ਬਿਹਾਰ ਵਿਚ ਮੋਦੀ ਨੇ 33 ਹਜ਼ਾਰ ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਦਿਤਾ ਤੋਹਫ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਝਾਰਖੰਡ 'ਚ ਮੋਦੀ ਨੇ 800 ਕਰੋੜ ਦੀਆਂ ਯੋਜਨਾਵਾਂ ਦੀ ਦਿਤੀ ਸੌਗਾਤ....

Narendra Modi With Nitesh Kumar

ਪਟਨਾ/ਰਾਂਚੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਬਿਹਾਰ ਅਤੇ ਝਾਰਖੰਡ ਦੌਰੇ 'ਤੇ ਪਹੁੰਚੇ। ਭਾਗਲਪੁਰ 'ਚ ਮੋਦੀ ਨੇ ਪੁਲਵਾਮਾ ਹਮਲੇ 'ਤੇ ਕਿਹਾ ਕਿ ਜੋ ਅੱਗ ਸੱਭ ਦੇ ਦਿਲ 'ਚ ਹੈ ਉਹ ਮੇਰੇ ਵਿਚ ਵੀ ਹੈ। ਉਨ੍ਹਾਂ ਨੇ ਬਰੌਨੀ 'ਚ ਰਿਮੋਟ ਕੰਟਰੋਲ ਨਾਲ ਪਟਨਾ ਮੈਟਰੋ ਦਾ ਨੀਂਹ ਪੱਥਰ ਰਖਿਆ। ਇਸ 'ਤੇ 13,365 ਕਰੋੜ ਰੁਪਏ ਦੀ ਲਾਗਤ ਆਵੇਗੀ। ਇਥੇ ਪ੍ਰਧਾਨ ਮੰਤਰੀ ਨੇ 33 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਯੋਜਨਾਵਾਂ ਦੀ ਸੌਗਾਤ ਵੀ ਦਿਤੀ। ਇਸ ਉਪਰੰਤ ਮੋਦੀ ਵਲੋਂ ਝਾਰਖੰਡ ਦੇ ਹਜ਼ਾਰੀਬਾਗ਼ ਵਿਖੇ ਤਿੰਨ ਮੈਡੀਕਲ ਕਾਲਜਾਂ ਦਾ ਉਦਘਾਟਨ ਵੀ ਕੀਤਾ। ਨਾਲ ਹੀ 800 ਕਰੋੜ ਦੀਆਂ ਯੋਜਨਾਵਾਂ ਦੀ ਸ਼ੁਰੂ ਕੀਤੀ।

 ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਝਾਰਖੰਡ ਦੀ ਧਰਤੀ ਨੇ ਸੈਨਿਕ ਅਤੇ ਕ੍ਰਾਂਤੀਵੀਰ ਦਿਤੇ ਹਨ ਅਤੇ ਵੀਰ ਸ਼ਹੀਦ ਵਿਜੇ ਸੋਰੇਨ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਨੇ ਕਿਹਾ ਕਿ ਝਾਰਖੰਡ ਦੇ ਵਿਕਾਸ ਲਈ ਬੀਤੇ ਸਾਢੇ ਚਾਰ ਸਾਲ ਤੋਂ ਜੋ ਕੰਮ ਕੀਤਾ ਜਾ ਰਿਹਾ ਹੈ ਉਸ ਨੂੰ ਜਲਦ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਭਾਗਲਪੁਰ ਪਹੁੰਚਣ 'ਤੇ ਪ੍ਰਧਾਨ ਮੰਤਰੀ ਵਲੋਂ ਦੇਸ਼ ਲਈ ਆਪਣਾ ਬਲਿਦਾਨ ਦੇਣ ਵਾਲੇ ਪਟਨਾ ਅਤੇ ਭਾਗਲਪੁਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨਾਂ੍ਹ ਨੇ ਭਾਸ਼ਣ ਦੌਰਾਨ ਕਿਹਾ ਕਿ ਅੱਜ ਬਿਹਾਰ ਦੇ ਵਿਕਾਸ ਲਈ ਹਜ਼ਾਰਾਂ ਕਰੋੜ ਦੇ ਦਰਜਨਾਂ ਵਿਕਾਸ ਕਾਰਜਾਂ ਦਾ ਆਰੰਭ ਕੀਤਾ ਗਿਆ ਹੈ। 

ਬਿਹਾਰ ਦੇ ਵਿਕਾਸ ਅਤੇ ਇਥੇ ਦੇ ਹਰ ਵਿਅਕਤੀ ਦੀਆਂ ਸਿਹਤ ਸਬੰਧੀ ਸੁਵਿਧਾਵਾਂ ਵਧਾਉਣ ਦੇ ਪ੍ਰਾਜੈਕਟ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਐਨ.ਡੀ.ਏ. ਸਰਕਾਰ ਬਿਹਾਰ ਸਣੇ ਪੂਰਬੀ ਭਾਰਤ ਦੇ ਵਿਕਾਸ ਲਈ ਇਕ ਤੋਂ ਇਕ ਵਿਲੱਖਣ ਵਿਕਾਸ ਕਾਰਜ ਸ਼ੁਰੂ ਕਰ ਰਹੀ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਖੇਤਰ ਦੇਸ਼ ਦੇ ਵਿਕਾਸ ਨੂੰ ਰਫ਼ਤਾਰ ਦੇਣ ਵਾਲਾ ਮਹੱਤਵਪੂਰਨ ਖੇਤਰ ਬਣ ਜਾਵੇਗਾ।  

ਅਜਿਹੀਆਂ ਯੋਜਨਾਵਾਂ ਵਿਚੋਂ ਪ੍ਰਧਾਨਮੰਤਰੀ ਊਰਜਾ ਗੰਗਾ ਯੋਜਨਾ ਵੀ ਹੈ। ਇਸ ਨਾਲ ਉਪਰ , ਬਿਹਾਰ, ਉਤਰਪ੍ਰਦੇਸ਼, ਝਾਰਖੰਡ, ਉੜੀਸਾ ਨੂੰ ਜੋੜਿਆ ਜਾ ਰਿਹਾ ਹੈ। 
ਇਸ ਮੋਕੇ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਬਿਹਾਰ 'ਚ ਸੱਭ ਦੀ ਮੰਗ ਸੀ ਕਿ ਇਥੇ ਮੈਟਰੋ ਰੇਲ ਪ੍ਰਾਜੈਕਟ ਸ਼ੁਰੂ ਕੀਤਾ ਜਾਵੇ। ਕੈਬਨਿਟ ਨੇ ਇਸ ਲਈ ਮਨਜ਼ੂਰੀ ਦਿਤੀ ਅਤੇ ਇਸ ਸਬੰਧੀ ਪ੍ਰਧਾਨ ਮੰਤਰੀ ਦਾ ਧਨਵਾਦ ਵੀ ਕੀਤਾ। (ਪੀਟੀਆਈ)