ਬਿਹਾਰ ਸੜਕ ਹਾਦਸੇ 'ਚ 7 ਦੀ ਮੌਤ, 9 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਵਾਨ ਦੇ ਸਰਾਏ ਇਲੇਕੇ ਵਿਚ ਇਕ ਪਿਕਅੱਪ ਗੱਡੀ ਅਤੇ ਇਕ ਟਰੱਕ ਵਿਚਕਾਰ ਹੋਈ ਟੱਕਰ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ.....

Accident

ਸੀਵਾਨ (ਬਿਹਾਰ) :  ਸੀਵਾਨ ਦੇ ਸਰਾਏ ਇਲੇਕੇ ਵਿਚ ਇਕ ਪਿਕਅੱਪ ਗੱਡੀ ਅਤੇ ਇਕ ਟਰੱਕ ਵਿਚਕਾਰ ਹੋਈ ਟੱਕਰ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਨੌਂ ਹੋਰ ਜ਼ਖ਼ਮੀ ਹੋ ਗਏ। ਸੀਵਾਨ ਦੇ ਵਧੀਕ ਪੁਲਿਸ ਸੁਪਰਡੈਂਟ ਕੇ.ਕੇ. ਮਿਸ਼ਰਾ ਨੇ ਦਸਿਆ ਕਿ ਇਹ ਘਟਨਾ ਸਨਿਚਰਵਾਰ ਨੂੰ ਸਰਾਏ ਇਲਾਕੇ ਵਿਚ ਹੋਈ। ਇਹ ਘਟਨਾ ਉਸ ਸਮੇਂ ਹੋਈ ਜਦੋਂ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਮਗਰੋਂ ਲੋਕ ਅਪਣੇ ਪਿੰਡ ਵਾਪਸ ਜਾ ਰਹੇ ਸਨ।

ਜ਼ਿਕਰਯੋਗ ਹੈ ਕਿ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਫ਼ਰਾਰ ਹੋ ਗਿਆ। ਪੁਲਿਸ ਅਧਿਕਾਰੀ ਨੇ ਦਸਿਆ ਕਿ ਪਿਕਅੱਪ ਗੱਡੀ ਵਿਚ ਸਵਾਰ ਨੌਂ ਜ਼ਖ਼ਮੀਆਂ ਵਿਚੋਂ ਅੱਠ ਨੂੰ ਪਟਨਾ ਦੇ ਮੈਡੀਕਲ ਕਾਲਜ ਐਂਡ ਹਾਸਪੀਟਲ ਵਿਚ ਭਰਤੀ ਕਰਾਇਆ ਗਿਆ ਹੈ। (ਪੀਟੀਆਈ)