ਪੁਲਵਾਮਾ : ਅਤਿਵਾਦੀਆਂ ਦੇ ਨਾਲ ਮੁੱਠਭੇੜ , ਮੇਜਰ ਸਣੇ 4 ਜਵਾਨ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ - ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਸੋਮਵਾਰ ਨੂੰ ਸੁਰੱਖਿਆ ਬਲਾਂ ਦੇ ਨਾਲ ਅਤਿਵਾਦੀਆਂ ਦੀ ਮੁੱਠਭੇੜ ਵਿਚ ..

Encounter with terrorists in Pulwama

ਜੰਮੂ - ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਵਿਚ ਹੋਏ ਅਤਿਵਾਦੀ ਹਮਲੇ ਤੋਂ  ਬਾਅਦ ਸੋਮਵਾਰ ਨੂੰ ਸੁਰੱਖਿਆ ਬਲਾਂ ਦੇ ਨਾਲ ਅਤਿਵਾਦੀਆਂ ਦੀ ਮੁੱਠਭੇੜ ਵਿਚ ਇੱਕ ਮੇਜਰ ਸਣੇ 4 ਜਵਾਨ ਸ਼ਹੀਦ ਹੋ ਗਏ । ਇੱਕ ਸਥਾਨੀ ਨਾਗਰਿਕ ਦੀ ਵੀ ਮੌਤ ਹੋ ਗਈ ਹੈ। ਪੁਲਵਾਮਾ ਦੇ ਪਿੰਗਲਿਨਾ ਖੇਤਰ ਵਿਚ ਦੋ ਤੋਂ ਤਿੰਨ ਅਤਿਵਾਦੀ ਛੁਪੇ ਹੋਣ ਦੀ ਸੰਭਾਵਨਾ ਹੈ ।ਸੁਰੱਖਿਆ ਬਲਾਂ ਨੇ ਪੂਰੇ ਖੇਤਰ ਨੂੰ ਚਾਰੇ ਪਾਸਿਓਂਂ ਘੇਰ ਲਿਆ ਹੈ।

 ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਦੇਸ਼ ਨੇ ਚਾਰ ਹੋਰ ਸੈਨਿਕਾਂ ਨੂੰ ਖੋ ਦਿੱਤਾ ਹੈ। ਸੀ.ਆਰ.ਪੀ.ਐਫ. ਦੇ 40 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੁਲਵਾਮਾ ਵਿਚ ਅਤਿਵਾਦੀਆਂ ਦੇ ਸਫਾਏ ਲਈ ਜਬਰਦਸਤ ਆਪਰੇਸ਼ਨ ਸ਼ੁਰੂ ਕੀਤੇ ਹਨ। ਪੁਲਵਾਮਾ ਦੇ ਪਿੰਗਲਿਨਾ ਵਿਚ ਖਬਰ ਮਿਲਣ ਤੇ ਸੁਰੱਖਿਆ ਬਲਾਂ ਨੇ ਅਤਿਵਾਦੀਆਂ ਨੂੰ ਘੇਰਾ ਪਾ ਲਿਆ। ਦੇਰ ਰਾਤ ਤੋਂ ਸੋਮਵਾਰ ਤੜਕੇ ਤੱਕ  ਜਾਰੀ ਮੁੱਠਭੇੜ ਵਿਚ ਮੇਜਰ ਸਣੇ ਚਾਰ ਜਵਾਨ ਸ਼ਹੀਦ ਹੋ ਗਏ। ਇੱਕ ਜਵਾਨ ਜਖ਼ਮੀ ਦੱਸਿਆ ਜਾ ਰਿਹਾ ਹੈ ।

ਮੁੱਠਭੇੜ ਦੌਰਾਨ ਇੱਕ ਆਮ  ਨਾਗਰਿਕ ਦੀ ਵੀ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਦੋ ਤੋਂ ਤਿੰਨ ਅਤਿਵਾਦੀ ਉੱਥੇ ਛੁਪੇ ਹੋਏ ਹਨ। ਬੀਤੀ 14 ਫਰਵਰੀ ਨੂੰ ਹੋਏ ਅਤਿਵਾਦੀ ਹਮਲੇ ਵਿਚ ਜਵਾਨਾਂ ਦੀ ਸ਼ਹਾਦਤ ਤੇ ਫੌਜ ਨੇ ਕਾਰਵਾਈ ਸ਼ੁਰੂ ਕੀਤੀ ਹੀ ਸੀ, ਕਿ ਸੋਮਵਾਰ ਤੜਕੇ ਤੋਂ ਅਤਿਵਾਦੀਆਂ ਨੇ ਫੇਰ ਆਪਣੇ ਕਦਮ ਵਧਾਉਣ ਸ਼ੁਰੂ ਕਰ ਦਿੱਤੇ ਹਨ। ਸਵੇਰ ਤੋਂ ਜਾਰੀ ਮੁੱਠਭੇੜ ਵਿਚ ਮੇਜਰ ਸਣੇ ਚਾਰ ਜਵਾਨ ਸ਼ਹੀਦ ਹੋ ਗਏ ਹਨ ਜਦਕਿ ਇੱਕ ਜਵਾਨ ਦੇ ਜਖ਼ਮੀ ਹੋਣ ਦੀ ਖਬਰ ਸਾਹਮਣੇ ਆਈ ਹੈ।

ਸਾਰੇ ਸ਼ਹੀਦ ਜਵਾਨ 55 ਰਾਸ਼ਟਰੀ ਰਾਈਫਲਸ ਦੇ ਸਨ। ਉਥੇੇ ਹੀ ਇਕ ਸਥਾਨੀ  ਨਾਗਰਿਕ ਦੀ ਵੀ ਮੌਤ ਹੋ ਗਈ ਹੈ । ਇਸ ਵਿਚ ਸੁਰੱਖਿਆ ਬਲਾਂ ਨੇ ਆਸਪਾਸ ਦੇ ਇਲਾਕੇ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ । ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਪੁਲਵਾਮਾ ਜਿਲ੍ਹੇ ਵਿਚ ਸੀ.ਆਰ.ਪੀ.ਐਫ. ਦੇ ਕਾਫਲੇ ਤੇ ਹੋਏ ਅਤਿਵਾਦੀ ਹਮਲੇ ਨੂੰ ਲੈ ਕੇ ਦੇਸ਼ ਰੋਸ ਵਿਚ ਹੈ। ਇਸ ਹਮਲੇ ਵਿਚ ਸੀ.ਆਰ.ਪੀ.ਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਸ਼ਹਾਦਤ ਤੋਂ ਦੇਸ਼ ਵਿਚ ਪੈਦਾ ਹੋਏ ਰੋਸ ਨੂੰ ਦੇਖਦੇ ਹੋਏ ਸਰਕਾਰ ਨੇ ਵੱਖਵਾਦੀਆਂ ਨੂੰ  ਦਿੱਤੀ ਸੁਰੱਖਿਆ ਵਾਪਿਸ ਲੈ ਲਈ ਹੈ, ਜਿਸ ਵਿਚ APHC ਦੇ ਚੇਅਰਮੈਨ ਮੀਰਵਾਈਜ਼ ਉਮਰ ਫਾਰੂਕ,ਸ਼ਬੀਰ ਸ਼ਾਹ, ਹਾਸ਼ਿਮ ਕੁਰੇਸ਼ੀ,ਬਿਲਾਲ ਲੋਨ,ਫਜ਼ਲ ਹਕ ਕੁਰੁਸ਼ੀ ਅਤੇ ਅਬਦੁਲ ਗਨੀ ਭਟ ਸ਼ਾਮਿਲ ਹਨ।