13 ਸਾਲਾਂ ਬਾਅਦ ਸਿੱਖਾਂ ਦੀ ਇਸ ਪਹਿਲ 'ਤੇ ਸੁਲਝਿਆ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੈਸ਼ਨਲ ਹਾਈਵੇਅ ਲਈ ਸ਼ਿਫਟ ਕੀਤਾ ਜਾਵੇਗਾ ਗੁਰਦੁਆਰਾ ਸਾਹਿਬ

Photo

ਸ੍ਰੀਨਗਰ: ਸਿੱਖ ਭਾਈਚਾਰੇ ਵੱਲੋਂ ਇਸਾਨੀਅਤ ਨੂੰ ਦਰਸਾਉਂਦੀ ਇਕ ਤਵਸੀਰ ਸ਼੍ਰੀਨਗਰ ਤੋਂ ਸਾਹਮਣੇ ਆ ਰਹੀ ਹੈ, ਜਿਥੇ ਕਿ 1947 ਵਿਚ ਸਥਾਪਤ ਕੀਤੇ ਸ੍ਰੀਨਗਰ-ਬਾਰਾਮੂਲਾ ਸੜਕ ਦੇ ਕਿਨਾਰੇ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਪ੍ਰਬੰਧਕ ਦਰਮਿਆਨ ਸਮਝਦਾਰੀ ਤੋਂ ਬਾਅਦ ਰਾਸ਼ਟਰੀ ਰਾਜਮਾਰਗ ਦੀ ਉਸਾਰੀ ਲਈ ਤਬਦੀਲ ਕੀਤਾ ਜਾ ਰਿਹਾ ਹੈ।

ਪਹਿਲਾਂ ਇਸ ਗੁਰਦੁਆਰਾ ਸਾਹਿਬ ਨੂੰ ਲੈ ਕੇ ਵਿਵਾਦ ਚੱਲਦਾ ਨਜ਼ਰ ਆ ਰਿਹਾ ਸੀ ਪਰ ਹੁਣ ਗੁਰਦੁਆਰਾ ਪ੍ਰਬੰਧਕ ਦਰਮਿਆਨ ਸਮਝਦਾਰੀ ਤੋਂ ਬਾਅਦ ਰਾਸ਼ਟਰੀ ਰਾਜਮਾਰਗ ਦੀ ਉਸਾਰੀ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਜਾਣਕਾਰੀ ਮੁਤਾਬਿਕ ਇਹ ਗੁਰਦੁਆਰਾ ਸਾਹਿਬ ਪਾਕਿਸਤਾਨ ਤੋਂ ਆਏ ਪਰਵਾਸੀ ਪਰਿਵਾਰਾਂ ਦੀ ਸੇਵਾ ਕਰਦਾ ਹੈ ਅਤੇ ਸਿਰਫ ਸਿੱਖਾਂ ਹੀ ਨਹੀਂ ਬਲਕਿ ਸਾਰੇ ਧਰਮਾਂ ਦੇ ਲੋਕਾਂ ਦੇ ਬਸੇਰੇ ਲਈ ਇਕ ਜਗ੍ਹਾ ਬਣਿਆ ਹੋਇਆ ਸੀ।

ਇਥੇ ਸ਼ਰਨਾਰਥੀਆਂ ਤੇ ਰਾਹਗੀਰਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ, ਇਨ੍ਹਾਂ ਹੀ ਨਹੀਂ ਗੁਰਦੁਆਰਾ ਸਾਹਿਬ  ਨੇ ਹੜ੍ਹ ਅਤੇ ਭੂਚਾਲ ਦੇ ਪੀੜਤਾਂ ਨੂੰ ਵੀ ਸ਼ਰਨ ਦਿੱਤੀ ਹੈ ਦੱਸ ਦੇਈਏ ਕਿ 2006 ਵਿਚ ਸਰਕਾਰ ਨੇ ਸ਼੍ਰੀਨਗਰ ਤੋਂ ਬਾਰਾਮੂਲਾ ਤੱਕ ਨੈਸ਼ਨਲ ਹਾਈਵੇ ਦੀ ਉਸਾਰੀ ਸ਼ੁਰੂ ਕੀਤੀ। ਇਹ ਸੜਕ 2013 ਵਿਚ ਮੁਕੰਮਲ ਹੋ ਗਈ ਸੀ।

ਹਾਲਾਂਕਿ ਹਾਈ ਕੋਰਟ ਵਿਚ ਮੁਕੱਦਮੇਬਾਜ਼ੀ ਹੋਣ ਕਾਰਨ ਕਈ ਮੁਸ਼ਕਲਾਂ ਰਾਹ ਵਿਚ ਹਨ। ਇਨ੍ਹਾਂ ਵਿਚ ਗੁਰਦੁਆਰਾ, ਇਕ ਬਿਜਲੀ ਲਾਈਨ, ਪੈਟਰੋਲ ਭਰਨ ਵਾਲਾ ਸਟੇਸ਼ਨ ਅਤੇ ਪਾਣੀ ਦੀ ਸਪਲਾਈ ਲਾਈਨ ਸ਼ਾਮਲ ਸਨ। ਇੱਕ ਜ਼ਿਮੀਂਦਾਰ ਜਿਸ ਦੀ ਜ਼ਮੀਨ ਨੂੰ ਗੁਰਦੁਆਰਾ ਬਦਲਣ ਲਈ ਪ੍ਰਸਤਾਵਿਤ ਕੀਤਾ ਗਿਆ ਸੀ, ਨੇ ਇਸ ਤੇ ਇਤਰਾਜ਼ ਜਤਾਇਆ।

ਉਸ ਸਮੇਂ ਤੋਂ ਲੈ ਕੇ ਹੁਣ ਤੱਕ ਜ਼ਿੰਮੀਦਾਰ, ਗੁਰਦੁਆਰਾ ਕਮੇਟੀ, ਕੁਲੈਕਟਰ ਜ਼ਮੀਨੀ ਪ੍ਰਾਪਤੀ ਅਤੇ ਸਰਕਾਰੀ ਮੁਕੱਦਮੇ ਵਿਚ ਬੰਦ ਹਨ। ਆਖਰਕਾਰ ਵੀਰਵਾਰ ਨੂੰ ਗੁਰਦੁਆਰਾ ਮੈਨੇਜਮੈਂਟ ਅਤੇ ਸ੍ਰੀਨਗਰ ਦੇ ਡਿਪਟੀ ਕਮਿਸ਼ਨਰ, ਸ਼ਾਹਿਦ ਇਕਬਾਲ ਚੌਧਰੀ ਵਿਚਕਾਰ ਸਫਲ ਗੱਲਬਾਤ ਤੋਂ ਬਾਅਦ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਨੈਸ਼ਨਲ ਹਾਈਵੇ ਦੀ ਉਸਾਰੀ ਲਈ ਰਾਹ ਪੱਧਰਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।

ਪਿਛਲੇ ਇਕ ਹਫਤੇ ਦੌਰਾਨ ਕਈ ਮੀਟਿੰਗਾਂ ਕਰਨ ਅਤੇ ਮੁੱਦੇ ਨੂੰ ਸੁਲਝਾਉਣ ਲਈ ਪੜਤਾਲ ਕਰਨ ਤੋਂ ਬਾਅਦ, ਦੋਵੇਂ ਧਿਰਾਂ ਇਕ ਸਮਝੌਤੇ 'ਤੇ ਪਹੁੰਚ ਗਈਆਂ।  ਇਸ ਵਿਚ ਬਦਲਵੀਂ ਜ਼ਮੀਨ ਅਤੇ ਇਸ ਵਿਚ ਨੇੜਲੇ ਜ਼ਮੀਨੀ ਗੁਰਦੁਆਰੇ ਦੀ ਮੁੜ ਉਸਾਰੀ ਵੀ ਸ਼ਾਮਲ ਕੀਤੀ ਗਈ ਸੀ, ਜਿਸ ਨੂੰ ਸਿੱਖ ਕੌਮ ਨਾਲ ਸਲਾਹ ਮਸ਼ਵਰੇ ਨਾਲ ਡਿਪਟੀ ਕਮਿਸ਼ਨਰ ਨੇ ਆਖਰੀ ਰੂਪ ਦਿੱਤਾ ਸੀ।