ਦਿੱਲੀ ਦੇ ਰਾਜਪਥ ਵਿਖੇ ਸੁਰੱਖਿਆ ਬਲਾਂ ਨੇ ਸ਼ੁਰੂ ਕੀਤੀ ਗਣਤੰਤਰ ਦਿਵਸ ਲਈ ਰਿਹਰਸਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਣਤੰਤਰ ਦਿਵਸ ਲਈ ਇਹ ਰਿਹਰਸਲ ਸਵੇਰੇ 9 ਤੋਂ 12 ਵਜੇ ਤੱਕ ਹੋਵੇਗੀ, ਜੋ ਕਿ ਤਿੰਨ ਹੋਰ ਦਿਨ ਚੱਲੇਗੀ।

delhi

ਨਵੀਂ ਦਿੱਲੀ- ਦਿੱਲੀ ਵਿੱਚ ਗਣਤੰਤਰ ਦਿਵਸ ਦੀਆ ਤਿਆਰੀਆਂ ਤੇਜ ਹੁੰਦੀਆਂ ਜਾ ਰਹੀਆਂ ਹਨ। ਅੱਜ ਸੁਰੱਖਿਆ ਬਲਾਂ ਨੇ ਰਾਜਪਥ ਵਿਖੇ ਗਣਤੰਤਰ ਦਿਵਸ ਪਰੇਡ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ। ਕੱਲ੍ਹ ਤੋਂ ਸ਼ੁਰੂ ਕੀਤੀ ਗਈ ਰਿਹਰਸਲ ਦੇ ਕਾਰਨ ਰਾਜਪਾਥ ਤੋਂ ਰਾਫੀ ਮਾਰਗ, ਜਨਪਥ, ਮਾਨਸਿੰਘ ਰੋਡ ਅਤੇ ਸੀ-ਹੈਕਸਾਗਨ ਤੱਕ ਵਾਹਨਾਂ ਦੀ ਆਵਾਜਾਈ 'ਤੇ ਰੋਕ ਹੋਵੇਗੀ। ਪਰੇਡ ਵਿਜੇ ਚੌਕ ਤੋਂ ਇੰਡੀਆ ਗੇਟ ਤੱਕ ਹੋਵੇਗੀ। ਟ੍ਰੈਫਿਕ ਪੁਲਿਸ ਨੇ ਸਲਾਹ ਦਿੱਤੀ ਹੈ ਕਿ ਲੋਕ ਮੋੜਵੇਂ ਰਸਤੇ ਦੀ ਵਰਤੋਂ ਕਰ ਸਕਦੇ ਹਨ। 

ਦੱਸ ਦਈਏ ਕਿ ਗਣਤੰਤਰ ਦਿਵਸ ਲਈ ਇਹ ਰਿਹਰਸਲ ਸਵੇਰੇ 9 ਤੋਂ 12 ਵਜੇ ਤੱਕ ਹੋਵੇਗੀ, ਜੋ ਕਿ ਤਿੰਨ ਹੋਰ ਦਿਨ ਚੱਲੇਗੀ। ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਕਾਰਨ 17, 18, 20 ਅਤੇ 21 ਜਨਵਰੀ ਨੂੰ ਦਿੱਲੀ ਵਿਚ ਕਈ ਰੂਟ ਵਿਘਨ ਪਾਉਣਗੇ।