿਸ਼ਾਨੇ 'ਤੇ ਲੈਂਦਿਆ ਕਿਹਾ ਕਿ ਅਜਿਹੇ ਲੋਕਾਂ ਦੇ ਕਾਰਨ ਹੀ ਰੇਪ ਪੀੜਤਾਂ ਨੂੰ ਇਨਸਾਫ ਨਹੀਂ ਮਿਲਦਾ ਹੈ।

ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਇੰਦਰਾ ਜੈ ਸਿੰਘ ਦੀ ਅਪੀਲ ਉੱਤੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇੰਦਰਾ ਜੈ ਸਿੰਘ ਦੀ ਇਸ ਤਰ੍ਹਾਂ ਦਾ ਸੁਝਾਅ ਦੇਣ ਦੀ ਹਿੰਮਤ ਕਿਵੇਂ ਹੋਈ ਹੈ। ਆਸ਼ਾ ਦੇਵੀ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਵਿਚ ਉਨ੍ਹਾਂ ਨੂੰ ਕਈ ਵਾਰ ਮਿਲੀ ਪਰ ਇਕ ਵਾਰ ਵੀ ਉਸ ਦਾ ਹਾਲ-ਚਾਲ ਨਹੀਂ ਪੁੱਛਿਆ ਅਤੇ ਅੱਜ ਉਹ ਦੋਸ਼ੀਆਂ ਦੇ ਹੱਕ ਵਿਚ ਬੋਲ ਰਹੀ ਹੈ। ਆਸ਼ਾ ਦੇਵੀ ਨੇ ਗੰਭੀਰ ਆਰੋਪ ਲਗਾਉਂਦੇ ਹੋਏ ਕਿਹਾ ਕਿ ਉਹ ਅਜਿਹੇ ਬਲਾਤਕਾਰੀਆਂ ਦੀ ਸਪੋਰਟ ਕਰਕੇ ਆਪਣੀ ਰੋਜ਼ੀ ਰੋਟੀ ਚਲਾਉਂਦੇ ਹਨ ਇਸ ਲਈ ਪੀੜਤਾਂ ਨੂੰ ਇੰਨਸਾਫ ਨਹੀਂ ਮਿਲਦਾ ਹੈ।

ਕੀ ਕਿਹਾ ਸੀ ਇੰਦਰਾ ਜੈ ਸਿੰਘ ਨੇ

ਦਰਅਸਲ ਇੰਦਰਾ ਜੈ ਸਿੰਘ ਨੇ ਕਿਹਾ ਸੀ ਕਿ ਉਹ ਆਸ਼ਾ ਦੇਵੀ ਦੇ ਦਰਦ ਨੂੰ ਸਮਝਦੀ ਹੈ ਪਰ ਮੌਤ ਦੀ ਸਜ਼ਾ ਦੇ ਵਿਰੁੱਧ ਹੈ। ਉਨ੍ਹਾਂ ਨੇ ਇਸ ਦੇ ਲਈ ਕਾਂਗਰਸੀ ਪ੍ਰਧਾਨ ਸੋਨੀਆ ਗਾਂਧੀ ਦਾ ਹਵਾਲਾ ਦਿੰਦੇ ਹੋਇਆ ਹੈ ਕਿ ਸੋਨੀਆਂ ਗਾਂਧੀ ਨੇ ਜਿਸ ਤਰ੍ਹਾਂ ਰਾਜੀਵ ਗਾਂਧੀ ਦੀ ਹੱਤਿਆ ਦੀ ਦੋਸ਼ੀ ਨਲਿਨੀ ਦੀ ਮੌਤ ਦੀ ਸਜ਼ਾ ਮਾਫ ਕਰ ਦਿੱਤੀ ਹੈ ਅਜਿਹੀ ਹੀ ਉਦਹਾਰਣ ਆਸ਼ਾ ਦੇਵੀ ਨੂੰ ਪੇਸ਼ ਕਰਨੀ ਚਾਹੀਦੀ ਹੈ।

1 ਫਰਵਰੀ ਨੂੰ ਹੋਵੇਗੀ ਫਾਂਸੀ

ਦੱਸ ਦਈਏ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਗੈਂਗਰੇਪ ਕੇਸ ਦੇ ਚਾਰਾ ਦੋਸ਼ੀਆਂ ਦੇ ਲਈ ਨਵਾਂ ਡੈੱਥ ਵਾਰੰਟ ਜਾਰੀ ਕਰ ਦਿੱਤਾ ਹੈ। ਚਾਰਾਂ ਦੋਸ਼ੀਆਂ ਨੂੰ ਹੁਣ 1 ਫਰਵਰੀ ਸਵੇਰੇ 6 ਵਜੇ ਫਾਂਸੀ 'ਤੇ ਲਟਕਾਇਆ ਜਾਵੇਗਾ। ਇਸ ਤੋਂ ਪਹਿਲਾਂ ਚਾਰੇ ਦੋਸ਼ੀਆਂ ਵਿਨੈ,ਮੁਕੇਸ,ਪਵਨ ਅਤੇ ਅਕਸ਼ੇ ਨੂੰ 22 ਜਨਵਰੀ ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਇਕ ਦੋਸ਼ੀ ਨੇ ਰਾਸ਼ਟਰਪਤੀ ਦੇ ਕੋਲ ਰਹਿਮ ਦੀ ਅਪੀਲ ਕੀਤੀ ਸੀ ਪਰ ਉਸ ਦੀ ਅਪੀਲ ਖਾਰਜ ਕਰ ਦਿੱਤੀ ਗਈ ਹੈ।