ਟ੍ਰੇਨ 'ਚ ਭੁੱਖਾ ਸੀ ਬੱਚਾ, ਮਾਂ ਨੇ ਰੇਲ ਮੰਤਰੀ ਨੂੰ ਕੀਤਾ ਟਵੀਟ, 23 ਮਿੰਟ 'ਚ ਮਿਲਿਆ ਦੁੱਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੱਚੇ ਨੂੰ ਸ਼ਾਂਤ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਕਾਮਯਾਬ ਨਹੀਂ ਹੋ ਸਕੀ।

The child started crying due to hunger: Mother tweeted to the Railway Minister,

ਨਵੀਂ ਦਿੱਲੀ - ਲੋਕਮਾਨਿਆ ਤਿਲਕ ਟਰਮੀਨਲ ਤੋਂ ਸੁਲਤਾਨਪੁਰ ਜਾ ਰਹੀ ਐਲਟੀਟੀ ਐਕਸਪ੍ਰੈਸ (12143) ਦੇ ਏਸੀ-3 ਕੋਚ ਵਿਚ ਸਫ਼ਰ ਕਰ ਰਹੀ ਅੰਜਲੀ ਤਿਵਾਰੀ ਦੀ ਅੱਠ ਮਹੀਨੇ ਦੀ ਬੱਚੀ ਭੁੱਖ ਨਾਲ ਰੋਣ ਲੱਗੀ। ਅੰਜਲੀ ਨੇ ਪਰਿਵਾਰ ਵਾਲਿਆਂ ਨਾਲ ਗੱਲ ਕਰਨ ਤੋਂ ਬਾਅਦ ਰੇਲ ਮੰਤਰੀ ਨੂੰ ਟਵੀਟ ਕੀਤਾ। ਟਵੀਟ ਦੇ 23 ਮਿੰਟ ਬਾਅਦ ਰੇਲਵੇ ਪ੍ਰਸ਼ਾਸਨ ਨੇ ਕਾਨਪੁਰ ਸੈਂਟਰਲ 'ਤੇ ਬੱਚੇ ਨੂੰ ਦੁੱਧ ਮੁਹੱਈਆ ਕਰਵਾਇਆ। ਮਹਿਲਾ ਨੇ ਫੋਨ 'ਤੇ ਰੇਲਵੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ। 

ਅੰਜਲੀ ਤਿਵਾਰੀ, ਮੂਲ ਰੂਪ ਵਿਚ ਸੁਲਤਾਨਪੁਰ ਦੀ ਵਸਨੀਕ ਹੈ ਤੇ ਉਹ ਆਪਣੇ ਦੋ ਬੱਚਿਆਂ ਨਾਲ ਘਰ ਆਉਣ ਲਈ ਐਲਟੀਟੀ ਐਕਸਪ੍ਰੈਸ ਦੇ ਬੀ-1 ਕੋਚ ਦੇ 17 ਅਤੇ 20 ਨੰਬਰ ਡੱਬੇ ਵਿਚ ਸਵਾਰ ਸੀ। ਜਦੋਂ ਟ੍ਰੇਨ 14.30 'ਤੇ ਭੀਮਸੇਨ ਸਟੇਸ਼ਨ 'ਤੇ ਪਹੁੰਚਣ ਵਾਲੀ ਸੀ ਤਾਂ ਉਸ ਦਾ ਬੱਚਾ ਭੁੱਖ ਨਾਲ ਰੋਣ ਲੱਗਾ। ਬੱਚੇ ਨੂੰ ਸ਼ਾਂਤ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਕਾਮਯਾਬ ਨਹੀਂ ਹੋ ਸਕੀ। ਪਰਿਵਾਰ ਵਾਲਿਆਂ ਨਾਲ ਗੱਲ ਕਰਨ ਤੋਂ ਬਾਅਦ ਸਵੇਰੇ ਮਹਿਲਾ ਨੇ ਰੇਲ ਮੰਤਰੀ ਨੂੰ ਟਵੀਟ ਕੀਤਾ।

ਉਦੋਂ ਤੱਕ ਟਰੇਨ ਭੀਮਸੇਨ ਸਟੇਸ਼ਨ ਤੋਂ ਰਵਾਨਾ ਹੋ ਚੁੱਕੀ ਸੀ। ਟਵੀਟ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਸਰਗਰਮ ਹੋ ਗਿਆ। ਕਾਨਪੁਰ ਸੈਂਟਰਲ ਦੇ ਡਿਪਟੀ ਸੀਟੀਐਮ ਹਿਮਾਂਸ਼ੂ ਸ਼ੇਖਰ ਉਪਾਧਿਆਏ ਦੇ ਨਿਰਦੇਸ਼ਾਂ 'ਤੇ ਏਸੀਐਮ ਸੰਤੋਸ਼ ਤ੍ਰਿਪਾਠੀ ਨੇ ਬੱਚੇ ਲਈ ਦੁੱਧ ਦਾ ਪ੍ਰਬੰਧ ਕੀਤਾ। ਜਦੋਂ ਟਰੇਨ 15.15 ਵਜੇ ਕਾਨਪੁਰ ਸੈਂਟਰਲ ਦੇ ਪਲੇਟਫਾਰਮ ਨੰਬਰ ਨੌਂ 'ਤੇ ਪਹੁੰਚੀ ਤਾਂ ਡੱਬੇ 'ਚ ਜਾ ਕੇ ਗਰਮ ਦੁੱਧ ਦਿੱਤਾ।
ਸੰਤੋਸ਼ ਤ੍ਰਿਪਾਠੀ ਨੇ ਅੰਜਲੀ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਇਸ ਮਦਦ ਲਈ ਰੇਲਵੇ ਵਿਭਾਗ ਦਾ ਧੰਨਵਾਦ ਕੀਤਾ। ਇਹ ਟਰੇਨ 8 ਮਿੰਟ ਬਾਅਦ ਕਾਨਪੁਰ ਤੋਂ ਸੁਲਤਾਨਪੁਰ ਲਈ ਰਵਾਨਾ ਹੋਈ।