Delhi News : ਦਿੱਲੀ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਪੂਰਵਾਂਚਲੀਆਂ ਲਈ ਕੀਤਾ ਇੱਕ ਵੱਡਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi News : ਕਿਹਾ - ਪੂਰਵਾਂਚਲੀਆਂ ਲਈ ਬਣੇਗੀ ਨਵੀਂ ਨੀਤੀ, ਦਿੱਲੀ ’ਚ ਮਿਲਣਗੇ ਮੁਫ਼ਤ ਬਿਜਲੀ ਤੇ ਪਾਣੀ 

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

Delhi News in Punjabi : ਦਿੱਲੀ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਪੂਰਵਾਂਚਲੀਆਂ ਲਈ ਇੱਕ ਵੱਡਾ ਐਲਾਨ ਵੀ ਕੀਤਾ ਹੈ। ਕੇਜਰੀਵਾਲ ਨੇ ਪੂਰਵਾਂਚਲੀਆਂ ਨਾਲ ਵਾਅਦਾ ਕੀਤਾ ਕਿ ਪੂਰਵਾਂਚਲੀਆਂ ਲਈ ਇੱਕ ਨਵੀਂ ਨੀਤੀ ਬਣੇਗੀ। ਉਨ੍ਹਾਂ ਕਿਹਾ ਕਿ ਦਿੱਲੀ ਕਿਰਾਏਦਾਰਾਂ ਲਈ ਮੁਫ਼ਤ ਬਿਜਲੀ ਤੇ ਪਾਣੀ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਰਾਏਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਬਹੁਤ ਵੱਡਾ ਕਦਮ ਹੋਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ’ਚ ਜ਼ਿਆਦਾਤਰ ਪੂਰਵਾਂਚਲ ਦੇ ਲੋਕ ਆਉਂਦੇ ਹਨ ਅਤੇ ਉਹ ਬਹੁਤ ਗਰੀਬ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇੱਕ ਬਿਲਡਿੰਗ ਵਿਚ ਸੌ ਸੌ ਲੋਕ ਰਹਿੰਦੇ ਹਨ। ਅਜਿਹੇ ’ਚ ਇੰਨੀ ਗਰੀਬੀ ਹਾਲਾਤ ’ਚ ਜਦੋਂ ਉਨ੍ਹਾਂ ਨੂੰ ਸਬਸਿਡੀ ਜਾਂ ਸਰਕਾਰ ਦੇ ਲਾਭ ਨਹੀਂ ਮਿਲਦੇ  ਤਾਂ ਉਨ੍ਹਾਂ ਨੂੰ ਪੈਸੇ ਦੀ ਕਾਫ਼ੀ ਦਿੱਕਤ ਹੁੰਦੀ ਹੈ ਤਾਂ ਹੁਣ ਉਨ੍ਹਾਂ ਸਭ ਲੋਕਾਂ ਬਿਜਲੀ ਪਾਣੀ ਮੁਫ਼ਤ ਦਿੱਤਾ ਜਾਵੇਗਾ। 

(For more news apart from  Before Delhi elections, Arvind Kejriwal made big announcement for his predecessors News in Punjabi, stay tuned to Rozana Spokesman)