ਕਾਂਗਰਸ ਘਰ-ਘਰ ਜਾ ਕੇ ਰੁਜ਼ਗਾਰ ਲਈ ਨੌਜੁਆਨਾਂ ਦੇ ਭਰੇਗੀ ਫ਼ਾਰਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾ ਵਿਚ ਰੁਜ਼ਗਾਰ ਦੇ ਮੁੱਦੇ ਨੂੰ ਜ਼ੋਰਸ਼ੋਰ ਨਾਲ ਚੁੱਕਣ 'ਤੇ ਮਿਲੀ ਸਫ਼ਲਤਾ ਦੇ ਮੱਦੇ ਨਜ਼ਰ ਕਾਂਗਰਸ.......

Rahul Gandhi With Keshav Chand Yadav

ਨਵੀਂ ਦਿੱਲੀ : ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾ ਵਿਚ ਰੁਜ਼ਗਾਰ ਦੇ ਮੁੱਦੇ ਨੂੰ ਜ਼ੋਰਸ਼ੋਰ ਨਾਲ ਚੁੱਕਣ 'ਤੇ ਮਿਲੀ ਸਫ਼ਲਤਾ ਦੇ ਮੱਦੇ ਨਜ਼ਰ ਕਾਂਗਰਸ ਹੁਣ ਲੋਕ ਸਭਾ ਚੋਣਾਂ ਲਈ ਪੂਰੇ ਦੇਸ਼ 'ਚ ਨੌਜੁਆਨਾਂ ਨਾਲ ਸਪੰਰਕ ਕਰਨ ਅਤੇ ਉਨ੍ਹਾਂ ਤੋਂ ਅਪਣੀ ਸਰਕਾਰ ਬਣਾਉਣ 'ਤੇ ਰੁਜ਼ਗਾਰ ਸਬੰਧੀ ਮਦਦ ਦਾ ਵਾਅਦਾ ਕਰਨ ਜਾ ਰਹੀ ਹੈ। ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਹਾਲ ਹੀ ਵਿਚ ਕਾਂਗਰਸ ਦੇ ਵਿਭਾਗਾਂ ਅਤੇ ਜਥੇਬੰਦੀਆਂ ਨਾਲ ਬੈਠਕ ਵਿਚ ਭਾਰਤੀ ਯੂਥ ਕਾਂਗਰਸ ਨੂੰ 'ਚਲੋ ਪੰਚਾਇਤ' ਮੁਹਿੰਮ ਤਹਿਤ ਘਰ ਘਰ ਜਾ ਕੇ ਨੌਜੁਆਨਾਂ ਨਾਲ ਸਪੰਰਕ ਕਰਨ ਅਤੇ ਪਾਰਟੀ ਦੇ ਪੱਖ ਵਿਚ ਉਨ੍ਹਾਂ ਨੂੰ ਲਾਮਬੰਦ ਕਰਨ ਨੂੰ ਕਿਹਾ ਹੈ। 

ਭਾਰਤੀ ਯੂਥ ਕਾਂਗਰਸ ਦੇ ਪ੍ਰਧਾਨ ਕੇਸ਼ਵ ਚੰਦ ਯਾਦਵ ਨੇ ਕਿਹਾ, ਹਾਲੀਆ ਵਿਧਾਨ ਸਭਾ ਚੋਣਾ ਵਿਚ ਸਬੰਧਤ ਰਾਜਾਂ ਦੇ ਨੌਜੁਆਨਾਂ ਤੋਂ ਫ਼ਾਰਮ ਭਰਵਾਉਣ ਦਾ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਰੁਜ਼ਗਾਰ ਜਾਂ ਭੱਤੇ ਦੀ ਮਦਦ ਦਿਤੀ ਜਾਵੇਗੀ। ਸਰਕਾਰ ਬਣਨ ਦੇ ਨਾਲ ਹੀ ਤਿੰਨਾਂ ਰਾਜਾਂ ਵਿਚ ਅਸੀਂ ਇਹ ਵਾਅਦਾ ਪੂਰਾ ਕਰ ਰਹੇ ਹਾਂ। (ਪੀਟੀਆਈ)