ਕਾਲੇ ਸਾਗਰ ਵਿੱਚ ਡੁੱਬਿਆ ਰੂਸੀ ਮਾਲ ਜਹਾਜ਼, ਦੋ ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

13 ਲੋਕਾਂ ਨੂੰ ਬਚਾਇਆ

Russian cargo ship sunk in the black sea

ਤੁਰਕੀ: ਤੁਰਕੀ ਦੇ ਕਾਲੇ ਸਾਗਰ ਦੇ ਤੱਟ ਤੋਂ ਐਤਵਾਰ ਨੂੰ ਇੱਕ ਰੂਸੀ ਮਾਲ ਜਹਾਜ਼ ਡੁੱਬ ਗਿਆ। ਸਮੁੰਦਰੀ ਜ਼ਹਾਜ਼ ਵਿਚ ਸਵਾਰ 15 ਮੈਂਬਰੀ ਚਾਲਕਾਂ ਵਿਚੋਂ 13 ਲੋਕਾਂ ਨੂੰ ਬਚਾ ਲਿਆ ਗਿਆ, ਜਦੋਂਕਿ ਬਾਕੀ ਦੋ ਦੀ ਮੌਤ ਹੋ ਗਈ।

ਉਨ੍ਹਾਂ ਨੂੰ ਬਚਾਉਣ ਲਈ ਤਿੰਨ ਲਾਈਫਬੋਟ ਸਮੁੰਦਰ ਵਿਚ ਭੇਜੀਆਂ ਗਈਆਂ ਸਨ। ਤੁਰਕੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੌਸਮ ਦੀ ਸਥਿਤੀ ਮਾੜੀ ਸੀ ਅਤੇ ਬਚਾਅ ਟੀਮ ਨੂੰ ਸਮੁੰਦਰ ਵਿੱਚ ਉਤਰਨ ਵਿੱਚ ਵੀ ਮੁਸ਼ਕਲ ਆ ਰਹੀ ਸੀ। ਇਸ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ