PM ਮੋਦੀ ਬੋਲੇ- 27 ਸ਼ਹਿਰਾਂ 'ਚ 1000 KM ਤੋਂ ਵੱਧ ਨਵੇਂ ਮੈਟਰੋ ਨੈਟਵਰਕ ਤੇ ਹੋ ਰਿਹਾ ਕੰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਹਿਮਦਾਬਾਦ ਤੋਂ ਬਾਅਦ ਸੂਰਤ ਗੁਜਰਾਤ ਦਾ ਦੂਜਾ ਵੱਡਾ ਸ਼ਹਿਰ ਹੈ ਜੋ ਕਿ ਮੈਟਰੋ ਜਿਹੇ ਆਧੁਨਿਕ ਜਨਤਕ ਆਵਾਜਾਈ ਪ੍ਰਣਾਲੀ ਨਾਲ ਜੁੜੇਗਾ।

MODI

ਨਵੀਂ ਦਿੱਲੀ- ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਲਗਾਤਾਰ ਦੂਜੇ ਦਿਨ ਗੁਜਰਾਤ ਨੂੰ ਇੱਕ ਤੋਹਫਾ ਦਿੱਤਾ। ਪੀਐਮ ਮੋਦੀ ਨੇ ਅੱਜ ਅਹਿਮਦਾਬਾਦ ਮੈਟਰੋ ਪ੍ਰਾਜੈਕਟ ਅਤੇ ਸੂਰਤ ਮੈਟਰੋ ਪ੍ਰਾਜੈਕਟ ਵੀਡੀਓ ਕਾਨਫਰੰਸ ਦੇ ਜਰੀਏ ਭੂਮੀ ਪੂਜਨ ਕੀਤਾ। ਇਸ ਪ੍ਰੋਗਰਾਮ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਰਾਜਪਾਲ ਆਚਾਰੀਆ ਦੇਵਵਰਤ, ਮੁੱਖ ਮੰਤਰੀ ਵਿਜੇ ਰੁਪਾਨੀ ਅਤੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਸ਼ਾਮਿਲ ਹੋਏ। 

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2014 ਤੋਂ ਪਹਿਲਾਂ 10-12 ਸਾਲਾਂ ਵਿੱਚ, ਸਿਰਫ 225 ਕਿਲੋਮੀਟਰ ਮੈਟਰੋ ਲਾਈਨ ਸੀ, ਪਿਛਲੇ 6 ਸਾਲਾਂ ਵਿੱਚ 450 ਕਿਲੋਮੀਟਰ ਤੋਂ ਵੱਧ ਮੈਟਰੋ ਨੈਟਵਰਕ ਚਾਲੂ ਕੀਤਾ ਗਿਆ ਹੈ।  ਇਸ ਵੇਲੇ ਦੇਸ਼ ਦੇ 27 ਸ਼ਹਿਰਾਂ ਵਿੱਚ 1000 ਕਿਲੋਮੀਟਰ ਤੋਂ ਵੱਧ ਦੇ ਨਵੇਂ ਮੈਟਰੋ ਨੈਟਵਰਕ ਲਈ ਕੰਮ ਚੱਲ ਰਿਹਾ ਹੈ। ਮੋਦੀ ਨੇ ਕਿਹਾ ਕਿ ਅਹਿਮਦਾਬਾਦ ਤੋਂ ਬਾਅਦ ਸੂਰਤ ਗੁਜਰਾਤ ਦਾ ਦੂਜਾ ਵੱਡਾ ਸ਼ਹਿਰ ਹੈ ਜੋ ਕਿ ਮੈਟਰੋ ਜਿਹੇ ਆਧੁਨਿਕ ਜਨਤਕ ਆਵਾਜਾਈ ਪ੍ਰਣਾਲੀ ਨਾਲ ਜੁੜੇਗਾ। ਸੂਰਤ ਦਾ ਮੈਟਰੋ ਨੈਟਵਰਕ ਇਕ ਤਰ੍ਹਾਂ ਨਾਲ ਪੂਰੇ ਸ਼ਹਿਰ ਦੇ ਮਹੱਤਵਪੂਰਨ ਵਪਾਰੀ ਕੇਂਦਰ ਨੂੰ ਜੋੜ ਦੇਵੇਗਾ। ਅੱਜ ਅਸੀਂ ਸ਼ਹਿਰਾਂ ਦੀ ਏਕੀਕ੍ਰਿਤ ਟ੍ਰਾੰਸਪੋਰਟ ਦੀ ਤਰ੍ਹਾਂ ਵਿਕਸਿਤ ਕਰਾਂਗੇ।  

ਅਹਿਮਦਾਬਾਦ ਮੈਟਰੋ ਰੇਲ ਪ੍ਰਾਜੈਕਟ ਦੇ ਦੂਜੇ ਪੜਾਅ ਵਿਚ, ਮੈਟਰੋ 28.25 ਕਿਲੋਮੀਟਰ ਦੀ ਕੁੱਲ ਲੰਬਾਈ ਦੇ ਦੋ ਰੂਟਾਂ 'ਤੇ ਕੰਮ ਕਰੇਗੀ, ਪਹਿਲਾ ਕੋਰੀਡੋਰ ਮੋਟੇਰਾ ਸਟੇਡੀਅਮ ਤੋਂ ਮਹਾਤਮਾ ਮੰਦਰ ਤੱਕ ਚੱਲੇਗਾ ਅਤੇ ਇਸਦੀ ਕੁਲ ਲੰਬਾਈ 22.83 ਕਿਲੋਮੀਟਰ ਹੋਵੇਗੀ ਜਦੋਂ ਕਿ ਦੂਜਾ ਲਾਂਘਾ ਜੀ.ਐਨ.ਐਲ.ਯੂ. ਤੋਂ ਲੈ ਕੇ ਗਿਫਟ ਸਿਟੀ ਤਕ ਕੁੱਲ ਲੰਬਾਈ 5.41 ਕਿ.ਮੀ.ਹੋਵੇਗੀ। ਸੂਰਤ ਮੈਟਰੋ ਰੇਲ ਪ੍ਰਾਜੈਕਟ ਦੇ ਕੁੱਲ 40.35 ਕਿਲੋਮੀਟਰ ਲੰਬਾਈ ਵਾਲੇ ਮੈਟਰੋ ਪ੍ਰਾਜੈਕਟ ਵਿਚ 2 ਗਲਿਆਰੇ ਹੋਣਗੇ, ਜਿਸ ਦੀ ਅਨੁਮਾਨਤ ਕੀਮਤ 12020 ਕਰੋੜ ਰੁਪਏ ਹੈ। ਪਹਿਲਾ ਕੋਰੀਡੋਰ ਸਾਰਥਨਾ ਤੋਂ ਡ੍ਰੀਮ ਸਿਟੀ ਦੇ ਵਿਚਕਾਰ ਹੋਵੇਗਾ, ਜਿਸ ਦੀ ਲੰਬਾਈ 21.61 ਕਿਲੋਮੀਟਰ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਪੀਐਮ ਮੋਦੀ ਨੇ  ਕੇਵਡੀਆ ਦੇ ਨਵੇਂ ਰੇਲ ਮਾਰਗ ਅਤੇ ਨਵੀਆਂ ਰੇਲ ਗੱਡੀਆਂ ਸ਼ੁਰੂ ਕੀਤੀ ਸਨ। ਆਧੁਨਿਕ ਜਨ ਸ਼ਤਾਬਦੀ ਐਕਸਪ੍ਰੈਸ ਵੀ ਅਹਿਮਦਾਬਾਦ ਤੋਂ ਕੇਵਡੀਆ ਜਾਵੇਗੀ ਅਹਿਮਦਾਬਾਦ ਵਿਚ ਅੱਜ 17 ਕਰੋੜ ਰੁਪਏ ਤੋਂ ਜ਼ਿਆਦਾ ਦੇ ਬੁਨਿਆਦੀ ਢਾਂਚੇ ਤੇ ਕਾਮ ਹੋਵੇਗਾ।