ਭਾਰਤੀ ਸੈਨਾ ਦੇ ਅਧਿਕਾਰੀਆਂ ਨੇ ਪੁਲਵਾਮਾ ਸ਼ਹੀਦਾਂ ਦੀ ਯਾਦ 'ਚ ਕਾਲੀ ਪੱਟੀ ਬੰਨ੍ਹ ਕੇ ਲਿਆ ਪੁਰਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਸੈਨਾ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਮੈਦਾਨ ਅਤੇ ਅਤਿਵਾਦੀ ਰੋਕਥਾਮ ਮੁਹਿੰਮ ਵਿਚ ਬਹਾਦਰੀ ਲਈ ਇਥੇ ਪੁਰਸਕਾਰ ਲੈਂਦਿਆਂ.......

Indian Army Officers

ਕੋਲਕਾਤਾ : ਭਾਰਤੀ ਸੈਨਾ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਮੈਦਾਨ ਅਤੇ ਅਤਿਵਾਦੀ ਰੋਕਥਾਮ ਮੁਹਿੰਮ ਵਿਚ ਬਹਾਦਰੀ ਲਈ ਇਥੇ ਪੁਰਸਕਾਰ ਲੈਂਦਿਆਂ ਪੁਲਵਾਮਾ ਅਤਿਵਾਦੀ ਹਮਲੇ ਵਿਚ ਮਾਰੇ ਗਏ ਸੀ.ਆਰ.ਪੀ.ਐਫ਼. ਜਵਾਨਾਂ ਦੀ ਯਾਦ ਵਿਚ ਕਾਲੀਆਂ ਪੱਟੀਆਂ ਬੰਨ੍ਹੀਆਂ। ਪੂਰਬੀ ਕਮਾਨ ਦੇ ਜਨਰਲ ਅਫ਼ਸਰ ਕਮਾਂਡਿੰਗ-ਇਨ-ਚੀਫ਼ ਦੇ ਲੈਫ਼ਿਟੀਨੈਂਟ ਜਨਰਲ ਐਮ.ਐਮ. ਨਰਵਾਨੇ ਅਤੇ ਬਲ ਦੇ ਸਾਰੇ ਮੈਂਬਰਾਂ ਨੇ ਬਾਹਵਾਂ 'ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਸਨ। 

ਨਰਵਾਨੇ ਨੇ ਫ਼ੋਰਟ ਵੀਲੀਅਮ ਵਿਚ ਪੂਰਬੀ ਕਮਾਨ ਦੇ ਦਫ਼ਤਰ ਵਿਚ ਹੋਏ ਇਨਾਮ ਵੰਡ ਪ੍ਰੋਗਰਾਮ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ਜਵਾਨਾਂ ਦੀ ਮੌਤ ਦੁਖ਼ਦ ਘਟਨਾ ਹੈ, ਅਸੀਂ ਸਾਰੇ ਭਰਾ ਹਾਂ। ਅਸੀਂ ਤਾਲਮੇਲ ਬਣਾ ਕੇ ਕੰਮ ਕਰਦੇ ਰਹਾਂਗੇ ਅਤੇ ਇਕ ਜਾਂ ਦੋ ਘਟਨਾਵਾਂ ਨਾਲ ਅਪਣੇ ਜੋਸ਼ ਨੂੰ ਘੱਟ ਨਹੀਂ ਹੋਣ ਦੇਵਾਂਗੇ। (ਪੀਟੀਆਈ)