Madhya Pradesh News : ਬਦਮਾਸ਼ ਨੇ ਬੋਲੈਰੋ ਗੱਡੀ ਹੇਠ ਦਰੜ ਕੇ ਮਾਰਿਆ ASI

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Madhya Pradesh News : ਪੈਟਰੋਲ ਪੰਪ ਤੋਂ ਬਿਨਾਂ ਪੈਸੇ ਦੇ ਕੇ ਭੱਜ ਰਹੇ ਬਦਮਾਸ਼ ਨੂੰ ਰੁਕਣ ਲਈ ASI ਨੇ ਲਗਾਇਆ ਸੀ ਨਾਕਾ

Badmash killed ASI under Bolero vehicle Madhya Pradesh news in punjabi

Badmash killed ASI under Bolero vehicle Madhya Pradesh News in punjabi : ਛਿੰਦਵਾੜਾ 'ਚ ਵੀਰਵਾਰ ਸਵੇਰੇ ਇਕ ਬਦਮਾਸ਼ ਨੇ ਪੁਲਿਸ ਦੇ ਏਐਸਆਈ 'ਤੇ ਬੋਲੈਰੋ ਚੜਾ ਦਿਤੀ। ਜਿਥੇ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਬਦਮਾਸ਼ ਬਿਨਾਂ ਪੈਸੇ ਦਿੱਤੇ ਪੈਟਰੋਲ ਪੰਪ ਤੋਂ ਭੱਜ ਰਹੇ ਸਨ। ਪੁਲਿਸ ਨੇ ਨਾਕਾ ਲਗਾ ਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਏਐਸਆਈ ਨੇ ਬੋਲੈਰੋ ਦੇ ਅੱਗੇ ਆ ਕੇ ਉਸ ਨੂੰ ਰੁਕਣ ਲਈ ਕਿਹਾ, ਪਰ ਮੁਲਜ਼ ਨੇ ਰਫ਼ਤਾਰ ਘੱਟ ਕਰਨ ਦੀ ਬਜਾਏ ਬੋਲੈਰੋ ਨੂੰ ਭਜਾਉਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: Gurdaspur News: ਕੜਾਕੇ ਦੀ ਠੰਢ ਨੇ ਚੋਰਾਂ ਦਾ ਵੀ ਕੀਤਾ ਬੁਰਾ ਹਾਲ, ਦੁਕਾਨ ਤੋਂ ਚੋਰੀ ਕੀਤੇ ਗਰਮ ਸਵੈਟਰ  

ਏਐਸਆਈ ਨਰੇਸ਼ ਸ਼ਰਮਾ (52) ਛਿੰਦਵਾੜਾ ਜ਼ਿਲ੍ਹੇ ਦੇ ਮਹੁਲਝਿਰ ਥਾਣੇ ਵਿਚ ਤਾਇਨਾਤ ਸਨ। ਐਡੀਸ਼ਨਲ ਐਸਪੀ ਅਨੁਸਾਰ ਏਐਸਆਈ ਨੂੰ ਡਾਇਲ-100 ਰਾਹੀਂ ਸੂਚਨਾ ਮਿਲੀ ਸੀ ਕਿ ਬੋਲੈਰੋ ਚਾਲਕ ਪਰਸੀਆ ਸਥਿਤ ਨਿਊਟਨ ਪੈਟਰੋਲ ਪੰਪ ਤੋਂ ਡੀਜ਼ਲ ਭਰਵਾ ਕੇ ਬਿਨਾਂ ਪੈਸੇ ਦਿੱਤੇ ਭੱਜ ਰਿਹਾ ਹੈ। 

ਇਹ ਵੀ ਪੜ੍ਹੋ: Hoshiarpur News : ਦੁਬਈ ’ਚ ਪੰਜਾਬੀ ਨੌਜਵਾਨ ਨੂੰ ਗੋਲ਼ੀ ਮਾਰਨ ਦੇ ਹੁਕਮ, ਸਜ਼ਾ ਮੁਆਫੀ ਲਈ ਦੇਣੀ ਪਵੇਗੀ 60 ਲੱਖ ਰੁਪਏ ਬਲੱਡ ਮਨੀ

ਏਐਸਆਈ ਥਾਣੇ ਦੇ ਸਾਹਮਣੇ ਨਾਕੇ ’ਤੇ ਬੋਲੈਰੋ ਨੂੰ ਰੋਕਣ ਲਈ ਖੜ੍ਹਾ ਸੀ। ਮੁਲਜ਼ਮ ਡਰਾਈਵਰ ਉਨ੍ਹਾਂ ਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ। ਬਾਅਦ ਵਿਚ ਪੁਲਿਸ ਨੇ ਉਸ ਨੂੰ 50 ਕਿਲੋਮੀਟਰ ਦੂਰ ਤੋਂ ਫੜ ਲਿਆ। ਇੱਥੇ ਏ.ਐਸ.ਆਈ ਨੂੰ ਗੰਭੀਰ ਹਾਲਤ ਵਿੱਚ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ। ਇੱਥੇ ਉਸ ਦੀ ਮੌਤ ਹੋ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੁਲਿਸ ਨੇ ਪਹਿਲਾਂ ਧਾਰਾ 307 ਤਹਿਤ ਕੇਸ ਦਰਜ ਕੀਤਾ ਸੀ, ਬਾਅਦ ਵਿੱਚ ਧਾਰਾ 302 ਤਹਿਤ ਰਿਪੋਰਟ ਦਰਜ ਕੀਤੀ ਸੀ। ਪੁਲਿਸ ਮੁਤਾਬਕ ਡਰਾਈਵਰ ਨਸ਼ੇ ਦੀ ਹਾਲਤ 'ਚ ਸੀ। ਏਐਸਆਈ ਦੇ ਨੱਕ ਅਤੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ।

 (For more Punjabi news apart from Badmash killed ASI under Bolero vehicle Madhya Pradesh news in punjabi , stay tuned to Rozana Spokesman)