ਟਰੰਪ ਦੌਰਾ- ਦੀਵਾਰ ਨਾਲ ਕੰਮ ਨਹੀਂ ਚੱਲਿਆ, ਹੁਣ ਖਾਲੀ ਹੋਣਗੀਆਂ ਝੁੱਗੀਆਂ 

ਏਜੰਸੀ

ਖ਼ਬਰਾਂ, ਰਾਸ਼ਟਰੀ

24 ਫਰਵਰੀ ਇਕ ਖਾਸ ਤਰੀਕ ਹੈ। ਟਰੰਪ ਗੁਜਰਾਤ ਦੇ ਦੌਰੇ 'ਤੇ ਆ ਰਹੇ ਹਨ।  ਭਾਰਤ ‘ਨਮਸਤੇ’ ਕਹਿਣ ਲਈ ਪੂਰੀ ਤਰ੍ਹਾਂ ਤਿਆਰ ਹੈ। ਨਮਸਤੇ ਫਿੱਕਾ ਨਾ ਰਹਿ ਜਾਵੇ

File Photo

ਨਵੀਂ ਦਿੱਲੀ- 24 ਫਰਵਰੀ ਇਕ ਖਾਸ ਤਰੀਕ ਹੈ। ਟਰੰਪ ਗੁਜਰਾਤ ਦੇ ਦੌਰੇ 'ਤੇ ਆ ਰਹੇ ਹਨ।  ਭਾਰਤ ‘ਨਮਸਤੇ’ ਕਹਿਣ ਲਈ ਪੂਰੀ ਤਰ੍ਹਾਂ ਤਿਆਰ ਹੈ। ਨਮਸਤੇ ਫਿੱਕਾ ਨਾ ਰਹਿ ਜਾਵੇ ਇਸ ਦੀ ਤਿਆਰੀ ਵਿਚ ਵੀ ਗੁਜਰਾਤ ਦੇ ਲੋਕ ਲੱਗੇ ਹੋਏ ਹਨ। ਮਹਾਤਮਾ ਬੁੱਧ ਨੇ ਬਚਪਨ ਵਿੱਚ ਬਿਮਾਰ ਮਨੁੱਖਾਂ ਅਤੇ ਮੁਰਦਾ ਸਰੀਰਾਂ ਨੂੰ ਵੇਖਿਆ ਸੀ, ਇਸ ਲਈ ਉਸਨੂੰ ਜੀਵਨ ਦੀ ਸੱਚਾਈ ਦਾ ਅਹਿਸਾਸ ਹੋ ਗਿਆ ਸੀ।

ਟਰੰਪ ਨੂੰ ਸੱਚ ਦੀ ਝਲਕ ਤੋਂ ਬਚਾਉਣ ਲਈ ਗੁਜਰਾਤ ਦੀਆਂ ਝੁੱਗੀਆਂ ਦੇ ਸਾਹਮਣੇ ਇਕ ਕੰਧ ਬਣਾਈ ਗਈ ਸੀ। ਪਰ ਇਸ ਕੰਧ ਨਾਲ ਵੀ ਹੁਣ ਕੋਈ ਗੱਲ ਨਹੀਂ ਬਣੀ ਤੇ ਹੁਣ ਇਹਨਾਂ ਝੁੱਗੀਆਂ ਵਿਚ ਰਹਿੰਦੇ ਲੋਕਾਂ ਨੂੰ ਹੁਣ ਇਹ ਝੁੱਗੀਆਂ ਖਾਲੀ ਕਰਨ ਲਈ ਉਹਨਾਂ ਨੰ ਨੋਟਿਸ ਮਿਲ ਗਿਆ ਹੈ।  ਨਿਰਮਾਣ ਕਾਰਜਾ ਵਿਚ ਲੱਗੇ ਕਰੀਬ 200 ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਝੁੱਗੀਆਂ ਛੱਡ ਕੇ ਜਾਣ ਲਈ ਕਿਹਾ ਗਿਆ ਹੈ।

ਪਰਿਵਾਰਾਂ ਨੇ ਕਿਹਾ ਕਿ ਉਹ 2 ਸਾਲਾਂ ਤੋਂ ਇੱਥੇ ਰਹਿ ਰਹੇ ਹਨ ਅਤੇ ਨਮਸਤੇ ਟਰੰਪ ਦੀ ਵਜ੍ਹਾ ਨਾਲ ਉਹਨਾਂ ਨੂੰ ਇੱਥੋਂ ਜਾਣਾ ਪੈ ਰਿਹਾ ਹੈ। ਹਾਲਾਂਕਿ ਅਹਿਮਦਾਬਾਦ ਦੇ ਨਗਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੋਟਿਸ ਦਾ ਟਰੰਪ ਦੇ ਦੌਰੇ ਨਾਲ ਕੋਈ ਵੀ ਲੈਣਾ ਦੇਣਾ ਨਹੀ ਹੈ। 

ਅਹਿਮਦਾਬਾਦ ਨਗਰ ਨਿਗਮ ਦੇ ਵੱਲੋਂ ਇਹ ਕਦਮ ਅਮਰੀਕਾ ਰਾਸ਼ਟਰਪਤੀ ਦੇ ਰੂਪ ਵਿਚ ਪੈਣ ਵਾਲੇ  ਦੇਵ ਸਰਨ ਸਲਮ ਨੂੰ ਕਥਿਤ ਰੂਪ ਨਾਲ ਢੱਕਣ ਵਾਲੀ ਦੀਵਾਰ ਨਿਰਮਾਣ ਦੇ ਕੁੱਝ ਦਿਨ ਬਾਅਦ ਹੀ ਉਠਾਇਆ ਗਿਆ ਹੈ। ਜਿੱਤੇ ਪਿਚਲੇ 22 ਸਾਲ ਤੋਂ ਰਹਿਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਤੇਜਾ ਮੇਡਾ ਨੇ ਦੱਸਿਆ ਕਿ ਨੋਟਿਸ ਦੇਣ ਆਏ ਨਗਰ ਨਿਗਮ ਦੇ ਅਧਿਕਾਰੀ ਨੇ ਕਿਹਾ ਕਿ ਉਹ ਜਲਦ ਤੋਂ ਜਲਦ ਇੱਥੋਂ ਚਲੇ ਜਾਣ।